ਦਿੱਲੀ ਪ੍ਰਦਰਸ਼ਨ ’ਚ ਜਾਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ
ਸਿਰਸਾ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਦਿੱਲੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੁਲਿਸ ਨੇ ਵਿਰੋਧ ਧਿਰ ਦੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਸੀ.
ਸਿਰਸਾ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਦਿੱਲੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੁਲਿਸ ਨੇ ਵਿਰੋਧ ਧਿਰ ਦੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਸੀ.ਪੀ.ਆਈ. ਦੇ ਸਹਿ ਸਕੱਤਰ ਨੂੰ ਜਿਥੇ ਘਰ ਅੰਦਰ ਨਜ਼ਰ ਬੰਦ ਕੀਤਾ ਗਿਆ ਉਥੇ ਹੀ ਆਮ ਆਦਮੀ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਰਾਣੀਆਂ, ਕਾਂਗਰਸ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਕਾਂਗਰਸੀ ਵਰਕਰਾਂ ਸਮੇਤ ਵਿਰੋਧ ਧਿਰ ਦੇ ਨੇਤਾਵਾਂ ਵੱਲੋਂ ਪੁਲੀਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪੁਲੀਸ ਪ੍ਰਦਰਸ਼ਨ ਕਰ ਰਹੇ ਵਿਰੋਧ ਧਿਰ ਦੇ ਆਗੂਆਂ ਤੇ ਵਰਕਰਾਂ ਨੂੰ ਬੱਸਾਂ ਵਿੱਚ ਬਿਠਾ ਕੇ ਅਣਪਛਾਤੀ ਥਾਂ ਲੈ ਗਈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਕੁਮਾਰ ਸ਼ਰਮਾ, ਸੰਦੀਪ ਨਹਿਰਾ, ਰਾਜੇਸ਼ ਚਡੀਵਾਲ, ਸੁਭਾਸ਼ ਜੋਧਪੁਰੀਆ, ਰਣਧੀਰ ਸਿੰਘ ਧੀਰਾ, ਸਤਪਾਲ ਮਹਿਤਾ, ਲਾਧੂ ਰਾਮ ਪੂਨੀਆ, ਸੁਰਜੀਤ ਭਾਵਦੀਨ, ਬਲਵਿੰਦਰ ਰੋੜੀ, ਮਲਕੀਤ ਰੰਧਾਵਾ, ਵਿਜੇ ਕਾਗਦਾਨਾ, ਜਸਵੰਤ ਪੰਨੀਹਾਰੀ, ਲਵਪ੍ਰੀਤ ਸ਼ਰਮਾ ਜ਼ਿਲ੍ਹਾ ਕਾਂਗਰਸ ਦੇ ਸੂਬਾ ਪ੍ਰਧਾਨ ਵਿਨੀਤ ਸਿੰਘ, ਲਵਪ੍ਰੀਤ ਸ਼ਰਮਾ ਸਮੇਤ ਸੈਂਕੜੇ ਹੋਰ ਵਰਕਰ ਅੱਜ ਸਵੇਰੇ ਵਿਧਾਇਕ ਕੇਹਰਵਾਲਾ ਦੀ ਰਿਹਾਇਸ਼ ‘ਤੇ ਇਕੱਠੇ ਹੋਏ ਦਿੱਲੀ ਰਵਾਨਾ ਹੋਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਇਸ ਨੂੰ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ। ਉਧਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਰਾਣੀਆਂ ਨੂੰ ਜਿਥੇ ਪੁਲੀਸ ਨੇ ਹਿਰਾਸਤ ਵਿੱਚ ਲਿਆ ਉਥੇ ਹੀ ਕਿਸਾਨ ਵਿੰਗ ਦੇ ਸੁਰਜੀਤ ਸਿੰਘ ਬੇਗੂ ਨੂੰ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸੀ.ਪੀ.ਆਈ. ਦੇ ਸੂਬਾਈ ਸਹਿ ਸਕੱਤਰ ਤਿਲਕ ਰਾਜ ਵਿਨਾਇਕ ਨੂੰ ਪੁਲਿਸ ਨੇ ਘਰ ਅੰਦਰ ਨਜ਼ਰਬੰਦ ਕਰ ਦਿੱਤਾ।