ਜੀਵਯਾਂਸ਼ੀ ਗੋਇਲ ਨੇ ਸ਼ੂਟਿੰਗ ’ਚ ਜਿੱਤੇ ਸੋਨੇ ਤੇ ਚਾਂਦੀ ਦੇ ਤਗਮੇ
ਗੂਹਲਾ ਚੀਕਾ, 19 ਅਕਤੂਬਰ (ਓ. ਪੀ.
ਗੂਹਲਾ ਚੀਕਾ, 19 ਅਕਤੂਬਰ (ਓ.ਪੀ. ਸੈਣੀ)- ਏ.ਵੀ. ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਕਾ ਦੀ ਵਿਦਿਆਰਥਣ ਜੀਵਯਾਂਸ਼ੀ ਗੋਇਲ (9ਵੀਂ ਜਮਾਤ) ਨੇ ਤਿੰਨ ਚੈਂਪੀਅਨਸ਼ਿਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਜੀਵਯਾਂਸ਼ੀ ਗੋਇਲ ਨੇ ਸ਼ੂਟਿੰਗ ਮੁਕਾਬਲਿਆਂ ’ਚ ਕੁਲ ਚਾਰ ਤਗਮੇ ਜਿੱਤੇ ਹਨ ਜਿਸ ਨਾਲ ਉਸਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੀਵਯਾਂਸ਼ੀ ਗੋਇਲ ਨੇ 30 ਅਗਸਤ ਤੋਂ 10 ਸਤੰਬਰ, 2026 ਤੱਕ ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਹੋਈ ਆਲ ਇੰਡੀਆ ਇੰਟਰ-ਸਕੂਲ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ। ਫਿਰ ਉਸਨੇ 4 ਅਕਤੂਬਰ ਤੋਂ 10 ਅਕਤੂਬਰ, 2026 ਤੱਕ ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਹੋਈ ਆਲ ਇੰਡੀਆ ਓਪਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਸ ਦੌਰਾਨ ਹਾਲ ਹੀ ਵਿਖੇ ਰੋਹਤਕ ਵਿਚ ਅਭਿਨੰਦਨ ਸ਼ੂਟਿੰਗ ਰੇਂਜ ਦੁਆਰਾ ਓਪਨ ਚੈਂਪੀਅਨਸ਼ਿਪ ਵਿਚ ਜੀਵਯਾਂਸ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਬ-ਯੂਥ ਮਹਿਲਾ ਵਰਗ ਵਿਚ ਸੋਨ ਤਗਮਾ ਤੇ ਯੂਥ ਮਹਿਲਾ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਉਸਨੇ ਚਾਰ ਤਗਮੇ ਜਿੱਤੇ ਜਿਨ੍ਹਾਂ ਵਿਚ ਦੋ ਕਾਂਸੀ, ਇੱਕ ਸੋਨ ਤੇ ਇਕ ਚਾਂਦੀ ਸ਼ਾਮਲ ਹੈ। ਸਕੂਲ ਡਾਇਰੈਕਟਰ ਨਵੀਨ ਗਰਗ, ਚੇਅਰਮੈਨ ਰਜਨੀਸ਼ ਗਰਗ ਤੇ ਪ੍ਰਿੰਸੀਪਲ ਡਾ. ਸੁਮਿਤਾ ਠਾਕੁਰ ਨੇ ਜੀਵਯਾਂਸ਼ੀ ਗੋਇਲ ਨੂੰ ਇਸ ਸ਼ਾਨਦਾਰ ਪ੍ਰਾਪਤੀ ‘ਤੇ ਦਿਲੋਂ ਵਧਾਈ ਦਿੱਤੀ। ਸਕੂਲ ਪ੍ਰਬੰਧਨ ਨੇ ਕਿਹਾ ਕਿ ਜੀਵਯਾਂਸ਼ੀ ਦੀ ਸਫਲਤਾ ਉਸ ਦੀ ਮਿਹਨਤ, ਸਮਰਪਣ, ਅਨੁਸ਼ਾਸਨ ਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ।