25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਡੀ. ਏ. ਵੀ. ਗਰਲਜ਼ ਕਾਲਜ ਵਲੋਂ ਸੰਸਕ੍ਰਿਤ ਭਾਸ਼ਨ ਦੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ

ਯਮੁਨਾਨਗਰ, 24 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਡੀ. ਏ.

Ad Position 21
No active advertisement
ਡੀ. ਏ. ਵੀ. ਗਰਲਜ਼ ਕਾਲਜ ਵਿਖੇ ਜਾਰੀ ਯੁਵਕ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਦਾ ਸਨਮਾਨ ਕਰਦੇ ਹੋਏ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ। ਤਸਵੀਰ : ਨਿਮਰ 25-10-2026
ਯਮੁਨਾਨਗਰ, 24 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਡੀ. ਏ. ਵੀ. ਗਰਲਜ਼ ਕਾਲਜ ਯਮੁਨਾਨਗਰ ਵਿਖੇ ਕਰਵਾਏ ਜਾ ਰਹੇ 49ਵੇਂ ਯੁਵਕ ਮੇਲੇ ਦੇ ਦੂਜੇ ਦਿਨ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਜਦਕਿ ਸਾਬਕਾ ਮੇਅਰ ਮਦਨ ਚੌਹਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਹੋਰਨਾਂ ਖਾਸ ਮਹਿਮਾਨਾਂ ‘ਚ ਡੀ. ਏ. ਵੀ. ਪ੍ਰਬੰਧਕ ਕਮੇਟੀ ਦੇ ਆਨਰੇਰੀ ਖਜ਼ਾਨਚੀ ਡਾ. ਐਮ. ਸੀ. ਸ਼ਰਮਾ ਤੇ ਕਮੇਟੀ ਦੇ ਮੈਂਬਰ ਵਿਜੇ ਕਪੂਰ ਸ਼ਾਮਿਲ ਸਨ। ਇਸ ਮੌਕੇ ਕਾਲਜ ਦੀ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਨੀਤਾ ਦਿਵੇਦੀ ਨੇ ਕਨਵੀਨਰ ਵਜੋਂ, ਗੁਰਸ਼ਰਨ ਕੌਰ ਨੇ ਸਹਿ-ਕਨਵੀਨਰ ਵਜੋਂ ਜਦਕਿ ਡਾ. ਰੀਤਾ ਸਿੰਘ, ਡਾ. ਮੀਨਾਕਸ਼ੀ ਤੇ ਨਿਸ਼ੀ ਗਰੋਵਰ ਨੇ ਕੋਆਰਡੀਨੇਟਰ ਵਜੋਂ ਸੇਵਾ ਨਿਭਾਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਤੇ ਸਟੇਜ ‘ਤੇ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਫਲਤਾ ਨਿਰੰਤਰ ਅਭਿਆਸ, ਸਖ਼ਤ ਮਿਹਨਤ ਤੇ ਇਕਾਗਰਤਾ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਦੌਰਾਨ ਸਟੇਜ ‘ਤੇ ਰਸੀਆ ਤੇ ਗਰੁੱਪ ਡਾਂਸ ਜਨਰਲ ਦੇ ਪ੍ਰਦਰਸ਼ਨਾਂ ਨੂੰ ਵੀ ਵਿਆਪਕ ਤਾੜੀਆਂ ਮਿਲੀਆਂ। ਇਸ ਮੌਕੇ ਭਾਗੀਦਾਰਾਂ ਨੇ ਕਲੇਅ ਮਾਡਲਿੰਗ, ਕਾਰਟੂਨਿੰਗ ਤੇ ਕੋਲਾਜ ਰਾਹੀਂ ਆਪਣੀ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਉਨ੍ਹਾਂ ਅੰਗਰੇਜੀ ਤੇ ਹਿੰਦੀ ਬਹਿਸ ਮੁਕਾਬਲਿਆਂ ‘ਚ ਰਾਸ਼ਟਰੀ ਮੁੱਦਿਆਂ ਨੂੰ ਦਬਾਉਣ ‘ਤੇ ਆਪਣੇ ਵਿਚਾਰ ਰੱਖੇ। ਮਹਾਰਾਜਾ ਅਗਰਸੇਨ ਕਾਲਜ ਦੀ ਟੀਮ ਨੇ ਆਪਣੇ ਸ਼ਾਨਦਾਰ ਡਾਂਸ ਪ੍ਰਦਰਸ਼ਨ ਨਾਲ ਦਰਸ਼ਕਾਂ ਤੋਂ ਤਾੜੀਆਂ ਬਟੋਰੀਆਂ। ਮੇਲੇ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੌਰਾਨ ਰਸੀਆ ਗਰੁੱਪ ਡਾਂਸ ਦੇ ਮੁਕਾਬਲੇ ‘ਚ ਗੁਰੂ ਨਾਨਕ ਗਰਲਜ਼ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੁਰਸ਼ਾਂ ਦੇ ਸੋਲੋ ਡਾਂਸ ਮੁਕਾਬਲੇ ‘ਚ ਸਰਕਾਰੀ ਕਾਲਜ ਛਛਰੌਲੀ ਦੀ ਟੀਮ ਨੇ ਪਹਿਲਾ ਤੇ ਗੁਰੂ ਨਾਨਕ ਖਾਲਸਾ ਕਾਲਜ ਦੀ ਟੀਮ ਨੇ ਦੂਜਾ, ਹਰਿਆਣਵੀਂ ਪੌਪ ਗੀਤ ‘ਚ ਗੁਰੂ ਨਾਨਕ ਗਰਲਜ਼ ਕਾਲਜ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਕਾਲਜ ਛਛਰੌਲੀ ਦੀ ਟੀਮ ਨੇ ਦੂਜਾ ਤੇ ਡੀ. ਏ. ਵੀ. ਕਾਲਜ ਦੀ ਟੀਮ ਨੇ ਤੀਜਾ, ਕਲਾਸੀਕਲ ਇੰਸਟਰੂਮੈਂਟਲ ਸੋਲੋ ਪ੍ਰਕਸ਼ਨ ‘ਚ ਐਮ. ਐਲ. ਐਨ. ਕਾਲਜ ਦੀ ਟੀਮ ਨੇ ਪਹਿਲਾ ਤੇ ਮਹਾਰਾਜਾ ਅਗਰਸੇਨ ਕਾਲਜ ਦੀ ਟੀਮ ਨੇ ਦੂਜਾ, ਕਲਾਸੀਕਲ ਇੰਸਟਰੂਮੈਂਟਲ ਸੋਲੋ ਨਾਨ-ਪ੍ਰਕਸ਼ਨ ‘ਚ ਜੀ. ਐਨ. ਜੀ. ਕਾਲਜ ਦੀ ਟੀਮ ਨੇ ਪਹਿਲਾ, ਡੀ. ਏ. ਵੀ. ਗਰਲਜ਼ ਕਾਲਜ ਦੀ ਟੀਮ ਨੇ ਦੂਜਾ ਤੇ ਹਿੰਦੂ ਗਰਲਜ਼ ਕਾਲਜ ਦੀ ਟੀਮ ਨੇ ਤੀਜਾ, ਕਲਾਸੀਕਲ ਵੋਕਲ ਸੋਲੋ ਮੁਕਾਬਲੇ ‘ਚ ਜੀ. ਐਨ. ਜੀ. ਕਾਲਜ ਦੀ ਟੀਮ ਨੇ ਪਹਿਲਾ ਤੇ ਡੀ. ਏ. ਵੀ. ਗਰਲਜ਼ ਕਾਲਜ ਦੀ ਟੀਮ ਨੇ ਦੂਜਾ ਅਤੇ ਸੰਸਕ੍ਰਿਤ ਭਾਸ਼ਣ ਦੇ ਮੁਕਾਬਲੇ ‘ਚ ਡੀ. ਏ. ਵੀ. ਗਰਲਜ਼ ਕਾਲਜ ਦੀ ਟੀਮ ਨੇ ਪਹਿਲਾ, ਜੀ. ਐਨ. ਜੀ. ਕਾਲਜ ਦੀ ਟੀਮ ਨੇ ਦੂਜਾ ਤੇ ਗੁੱਜਰ ਗਰਲਜ਼ ਕਾਲਜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਮੈਟਰੋ ਵਿਚ ਮਿਲੇ ਸਰਕਾਰ ਵਿਰੋਧੀ ਪੋਸਟਰ, ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਅੰਤਰੰਗ ਫਾਊਂਡੇਸ਼ਨ ’ਚ ਹੋਈ ਚੋਣ
Ad Position 24