01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਗਾਂਧੀ ਜੈਅੰਤੀ ਦੀ ਪੂਰਵ ਸੰਧਿਆ ’ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਸੇਵਾ ਸੰਕਲਪ ਅਭਿਆਨ ਤਹਿਤ ਸਫਾਈ ਮੁਹਿੰਮ ਸ਼ੁਰੂ ਕੀਤੀ

ਸਿਰਸਾ, 1 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਰਸਾਇਣ ਵਿਗਿਆਨ ਵਿਭਾਗ ਨੇ ਗਾਂਧੀ ਜੈਅੰਤੀ ਦੀ ਪੂਰਵ ਸੰਧਿਆ ’ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਵਿਭਾਗ ਦੀ ਚੇਅਰਪਰਸਨ ਪ੍ਰੋ.

Ad Position 21
No active advertisement
ਕਾਲਾਂਵਾਲੀ ’ਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦੇ ਕੌਂਸਲਰ ਹਰਵਿੰਦਰ ਸਿੰਘ ਤੇ ਹੋਰ। ਤਸਵੀਰ : ਪੰਨੀਵਾਲੀਆ 02-10-2026
ਸਿਰਸਾ, 1 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਰਸਾਇਣ ਵਿਗਿਆਨ ਵਿਭਾਗ ਨੇ ਗਾਂਧੀ ਜੈਅੰਤੀ ਦੀ ਪੂਰਵ ਸੰਧਿਆ ’ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਵਿਭਾਗ ਦੀ ਚੇਅਰਪਰਸਨ ਪ੍ਰੋ. ਗੀਤਾ ਰਾਣੀ ਫੈਕਲਟੀ ਗੈਰ-ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ। ਭਾਗੀਦਾਰਾਂ ਨੇ ਲਗਾਏ ਗਏ ਰੁੱਖਾਂ ਦੀ ਨਿਯਮਿਤ ਤੌਰ ’ਤੇ ਦੇਖਭਾਲ ਅਤੇ ਸੁਰੱਖਿਆ ਕਰਨ ਦਾ ਵੀ ਪ੍ਰਣ ਲਿਆ। ਵਿਭਾਗ ਨੇ ਕਿਹਾ ਕਿ ਇੱਕ ਸਾਫ਼ ਤੇ ਹਰਾ ਵਾਤਾਵਰਣ ਇੱਕ ਸਿਹਤਮੰਦ ਤੇ ਟਿਕਾਊ ਭਵਿੱਖ ਦੀ ਨੀਂਹ ਹੈ। ਰੁੱਖ ਲਗਾਉਣਾ ਨਾ ਸਿਰਫ਼ ਵਾਤਾਵਰਣ ਸੁਰੱਖਿਆ ਦਾ ਇੱਕ ਸਾਧਨ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਇੱਕ ਜ਼ਿੰਮੇਵਾਰੀ ਵੀ ਹੈ। ਮੁਹਿੰਮ ਦੌਰਾਨ ਸਾਰੇ ਭਾਗੀਦਾਰਾਂ ਨੇ ਵਾਤਾਵਰਣ ਸੰਭਾਲ, ਹਰਿਆਲੀ ਨੂੰ ਉਤਸ਼ਾਹਿਤ ਕਰਨ ਤੇ ਇੱਕ ਸਾਫ਼ ਤੇ ਹਰਾ ਯੂਨੀਵਰਸਿਟੀ ਕੈਂਪਸ ਨੂੰ ਬਣਾਈ ਰੱਖਣ ਦਾ ਸੰਦੇਸ਼ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦਾਮਲਾ ਪੋਲੀਟੈਕਨਿਕ ਦੀ ਐਨ. ਐਸ. ਐਸ. ਯੂਨਿਟ ਨੇ ਗਊ ਸੇਵਾ ਕੀਤੀ ਪਸ਼ੂ ਪਾਲਕਾਂ ਤੇ ਕਿਸਾਨਾਂ ਨੇ ਮਿਲਕ ਪਲਾਂਟ ਦਾ ਕੀਤਾ ਘ... ਅਗਲੀ ਖ਼ਬਰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਤੇ ਪੜ੍ਹਾਈ ਵੱਲ ਧਿਆਨ ਦੇਣ ਵਿਦਿਆਰਥੀ : ਡੀ.ਐੱਸ.ਪੀ. ਜੈ ਭਗਵਾਨ
Ad Position 24