04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਏਸ਼ਿਆਈ ਖੇਡਾਂ ’ਚ ਹਰਿਆਣਾ ਦੇ 80 ਖਿਡਾਰੀਆਂ ਨੇ ਦਿਖਾਇਆ ਦਮ-ਖਮ

ਟੋਹਾਣਾ, 4 ਅਕਤੂਬਰ (ਮਨਜੀਤ ਸਿੰਘ)- ਜਾਪਾਨ ਦੇ ਆਈਚੀ-ਨਾਗੋਯਾ ਵਿਖੇ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਈਆਂ ਏਸ਼ੀਆਈ ਖੇਡਾਂ-2026 ਵਿੱਚ ਹਰਿਆਣਾ ਦੇ 80 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਮੁਕਾਬਲਿਆਂ ਤੋਂ ਪਹਿਲਾਂ ਹਰਿਆਣਾ ਦੇ ਖੇਡ ਵਿਭਾਗ ਵੱਲੋਂ ਜਾਰੀ ਵੇਰਵੇ ਅਨੁਸਾਰ ਸੂਬੇ ਦੇ 61 ਖਿਡਾਰੀ ਓਲੰਪਿਕ ਖੇਡਾਂ ਅਤੇ 19 ਖਿਡਾਰੀ ਗੈਰ-ਓਲੰਪਿਕ ਖੇਡਾਂ ਵਿੱਚ ਸ਼ਾਮਲ ਸਨ।

Ad Position 21
No active advertisement
ਏਸ਼ਿਆਈ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਪ੍ਰਾਪਤੀ ਕੀਤੇ ਸੋਨੇ ਦੇ ਤਗਮੇ। ਤਸਵੀਰ - ਮਨਜੀਤ ਸਿੰਘ ਟੋਹਾਣਾ 05-10-2026
ਟੋਹਾਣਾ, 4 ਅਕਤੂਬਰ (ਮਨਜੀਤ ਸਿੰਘ)- ਜਾਪਾਨ ਦੇ ਆਈਚੀ-ਨਾਗੋਯਾ ਵਿਖੇ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਈਆਂ ਏਸ਼ੀਆਈ ਖੇਡਾਂ-2026 ਵਿੱਚ ਹਰਿਆਣਾ ਦੇ 80 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਮੁਕਾਬਲਿਆਂ ਤੋਂ ਪਹਿਲਾਂ ਹਰਿਆਣਾ ਦੇ ਖੇਡ ਵਿਭਾਗ ਵੱਲੋਂ ਜਾਰੀ ਵੇਰਵੇ ਅਨੁਸਾਰ ਸੂਬੇ ਦੇ 61 ਖਿਡਾਰੀ ਓਲੰਪਿਕ ਖੇਡਾਂ ਅਤੇ 19 ਖਿਡਾਰੀ ਗੈਰ-ਓਲੰਪਿਕ ਖੇਡਾਂ ਵਿੱਚ ਸ਼ਾਮਲ ਸਨ। ਖੇਡ-ਵਾਰ ਵੇਰਵੇ ਅਨੁਸਾਰ ਕੁਸ਼ਤੀ ਵਿੱਚ 16, ਹਾਕੀ ਵਿੱਚ 10, ਮੁੱਕੇਬਾਜ਼ੀ ਵਿੱਚ 8, ਅਥਲੈਟਿਕਸ ਵਿੱਚ 7 ਅਤੇ ਨਿਸ਼ਾਨੇਬਾਜ਼ੀ ਵਿੱਚ 7 ਖਿਡਾਰੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਤਲਵਾਰਬਾਜ਼ੀ ਵਿੱਚ 3, ਬੈਡਮਿੰਟਨ ਵਿੱਚ 