14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗੁ. ਬੰਗਲਾ ਸਾਹਿਬ ਕੰਪਲੈਕਸ ’ਚ ਹੋਈ ਪੁਲਿਸ ਕਾਰਵਾਈ ਦਾ ਕਾਲਕਾ ਵਲੋਂ ਬਚਾਅ ਕਰਨਾ ਮੰਦਭਾਗਾ-ਸਰਨਾ, ਜੀ.ਕੇ.

ਨਵੀਂ ਦਿੱਲੀ,13 ਅਕਤੂਬਰ (ਜਗਤਾਰ ਸਿੰਘ)-ਬੀਤੇ ਦਿਨੀਂ ਸੀ. ਜੇ.

Ad Position 21
No active advertisement
ਅਜੀਤ ਡੈਸਕ 14-10-2026
ਨਵੀਂ ਦਿੱਲੀ,13 ਅਕਤੂਬਰ (ਜਗਤਾਰ ਸਿੰਘ)-ਬੀਤੇ ਦਿਨੀਂ ਸੀ.ਜੇ.ਪੀ. ਦੇ ਪ੍ਰਦਰਸ਼ਨ ਦੌਰਾਨ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਪੁਲਿਸ ਦੇ ਦਾਖ਼ਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ , ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀਆਂ, ਪੁਲਿਸ ਕਾਰਵਾਈ ਦਾ ਬਚਾਅ ਕਰਨ ਵਾਲੀਆਂ ਦਲੀਲਾਂ ’ਤੇ ਗੰਭੀਰ ਸਵਾਲ ਚੁੱਕੇ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ,ਗੁਰਧਾਮਾਂ ਵਿਚ ਪੁਲਿਸ ਦਾ ਦਾਖਲਾ ਰੋਕਣ ਲਈ ਪ੍ਰੋਟੋਕਾਲ ਬਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਕਾਰਵਾਈ ਦਾ ਬਚਾਅ ਕਰਦੇ ਹੋਏ ਕਮੇਟੀ ਪ੍ਰਧਾਨ ਕਾਲਕਾ ਨੇ ਦਲੀਲ ਦਿੱਤੀ ਸੀ ਕਿ ਪੁਲਿਸ ਮੁਲਾਜ਼ਮ ਦਰਬਾਰ ਹਾਲ ਨੂੰ ਜਾਣ ਵਾਲੀਆਂ ਪੌੜੀਆਂ ਤੱਕ ਨਹੀਂ ਗਏ। ਉਨ੍ਹਾਂ ਕਿਹਾ ਕਿ ਸਿਰਫ਼ ਤਕਨੀਕੀ ਦਲੀਲਾਂ ਦੇ ਆਧਾਰ ’ਤੇ ਪੁਲਿਸ ਕਾਰਵਾਈ ਨੂੰ ਜਾਇਜ਼ ਠਹਿਰਾਉਣਾ ਇਸ ਗੰਭੀਰ ਮਾਮਲੇ ਦੀ ਅਸਲ ਭਾਵਨਾ ਨੂੰ ਨਜ਼ਰਅੰਦਾਜ਼ ਕਰਨਾ ਹੈ। ਕਾਲਕਾ ਦੀ ਸ਼ਿਕਾਇਤ ’ਤੇ ਫ਼ਰਜ਼ੀ ਐੱਫ਼.ਆਈ.ਆਰ. ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੇ ਆਪਣੀ ਅਵਿਵਸਥਾ ਨੂੰ ਛੁਪਾਉਣ ਲਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ਼ ਕਰਵਾ ਕੇ ਇਕ ਤਰੀਕੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਨੂੰ ਲੋਕਾਂ ਦੇ ਇਕੱਠ ਲਈ ਪਾਬੰਦੀ ਸ਼ੁਦਾ ਖੇਤਰ ਮੰਨ ਲਿਆ ਹੈ। * ਗੁਰਧਾਮਾਂ ਵਿਚ ਪੁਲਿਸ ਦਾਖ਼ਲੇ ਨੂੰ ਰੋਕਣ ਲਈ ਕੇਂਦਰ ਬਣਾਏ ਪ੍ਰੋਟੋਕਾਲ- ਸਰਨਾ ਨੇ ਕੇਂਦਰ ਤੇ ਦੇਸ਼ ਦੇ ਸਾਰੇ ਸੂਬਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਅਤੇ ਸਿੱਖ ਰਹਿਤ-ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਸਪਸ਼ਟ ਪ੍ਰੋਟੋਕਾਲ ਬਣਾਇਆ ਜਾਵੇ, ਜਿਸ ਤਹਿਤ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕਰਦਿਆਂ ਗੁਰਦੁਆਰਾ ਕੰਪਲੈਕਸ ਵਿਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਐਨ. ਸੀ. ਸੀ. ਕੈਡਿਟਾਂ ਨੇ ਸੀ. ਏ. ਟੀ. ਸੀ. ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਨੇ ਲਗਾਈਆਂ 49 ਥਾਵਾਂ ’ਤੇ ਪਾਠਸ਼ਾਲਾਵਾਂ
Ad Position 24