1 ਕਿਲੋ 688 ਗ੍ਰਾਮ ਡੋਡਾ ਪੋਸਤ ਬਰਾਮਦਗੀ ਮਾਮਲੇ ’ਚ ਤੀਜਾ ਸਾਥੀ ਮੁਲਜ਼ਮ ਕਾਬੂ
ਟੋਹਾਣਾ, 1 ਅਕਤੂਬਰ (ਮਨਜੀਤ ਸਿੰਘ)- ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਟੋਹਾਣਾ ਪੁਲਿਸ ਨੇ 1 ਕਿਲੋ 688 ਗ੍ਰਾਮ ਡੋਡਾ ਪੋਸਤ ਬਰਾਮਦਗੀ ਦੇ ਮਾਮਲੇ ਵਿੱਚ ਤੀਜੇ ਸਾਥੀ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਉਮੇਸ਼ ਉਰਫ਼ ਛੋਟਾ ਪੁੱਤਰ ਰਾਮਨਾਰਾਇਣ ਵਾਸੀ ਜਮਾਲਪੁਰ ਵਜੋਂ ਹੋਈ ਹੈ।
ਪ
ਪੋਸਤ (ਡੋਡਿਆਂ) ਦੇ ਕੇਸ ਵਿੱਚ ਪੁਲਿਸ ਥਾਣਾ ਸਦਰ ਟੋਹਾਣਾ ਵਲੋਂ ਫੜਿਆ ਦੋਸ਼ੀ। ਤਸਵੀਰ : ਮਨਜੀਤ ਸਿੰਘ ਟੋਹਾਣਾ
02-10-2026
ਟੋਹਾਣਾ, 1 ਅਕਤੂਬਰ (ਮਨਜੀਤ ਸਿੰਘ)- ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਟੋਹਾਣਾ ਪੁਲਿਸ ਨੇ 1 ਕਿਲੋ 688 ਗ੍ਰਾਮ ਡੋਡਾ ਪੋਸਤ ਬਰਾਮਦਗੀ ਦੇ ਮਾਮਲੇ ਵਿੱਚ ਤੀਜੇ ਸਾਥੀ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਉਮੇਸ਼ ਉਰਫ਼ ਛੋਟਾ ਪੁੱਤਰ ਰਾਮਨਾਰਾਇਣ ਵਾਸੀ ਜਮਾਲਪੁਰ ਵਜੋਂ ਹੋਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਕੁੱਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਥਾਣਾ ਸਦਰ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਸਾਧੂ ਰਾਮ ਨੇ ਦੱਸਿਆ ਕਿ ਪੁਲਿਸ ਟੀਮ ਨੇ ਬੀਤੀ 16 ਸਤੰਬਰ 2026 ਨੂੰ ਪਿੰਡ ਭੋੜੀਆ ਖੇੜਾ ਤੋਂ ਜਮਾਲਪੁਰ ਸ਼ੇਖਾ ਸੜਕ ’ਤੇ ਨਹਿਰ ਦੇ ਪੁਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮਹਿੰਦਰ ਪੁੱਤਰ ਓਮ ਪ੍ਰਕਾਸ਼ ਵਾਸੀ ਜਮਾਲਪੁਰ ਸ਼ੇਖਾ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਸੀ। ਮੋਟਰਸਾਈਕਲ ’ਤੇ ਰੱਖੇ ਬੈਗ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 1 ਕਿਲੋ 688 ਗ੍ਰਾਮ ਚੂਰਾ ਡੋਡਾ ਪੋਸਤ ਬਰਾਮਦ ਹੋਇਆ ਸੀ। ਇਸ ਸਬੰਧੀ ਥਾਣਾ ਸਦਰ ਟੋਹਾਣਾ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਵੱਲੋਂ ਬਰਾਮਦਗੀ ਦੇ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਏ ਸਬੂਤਾਂ ਅਤੇ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਨੇ ਤੀਜੇ ਸਾਥੀ ਮੁਲਜ਼ਮ ਉਮੇਸ਼ ਉਰਫ਼ ਛੋਟਾ ਨੂੰ ਵੀ ਕਾਬੂ ਕਰ ਲਿਆ ਹੈ।