ਨਗਰ ਨਿਗਮ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਨਾਲ ਸੜਕਾਂ ਦੀ ਕਰਵਾਏਗਾ ਸਫ਼ਾਈ
ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਨਗਰ ਨਿਗਮ ਵਲੋਂ ਸੜਕਾਂ ਦੀ ਸਫਾਈ ਵਿਵਸਥਾ ਨੂੰ ਵਧੀਆ ਬਣਾਉਣ ਪ੍ਰਤੀ 70 ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਸੜਕਾਂ ’ਤੇ ਉਤਾਰੀਆਂ ਜਾਣਗੀਆਂ।
ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਨਗਰ ਨਿਗਮ ਵਲੋਂ ਸੜਕਾਂ ਦੀ ਸਫਾਈ ਵਿਵਸਥਾ ਨੂੰ ਵਧੀਆ ਬਣਾਉਣ ਪ੍ਰਤੀ 70 ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਸੜਕਾਂ ’ਤੇ ਉਤਾਰੀਆਂ ਜਾਣਗੀਆਂ। ਇਨ੍ਹਾਂ ਮਸ਼ੀਨਾਂ ਦੇ ਰੱਖ-ਰਖਾਓ, ਸੰਚਾਲਨ ਤੇ ਤਾਇਨਾਤੀ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ ਤਾਂ ਕਿ ਸੜਕਾਂ ’ਤੇ ਜੰਮੇ ਮਿੱਟੀ-ਘੱਟੇ ਨੂੰ ਨਿਰੰਤਰ ਰੂਪ ਤੋਂ ਹਟਾਇਆ ਜਾਵੇ ਅਤੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਨਗਰ ਨਿਗਮ ਨੇ ਮਸ਼ੀਨਾਂ ਦੀ ਤਾਇਨਾਤੀ ਲਈ ਪ੍ਰੀਯੋਜਨਾ ਨੂੰ ਤਿੰਨ ਪੈਕੇਜਾਂ ਵਿਚ ਵੰਡਿਆ ਹੈ। ਪੈਕੇਜ ਇਕ ਵਿਚ 29, ਪੈਕੇਜ 2 ਵਿਚ 28 ਅਤੇ ਪੈਕੇਜ ਤਿੰਨ ਵਿਚ 13 ਮਸ਼ੀਨਾਂ ਸ਼ਾਮਿਲ ਹਨ। ਇਹ ਮਸ਼ੀਨਾਂ ਇਲੈੱਕਟ੍ਰਿਕ ਹੋਣਗੀਆਂ ਪਰ ਇਨ੍ਹਾਂ ਲਈ ਸੀ.ਐਨ.ਜੀ. ਦਾ ਵਿਕਲਪ ਵੀ ਰੱਖਿਆ ਗਿਆ ਹੈ। ਨਗਰ ਨਿਗਮ ਦਾ ਕਹਿਣਾ ਹੈ ਕਿ ਇਨ੍ਹਾਂ ਮਸ਼ੀਨਾਂ ਨਾਲ ਸੜਕਾਂ ਦੀ ਚੰਗੀ ਤਰ੍ਹਾਂ ਸਫਾਈ ਹੋ ਸਕੇਗੀ।