ਨਸ਼ਾ ਵਿਰੋਧੀ ਸੈੱਲ ਵਲੋਂ ਔਰਤ ਕੋਲੋਂ ਸਮੈਕ ਦੀਆਂ 44 ਪੁੜੀਆਂ ਜ਼ਬਤ
ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੱਛਮੀ ਜ਼ਿਲ੍ਹੇ ਦੇ ਨਸ਼ਾ ਵਿਰੋਧੀ ਸੈੱਲ ਨੇ ਇਕ ਨਸ਼ਾ ਤਸਕਰ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਸਮੈਕ ਦੀਆਂ 44 ਪੁੜੀਆਂ, ਜਿਨ੍ਹਾਂ ਦਾ ਵਜ਼ਨ 16.
ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੱਛਮੀ ਜ਼ਿਲ੍ਹੇ ਦੇ ਨਸ਼ਾ ਵਿਰੋਧੀ ਸੈੱਲ ਨੇ ਇਕ ਨਸ਼ਾ ਤਸਕਰ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਸਮੈਕ ਦੀਆਂ 44 ਪੁੜੀਆਂ, ਜਿਨ੍ਹਾਂ ਦਾ ਵਜ਼ਨ 16.85 ਗ੍ਰਾਮ ਫੜੀਆਂ ਹਨ। ਇਸ ਤੋਂ ਇਲਾਵਾ ਔਰਤ ਕੋਲੋਂ 4570 ਰੁਪਏ ਦੀ ਨਕਦੀ ਵੀ ਫੜੀ ਹੈ। ਇਸ ਔਰਤ ਦਾ ਨਾਂਅ ਗੁਲਾਬਸ਼ਾ (30) ਹੈ ਜੋ ਕਿ ਦਿੱਲੀ ਦੇ ਜਹਾਂਗੀਰਪੁਰੀ ਦੀ ਰਹਿਣ ਵਾਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਨਸ਼ਾ ਤਸਕਰੀ ਪ੍ਰਤੀ ਉੱਤਰ ਪੱਛਮੀ ਜ਼ਿਲ੍ਹੇ ਦੇ ਨਸ਼ਾ ਵਿਰੋਧੀ ਸੈੱਲ ਨੇ ਇਕ ਮੁਹਿੰਮ ਚਲਾਈ ਹੋਈ ਸੀ ਤਾਂ ਕਿ ਇਨ੍ਹਾਂ ਤਸਕਰਾਂ ਨੂੰ ਕਾਬੂ ਕੀਤਾ ਜਾ ਸਕੇ। ਨਸ਼ਾ ਵਿਰੋਧੀ ਸੈੱਲ ਨੂੰ ਦਿੱਲੀ ਦੀ ਸੀ.ਡੀ. ਪਾਰਕ ਸਥਿਤ ਝੁੱਗੀ ਨੰਬਰ ‘ਸੀ’ 270 ਵਿਚ ਸਮੈਕ ਵੇਚਣ ਦੇ ਬਾਰੇ ਇਕ ਭਰੋਸੇਯੋਗ ਸੂਚਨਾ ਮਿਲੀ ਅਤੇ ਸੈੱਲ ਦੀ ਟੀਮ ਨੇ ਛਾਪਾ ਮਾਰਿਆ ਅਤੇ ਇਸ ਔਰਤ ਕੋਲੋਂ ਸਮੈਕ ਦੀਆਂ 44 ਪੁੜੀਆਂ ਬਰਾਮਦ ਕੀਤੀਆਂ ਤੇ ਨਕਦੀ ਵੀ ਜ਼ਬਤ ਕੀਤੀ। ਇਸ ਮਾਮਲੇ ਪ੍ਰਤੀ ਥਾਣਾ ਜਹਾਂਗੀਰਪੁਰੀ ਦਿੱਲੀ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।