2, ਤੀਰਅੰਦਾਜ਼ੀ ਵਿੱਚ 2, ਗੋਲਫ਼ ਵਿੱਚ 2 ਅਤੇ ਕਿਸ਼ਤੀ ਦੌੜ ਵਿੱਚ 2 ਖਿਡਾਰੀ ਸ਼ਾਮਲ ਸਨ। ਗੈਰ-ਓਲੰਪਿਕ ਖੇਡਾਂ ਵਿੱਚ ਕਬੱਡੀ ਦੇ 13, ਵੁਸ਼ੂ ਦੇ 2, ਕੁਰਾਸ਼ ਦੇ 2 ਅਤੇ ਮਿਕਸਡ ਮਾਰਸ਼ਲ ਆਰਟਸ ਤੇ ਸੇਪਕ ਟਕਰਾਅ ਦੇ ਇੱਕ-ਇੱਕ ਖਿਡਾਰੀ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਕ੍ਰਿਕਟ ਅਤੇ ਟੈਨਿਸ ਵਿੱਚ ਵੀ ਹਰਿਆਣਾ ਦੇ ਇੱਕ-ਇੱਕ ਖਿਡਾਰੀ ਨੇ ਹਿੱਸਾ ਲਿਆ। ਚਾਰ ਖਿਡਾਰੀਆਂ ਨੇ ਜਿੱਤੇ ਸੋਨ ਤਗ਼ਮੇ ਏਸ਼ੀਆਈ ਖੇਡਾਂ ਦੇ ਅੰਤਿਮ ਨਤੀਜਿਆਂ ਅਨੁਸਾਰ ਹਰਿਆਣਾ ਲਈ ਸਭ ਤੋਂ ਵੱਡੀ ਖ਼ਬਰ ਚਾਰ ਵਿਅਕਤੀਗਤ ਸੋਨ ਤਗ਼ਮੇ ਰਹੀ। ਰੋਹਤਕ ਦੀ ਪਰਵੀਨ ਹੁੱਡਾ ਨੇ ਮਹਿਲਾਵਾਂ ਦੇ 65 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਵਿੱਚ, ਹਿਸਾਰ ਦੇ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਵਿੱਚ ਅਤੇ ਚਰਖੀ ਦਾਦਰੀ ਦੇ ਸੁਜੀਤ ਕਲਕਲ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਜੀਂਦ ਦੀ ਕੀਰਤੀ ਸ਼ਰਮਾ ਨੇ ਭਾਰਤੀ ਮਹਿਲਾ ਰਿਕਰਵ ਟੀਮ ਨਾਲ ਸੋਨ ਤਗ਼ਮਾ ਜਿੱਤਿਆ। ਹਰਿਆਣਾ ਸਰਕਾਰ ਨੇ ਵੀ ਇਨ੍ਹਾਂ ਚਾਰਾਂ ਦੀ ਸੋਨ ਤਗ਼ਮਾ ਜਿੱਤ ਦੀ ਪੁਸ਼ਟੀ ਕੀਤੀ ਹੈ। ਨਿਸ਼ਾਨੇਬਾਜ਼ੀ ਵਿੱਚ ਕਮਲਜੀਤ ਅਤੇ ਸੁਰੁਚੀ ਸਿੰਘ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਨੀਰੂ ਧਾਂਡਾ ਨੇ ਜਿੱਤੇ ਤਿੰਨ ਤਗ਼ਮੇ ਜੀਂਦ ਨਾਲ ਸਬੰਧਤ ਨਿਸ਼ਾਨੇਬਾਜ਼ ਨੀਰੂ ਧਾਂਡਾ ਹਰਿਆਣਾ ਦੀਆਂ ਸਭ ਤੋਂ ਸਫ਼ਲ ਖਿਡਾਰਨਾਂ ਵਿੱਚ ਰਹੀ। ਉਸ ਨੇ ਮਹਿਲਾਵਾਂ ਦੇ ਟਰੈਪ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਮਹਿਲਾ ਟਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਅਤੇ ਬਾਅਦ ਵਿੱਚ ਕਿਨਾਨ ਚੇਨਾਈ ਨਾਲ ਮਿਕਸਡ ਟਰੈਪ ਟੀਮ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਤਰ੍ਹਾਂ ਨੀਰੂ ਦੇ ਨਾਮ ਦੋ ਸੋਨ ਅਤੇ ਇੱਕ ਚਾਂਦੀ ਸਮੇਤ ਤਿੰਨ ਤਗ਼ਮੇ ਰਹੇ। ਹਿਮਾਂਸ਼ੂ ਢਿੱਲੋਂ ਦੇ ਨਾਮ ਦੋ ਚਾਂਦੀ ਜੀਂਦ ਦੇ ਹਿਮਾਂਸ਼ੂ ਢਿੱਲੋਂ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਦੋ ਚਾਂਦੀ ਦੇ ਤਗ਼ਮੇ ਜਿੱਤੇ। ਕੁਸ਼ਤੀ ਵਿੱਚ ਵੀ ਹਰਿਆਣਾ ਦੀ ਧਾਕ ਕੁਸ਼ਤੀ ਵਿੱਚ ਸੁਜੀਤ ਕਲਕਲ ਦੇ ਸੋਨ ਤਗ਼ਮੇ ਤੋਂ ਇਲਾਵਾ ਅਮਨ ਸਹਿਰਾਵਤ ਨੇ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਿੱਚ ਸੋਨ, ਜਦਕਿ ਅੰਤਿਮ ਪੰਘਾਲ ਨੇ ਮਹਿਲਾਵਾਂ ਦੇ 53 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਨਿਤੇਸ਼ ਸਿਵਾਚ ਨੇ ਪੁਰਸ਼ਾਂ ਦੇ 97 ਕਿਲੋਗ੍ਰਾਮ ਗ੍ਰੀਕੋ-ਰੋਮਨ ਵਿੱਚ ਚਾਂਦੀ ਅਤੇ ਦੀਪਕ ਪੂਨੀਆ ਨੇ 97 ਕਿਲੋਗ੍ਰਾਮ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸੁਨੀਲ ਕੁਮਾਰ ਨੇ ਵੀ ਗ੍ਰੀਕੋ-ਰੋਮਨ ਕੁਸ਼ਤੀ ਵਿੱਚ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਮੁੱਕੇਬਾਜ਼ੀ ਵਿੱਚ ਵੀ ਤਗ਼ਮਿਆਂ ਦੀ ਝੜੀ ਪਰਵੀਨ ਹੁੱਡਾ ਅਤੇ ਅੰਕੁਸ਼ ਪੰਘਾਲ ਦੇ ਸੋਨ ਤਗ਼ਮਿਆਂ ਤੋਂ ਇਲਾਵਾ ਹਰਿਆਣਾ ਦੇ ਨਰਿੰਦਰ ਬੇਰਵਾਲ ਨੇ 90 ਕਿਲੋਗ੍ਰਾਮ ਤੋਂ ਉੱਪਰਲੇ ਵਰਗ ਵਿੱਚ ਕਾਂਸੀ, ਪ੍ਰਿਆ ਘਾਂਘਸ ਨੇ 60 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਅਤੇ ਕਪਿਲ ਪੋਖਰੀਆ ਨੇ 90 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਹੋਰਨਾਂ ਖੇਡਾਂ ਵਿੱਚ ਵੀ ਹਰਿਆਣਵੀਆਂ ਦਾ ਯੋਗਦਾਨ ਮਿਕਸਡ ਮਾਰਸ਼ਲ ਆਰਟਸ ਵਿੱਚ ਰੋਹਤਕ ਦੀ ਸੁਚਿਕਾ ਤਾਰਿਆਲ ਨੇ 60 