ਮਹਿਲਾ ਸੁਰੱਖਿਆ ਜਾਗਰੂਕਤਾ ਤੇ ਆਤਮ ਰੱਖਿਆ ਪ੍ਰਤੀ ਲੱਗੀ ਕਾਰਜਸ਼ਾਲਾ
ਨਵੀਂ ਦਿੱਲੀ, 21 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ‘ਵੀ ਕੇਅਰ’ ਪਹਿਲ ਦੇ ਅਧੀਨ ਐਸ.
ਨਵੀਂ ਦਿੱਲੀ, 21 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ‘ਵੀ ਕੇਅਰ’ ਪਹਿਲ ਦੇ ਅਧੀਨ ਐਸ.ਪੀ.ਯੂ.ਡਬਲਿਊ.ਏ.ਸੀ. ਇਕਾਈ ਵਲੋਂ ਰੋਹਿਣੀ ਦਿੱਲੀ ਦੇ ਸੈਕਟਰ 11 ਵਿਖੇ ਮਹਿਲਾ ਸੁਰੱਖਿਆ ਜਾਗਰੂਕਤਾ ਅਤੇ ਆਤਮ ਰੱਖਿਆ ਕਾਰਜਸ਼ਾਲਾ ਲਗਾਈ ਗਈ। ਕਾਰਜਸ਼ਾਲਾ ਵਿਚ ਪ੍ਰਤੀਭਾਗੀਆਂ ਨੂੰ ਨਿੱਜੀ ਸੁਰੱਖਿਆ, ਮੁਸੀਬਤ ਸਮੇਂ ਪ੍ਰਕਿਰਿਆ ਅਤੇ ਸੁਰੱਖਿਆ ਨਿਵਾਰਕ ਉਪਾਅ ਦੇ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਵਿਵਹਾਰਿਕ ਆਤਮ ਰੱਖਿਆ ਤਕਨੀਕਾਂ ਦੀ ਵੀ ਸਿਖਲਾਈ ਦਿੱਤੀ ਗਈ। ਇਸ ਵਿਚ ਭਾਗ ਲੈਣ ਵਾਲੀਆਂ ਮਹਿਲਾਵਾਂ ਨੇ ਸਿਖਲਾਈ ਲੈਣ ਦੌਰਾਨ ਕਈ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛੇ, ਜਿਨ੍ਹਾਂ ਦਾ ਉੱਤਰ ਟ੍ਰੇਨਿੰਗ ਦੇਣ ਵਾਲਿਆਂ ਨੇ ਬਾਖ਼ੂਬੀ ਨਾਲ ਦਿੰਦੇ ਹੋਏ ਇਹ ਵੀ ਸਲਾਹ ਦਿੱਤੀ ਕਿ ਮੁਸੀਬਤ ਸਮੇਂ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ।