28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੜਕ ਹਾਦਸਿਆਂ ਨੂੰ ਰੋਕਣ ਲਈ ਟਰੈਫਿਕ ਪੁਲਿਸ ਨੇ ਵਾਹਨਾਂ ’ਤੇ ਰਿਫਲੈਕਟਰ ਲਗਾਏ

ਕਾਲਾਂਵਾਲੀ/ਸਿਰਸਾ, 28 ਨਵੰਬਰ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਟਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰਾਤ ਅਤੇ ਧੁੰਦ ਦੌਰਾਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਦੇ ਮਕਸਦ ਨਾਲ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਕਾਲਾਂਵਾਲੀ ਟਰੈਫਿਕ ਇੰਚਾਰਜ ਵੀਰਭਾਨ ਅਤੇ ਉਨ੍ਹਾਂ ਦੀ ਟੀਮ ਨੇ ਮੁੱਖ ਮਾਰਗਾਂ ਤੋਂ ਲੰਘਣ ਵਾਲੇ ਟਰੈਕਟਰ-ਟਰਾਲੀਆਂ, ਖੇਤੀਬਾੜੀ ਵਾਹਨਾਂ ਅਤੇ ਹੋਰ ਮਾਲ ਗੱਡੀਆਂ ਦੇ ਪਿੱਛੇ ਰਿਫਲੈਕਟਰ ਸਟਿੱਕਰ ਲਗਾਏ।

Ad Position 21
No active advertisement
ਅਜੀਤ ਡੈਸਕ 29-11-2026
ਕਾਲਾਂਵਾਲੀ/ਸਿਰਸਾ, 28 ਨਵੰਬਰ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਟਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰਾਤ ਅਤੇ ਧੁੰਦ ਦੌਰਾਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਦੇ ਮਕਸਦ ਨਾਲ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਕਾਲਾਂਵਾਲੀ ਟਰੈਫਿਕ ਇੰਚਾਰਜ ਵੀਰਭਾਨ ਅਤੇ ਉਨ੍ਹਾਂ ਦੀ ਟੀਮ ਨੇ ਮੁੱਖ ਮਾਰਗਾਂ ਤੋਂ ਲੰਘਣ ਵਾਲੇ ਟਰੈਕਟਰ-ਟਰਾਲੀਆਂ, ਖੇਤੀਬਾੜੀ ਵਾਹਨਾਂ ਅਤੇ ਹੋਰ ਮਾਲ ਗੱਡੀਆਂ ਦੇ ਪਿੱਛੇ ਰਿਫਲੈਕਟਰ ਸਟਿੱਕਰ ਲਗਾਏ। ਇਸ ਮੁਹਿੰਮ ਤਹਿਤ ਪੁਲੀਸ ਟੀਮ ਨੇ ਬਿਨਾਂ ਰਿਫਲੈਕਟਰ ਤੋਂ ਸੜਕ ‘ਤੇ ਚੱਲ ਰਹੇ ਹੌਲੀ ਅਤੇ ਭਾਰੀ ਵਾਹਨਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਪਿਛਲੇ ਪਾਸੇ ਚਮਕਦਾਰ ਰਿਫਲੈਕਟਰ ਲਗਾਏ ਗਏ। ਵਿਸ਼ੇਸ਼ ਤੌਰ ‘ਤੇ ਬੋਰੀਆਂ ਅਤੇ ਖੇਤੀ ਸੰਦਾਂ ਨਾਲ ਭਰੀਆਂ ਟਰਾਲੀਆਂ ‘ਤੇ ਰਿਫਲੈਕਟਰ ਲਗਾਏ ਗਏ ਸਨ ਤਾਂ ਜੋ ਰਾਤ ਦੇ ਹਨੇਰੇ ਵਿਚ ਜਾਂ ਘੱਟ ਦ੍ਰਿਸ਼ਟੀ ਵਿਚ ਪਿੱਛੇ ਤੋਂ ਆ ਰਹੇ ਵਾਹਨ ਚਾਲਕਾਂ ਵੱਲੋਂ ਦੂਰੋਂ ਹੀ ਸਾਫ ਦੇਖਿਆ ਜਾ ਸਕੇ। ਇਸ ਮੌਕੇ ਟਰੈਫਿਕ ਇੰਚਾਰਜ ਵੀਰਭਾਨ ਨੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ, ਬੈਕ ਲਾਈਟਾਂ, ਇੰਡੀਕੇਟਰ ਅਤੇ ਰਿਫਲੈਕਟਰ ਹਮੇਸ਼ਾ ਚੰਗੀ ਹਾਲਤ ਵਿੱਚ ਰੱਖਣ ਅਤੇ ਓਵਰਲੋਡਿੰਗ ਤੋਂ ਬਚਣ। ਉਨ੍ਹਾਂ ਕਿਹਾ ਕਿ ਡਰਾਈਵਰਾਂ ਦੀ ਥੋੜ੍ਹੀ ਜਿਹੀ ਚੌਕਸੀ ਅਤੇ ਵਾਹਨਾਂ ‘ਤੇ ਲਗਾਏ ਰਿਫਲੈਕਟਰ ਸੜਕ ਹਾਦਸਿਆਂ ਤੋਂ ਕਈ ਕੀਮਤੀ ਜਾਨਾਂ ਬਚਾ ਸਕਦੇ ਹਨ। ਟਰੈਫਿਕ ਪੁਲੀਸ ਦੇ ਇਸ ਉਪਰਾਲੇ ਦੀ ਸਥਾਨਕ ਲੋਕਾਂ ਅਤੇ ਰਾਹਗੀਰਾਂ ਵੱਲੋਂ ਸ਼ਲਾਘਾ ਕੀਤੀ ਗਈ। ਪੁਲਿਸ ਟੀਮ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਭਵਿੱਖ ਵਿੱਚ ਵੀ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਬੜਾਗੁੜ੍ਹਾ ਵਿੱਚ ਸ਼ਰਧਾਪੂਰਵਕ ਮਨਾਇਆ ਗੁਰਪੁਰਬ ਅਗਲੀ ਖ਼ਬਰ ਹਰਿਆਣਾ ’ਚ ਮੌਜੂਦਾ ਵਿਧਾਨ ਸਭਾ ਸੀਟਾਂ ’ਤੇ ਮਹਿਲਾ ਰਾਖਵਾਂਕਰਨ ਲਾਗੂ ਕੀਤਾ ਜਾਵੇ- ਕੁਮਾਰੀ ਸ਼ੈਲਜਾ
Ad Position 24