ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਅੰਤਰੰਗ ਫਾਊਂਡੇਸ਼ਨ ’ਚ ਹੋਈ ਚੋਣ
ਯਮੁਨਾਨਗਰ, 24 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਟ੍ਰੇਨਿੰਗ ਐਂਡ ਇੰਪਲਾਈਮੈਂਟ ਸੈੱਲ ਦੇ ਯਤਨਾਂ ਸਦਕਾ ਕਾਲਜ ਦੇ 6 ਵਿਦਿਆਰਥੀਆਂ ਦੀ ਚੋਣ ਅੰਤਰੰਗ ਫਾਊਂਡੇਸ਼ਨ ਵਲੋਂ ਕੀਤੀ ਗਈ ਹੈ, ਜਿਨ੍ਹਾਂ ‘ਚ ਬੀ. ਐੱਡ.
ਯਮੁਨਾਨਗਰ, 24 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਟ੍ਰੇਨਿੰਗ ਐਂਡ ਇੰਪਲਾਈਮੈਂਟ ਸੈੱਲ ਦੇ ਯਤਨਾਂ ਸਦਕਾ ਕਾਲਜ ਦੇ 6 ਵਿਦਿਆਰਥੀਆਂ ਦੀ ਚੋਣ ਅੰਤਰੰਗ ਫਾਊਂਡੇਸ਼ਨ ਵਲੋਂ ਕੀਤੀ ਗਈ ਹੈ, ਜਿਨ੍ਹਾਂ ‘ਚ ਬੀ. ਐੱਡ. ਦੇ ਪੰਜ ਪੁਰਾਣੇ ਵਿਦਿਆਰਥੀ ਸ਼ਾਮਿਲ ਹਨ। ਚੁਣੇ ਗਏ ਵਿਦਿਆਰਥੀਆਂ ‘ ਚ ਲਵਲੀ (ਬੀ. ਐੱਡ. ਸੈਸ਼ਨ 2019-21), ਪਿੰਟੋ ਯਾਦਵ (ਬੀ. ਐੱਡ. 2019-21), ਰੋਹਿਤ ਕੁਮਾਰ (ਬੀ. ਐੱਡ. 2021-23), ਸਾਕਸ਼ੀ (ਬੀ. ਐੱਡ. 2023-25), ਅੰਜਲੀ (ਬੀ. ਐੱਡ. 2024-26) ਤੇ ਐੱਮ. ਕਾਮ ਦੇ ਅੰਤਿਮ ਸਾਲ ਦੀ ਵਿਦਿਆਰਥਣ ਮੋਨਿਕਾ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਫਾਊਂਡੇਸ਼ਨ ਵਲੋਂ ਚੁਣੇ ਗਏ ਵਿਦਿਆਰਥੀ ਕਈ ਸਾਲ ਪਹਿਲਾਂ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਸਨ ਪਰ ਫਿਰ ਵੀ ਟ੍ਰੇਨਿੰਗ ਐਂਡ ਇੰਪਲਾਈਮੈਂਟ ਸੈੱਲ ਨੇ ਉਨ੍ਹਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਤੇ ਉਨ੍ਹਾਂ ਨੂੰ ਨਵੇਂ ਮੌਕਿਆਂ ਨਾਲ ਜੋੜਿਆ। ਇਸੇ ਦੌਰਾਨ ਕਾਲਜ ਦੇ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਾਲਜ ਦੇ ਪਲੇਸਮੈਂਟ ਇੰਚਾਰਜ ਡਾ. ਆਰ. ਐੱਸ. ਵੋਹਰਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕਾਲਜ ਦੇ ਸਿੱਖਿਆ ਵਿਭਾਗ ਦੇ ਮੁਖੀ ਡਾ. ਜਗਤ ਸਿੰਘ ਨੇ ਵੀ ਚਾਰ ਵੱਖ-ਵੱਖ ਬੈਚਾਂ ਦੇ ਬੀ.ਐੱਡ. ਦੇ 5 ਪੁਰਾਣੇ ਵਿਦਿਆਰਥੀਆਂ ਦੀ ਚੋਣ ‘ਤੇ ਮਾਣ ਪ੍ਰਗਟ ਕੀਤਾ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਜਸਵਿੰਦਰ ਕੌਰ ਨੇ ਮੋਨਿਕਾ ਨੂੰ ਐੱਮ. ਕਾਮ. ਪੂਰੀ ਕਰਨ ਤੋਂ ਪਹਿਲਾਂ ਹੀ ਨੌਕਰੀ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ।