ਪੁਲਿਸ ਨੇ 24 ਘੰਟਿਆਂ ’ ਚ 13 ਸਾਲਾ ਲਾਪਤਾ ਬੱਚਾ ਲੱਭਿਆ
ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਅਤੇ ਮੈਟਰੋ ਰੇਲ ਦੇ ਅਧਿਕਾਰੀਆਂ ਦੇ ਸਾਂਝੇ ਯਤਨਾਂ ਸਦਕਾ ਇਕ 13 ਸਾਲਾਂ ਦਾ ਲੜਕਾ ਜੋ ਕਿ ਸਕੂਲ ਵਿਚ ਪੜ੍ਹਦਾ ਸੀ, ਉਸ ਨੂੰ ਲੱਭ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ।
ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਅਤੇ ਮੈਟਰੋ ਰੇਲ ਦੇ ਅਧਿਕਾਰੀਆਂ ਦੇ ਸਾਂਝੇ ਯਤਨਾਂ ਸਦਕਾ ਇਕ 13 ਸਾਲਾਂ ਦਾ ਲੜਕਾ ਜੋ ਕਿ ਸਕੂਲ ਵਿਚ ਪੜ੍ਹਦਾ ਸੀ, ਉਸ ਨੂੰ ਲੱਭ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ। ਦਿੱਲੀ ਪੁਲਿਸ ਅਤੇ ਮੈਟਰੋ ਰੇਲ ਨੇ 24 ਘੰਟਿਆਂ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਪ੍ਰਤੀ ਬੱਚੇ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਬੱਚਾ ਅਚਾਨਕ ਲਾਪਤਾ ਹੋ ਗਿਆ ਹੈ, ਜਿਸ ’ਤੇ ਪੁਲਿਸ ਨੇ ਕਈ ਮੈਟਰੋ ਸਟੇਸ਼ਨਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੇਖੀ ਅਤੇ ਨਾਲ ਹੀ ਹੋਰ ਯਤਨਾਂ ਨਾਲ ਅਖੀਰ ਇਸ ਬੱਚੇ ਨੂੰ ਸਾਊਸ ਐਕਸ ਮੈਟਰੋ ਸਟੇਸ਼ਨ ਤੋਂ ਬਰਾਮਦ ਕਰ ਲਿਆ। ਇਸ ਬੱਚੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਅਕਸਰ ਆਨਲਾਈਨ ਗੇਮਿੰਗ ਅਤੇ ਚੈਟਿੰਗ ਲਈ ਡਿਸਕਾਰਡ ਐਪਲੀਕੇਸ਼ਨ ਦੀ ਵਰਤੋਂ ਕਰਦਾ ਸੀ ਅਤੇ ਪੜ੍ਹਾਈ ਵਿਚ ਕਾਫ਼ੀ ਕਮਜ਼ੋਰ ਸੀ, ਜਿਸ ਕਰਕੇ ਉਹ ਪ੍ਰੇਸ਼ਾਨ ਸਨ। ਇਨ੍ਹਾਂ ਨੇ ਬੱਚੇ ਨੂੰ ਡਾਂਟਿਆ ਅਤੇ ਉਹ ਗੁੱਸੇ ਵਿਚ ਘਰੋਂ ਚਲਾ ਗਿਆ। ਬੱਚੇ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।