ਸਾਈਬਰ ਸੁਰੱਖਿਆ ਅਤੇ ਨਸ਼ੇ ਦੀ ਰੋਕਥਾਮ ਲਈ ਪੁਲਿਸ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਨਵੀਂ ਦਿੱਲੀ, 25 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਮਹਾਰਾਜਾ ਅਗਰਸੈਨ ਕਾਲਜ, ਨਵੀਂ ਦਿੱਲੀ ਦੇ ਅਸ਼ੋਕ ਨਗਰ ਵਿਖੇ ਵਿਦਿਆਰਥੀਆਂ ਅਤੇ ਫ਼ੈਕਲਟੀ ਦੇ ਮੈਂਬਰਾਂ ਲਈ ਨਸ਼ੇ ਦੀ ਰੋਕਥਾਮ ਅਤੇ ਜਾਗਰੂਕਤਾ ਪ੍ਰੋਗਰਾਮ ਕੀਤਾ।
ਨਵੀਂ ਦਿੱਲੀ, 25 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਮਹਾਰਾਜਾ ਅਗਰਸੈਨ ਕਾਲਜ, ਨਵੀਂ ਦਿੱਲੀ ਦੇ ਅਸ਼ੋਕ ਨਗਰ ਵਿਖੇ ਵਿਦਿਆਰਥੀਆਂ ਅਤੇ ਫ਼ੈਕਲਟੀ ਦੇ ਮੈਂਬਰਾਂ ਲਈ ਨਸ਼ੇ ਦੀ ਰੋਕਥਾਮ ਅਤੇ ਜਾਗਰੂਕਤਾ ਪ੍ਰੋਗਰਾਮ ਕੀਤਾ। ਇਸ ਤੋਂ ਇਲਾਵਾ ਸਾਈਬਰ ਸੁਰੱਖਿਆ ਪ੍ਰਤੀ ਵੀ ਸੁਚੇਤ ਕੀਤਾ ਗਿਆ। ਇਸ ਪ੍ਰੋਗਰਾਮ ’ਚ ਆਮ ਸਾਈਬਰ ਧੋਖਾਧੜੀ, ਆਨਲਾਈਨ ਨਿਵੇਸ਼ ਘੁਟਾਲੇ, ਨਕਲੀ ਕੇ.ਵਾਈ.ਸੀ., ਓ.ਟੀ.ਪੀ. ਧੋਖਾਧੜੀ ਲਈ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਪ੍ਰੋਗਰਾਮ ਵਿਚ ਜਾਣਕਾਰੀ ਦੇਣ ਤੋਂ ਇਲਾਵਾ ਸਾਈਬਰ ਸੁਰੱਖਿਆ ਅਤੇ ਨਸ਼ਿਆਂ ਦੀ ਦੁਰਵਰਤੋਂ ਪ੍ਰਤੀ ਜਾਗਰੂਕਤਾ ਵੀਡੀਓ ਵੀ ਵਿਖਾਏ ਗਏ। ਦਿਵੇਸ਼ ਚੰਦਰ ਸ੍ਰੀਵਾਸਤਵ (ਆਈ.ਪੀ.ਐਸ.) ਵਿਸ਼ੇਸ਼ ਸੀ.ਪੀ, ਕਾਨੂੰਨ ਵਿਵਸਥਾ (ਜ਼ੋਨ- I ) ਨੇ ਉਪਰੋਕਤ ਵਿਸ਼ਿਆਂ ਬਾਰੇ ਆਪਣੇ ਸੰਬੋਧਨ ਵਿਚ ਦੱਸਿਆ। ਉਨ੍ਹਾਂ ਖ਼ਾਸ ਕਰਕੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਾਈਬਰ ਖ਼ਤਰਿਆਂ ਪ੍ਰਤੀ ਹਮੇਸ਼ਾ ਸਾਵਧਾਨ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਪ੍ਰੋਗਰਾਮ ਵਿਚ ਸਵੱਛਤਾ ਬਾਰੇ ਵੀ ਦੱਸਿ ਆ ਗਿਆ ਅਤੇ ਸਹੁੰ ਵੀ ਚੁਕਾਈ ਗਈ।