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਇਸ ਖੇਡ ਵਿੱਚ ਪਹਿਲਾ ਤਗ਼ਮਾ ਸੀ। ਅਥਲੈਟਿਕਸ ਵਿੱਚ ਟੋਹਾਣਾ ਖੇਤਰ ਦੇ ਪਿੰਡ ਬੋਸਤੀ ਦੀ ਪੂਜਾ ਨੇ ਮਹਿਲਾਵਾਂ ਦੀ ਉੱਚੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਕਬੱਡੀ ਵਿੱਚ ਹਰਿਆਣਾ ਦਾ ਯੋਗਦਾਨ ਵਿਸ਼ੇਸ਼ ਰਿਹਾ। ਭਾਰਤੀ ਪੁਰਸ਼ ਕਬੱਡੀ ਟੀਮ ਦੇ ਸੋਨ ਤਗ਼ਮਾ ਜਿੱਤਣ ਵਾਲੇ ਦਲ ਵਿੱਚ ਹਰਿਆਣਾ ਦੇ 8 ਖਿਡਾਰੀ ਸ਼ਾਮਲ ਸਨ। ਹਰਿਆਣਾ ਸਰਕਾਰ ਨੇ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਭਾਰਤ ਨੇ 85 ਤਗ਼ਮਿਆਂ ਨਾਲ ਕੀਤਾ ਏਸ਼ੀਆਈ ਖੇਡਾਂ ਦਾ ਅੰਤ ਏਸ਼ੀਆਈ ਖੇਡਾਂ-2026 ਵਿੱਚ ਭਾਰਤ ਨੇ ਕੁੱਲ 85 ਤਗ਼ਮੇ ਜਿੱਤੇ, ਜਿਨ੍ਹਾਂ ਵਿੱਚ 21 ਸੋਨੇ ਦੇ, 27 ਚਾਂਦੀ ਅਤੇ 37 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਭਾਰਤ ਤਗ਼ਮਾ ਸੂਚੀ ਵਿੱਚ ਚੌਥੇ ਸਥਾਨ ’ਤੇ ਰਿਹਾ। ਇਸ ਤਰ੍ਹਾਂ ਏਸ਼ੀਆਈ ਖੇਡਾਂ-2026 ਵਿੱਚ ਹਰਿਆਣਾ ਦੇ 80 ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਅਕਤੀਗਤ ਮੁਕਾਬਲਿਆਂ ਵਿੱਚ ਪਰਵੀਨ ਹੁੱਡਾ, ਅੰਕੁਸ਼ ਪੰਘਾਲ, ਸੁਜੀਤ ਕਲਕਲ, ਅਮਨ ਸਹਿਰਾਵਤ, ਕੀਰਤੀ ਸ਼ਰਮਾ, ਕਮਲਜੀਤ, ਸੁਰੁਚੀ ਸਿੰਘ ਅਤੇ ਨੀਰੂ ਧਾਂਡਾ ਸਮੇਤ ਕਈ ਖਿਡਾਰੀਆਂ ਨੇ ਸੋਨ ਤਗ਼ਮੇ ਜਿੱਤੇ, ਜਦਕਿ ਕੁਸ਼ਤੀ, ਨਿਸ਼ਾਨੇਬਾਜ਼ੀ, ਮੁੱਕੇਬਾਜ਼ੀ, ਅਥਲੈਟਿਕਸ ਅਤੇ ਕਬੱਡੀ ਵਿੱਚ ਵੀ ਸੂਬੇ ਦਾ ਯੋਗਦਾਨ ਯਾਦਗਾਰ ਰਿਹਾ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੀ ਗਤਕਾ ਟੀਮ ਨੇ 46 ਤਗਮੇ ਜਿੱਤ ਕੇ ਸੂਬੇ ਦਾ ਮਾਣ ਵਧਾਇਆ - ਸਵਰਨ ਸਿੰਘ ਅਗਲੀ ਖ਼ਬਰ ਸੁਨਿਆਰੇ ਕੋਲੋਂ ਕਰੀਬ 4 ਕਿੱਲੋ ਚਾਂਦੀ ਤੇ 5 ਗ੍ਰਾਮ ਸੋਨਾ ਲੁੱਟਣ ਦਾ ਮਾਮਲਾ ਹੱਲ
Ad Position 24