10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੱਤਿਆ ਨਿਕੇਤਨ ਪੀ.ਜੀ. ਵਿਖੇ ਹੋਏ ਹਾਦਸੇ ਤੋਂ ਬਾਅਦ ਵਿਦਿਆਰਥੀ ਸਹਿਮੇ

ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੱਤਿਆ ਨਿਕੇਤਨ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੱਤਿਆ ਨਿਕੇਤਨ ਪੀ.ਜੀ. ਵਿਖੇ ਹੋਏ ਹਾਦਸੇ ਤੋਂ ਬਾਅਦ ਹੋਰਨਾਂ ਪੀ.ਜੀ. ਵਿਚ ਰਹਿਣ ਵਾਲੇ ਵਿਦਿਆਰਥੀ ਵੀ ਸਹਿਮੇ ਹੋਏ ਹਨ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਫਿਕਰ ਲੱਗਣ ’ਤੇ ਉਹ ਆਪਣੇ ਬੱਚਿਆਂ ਨੂੰ ਘਰ ਵਾਪਸ ਆ ਜਾਣ ਨੂੰ ਕਹਿ ਰਹੇ ਹਨ। ਕੁਝ ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੇ ਪੀ.ਜੀ. ਛੱਡ ਕੇ ਕਿਰਾਏ ’ਤੇ ਫਲੈਟ ਲੈ ਲਏ ਹਨ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਵਿਸ਼ੇਸ਼ ਕਰਕੇ ਲੜਕੀਆਂ ਨੂੰ ਹੋ ਰਹੀ ਹੈ ਅਤੇ ਉਹ ਪੀ.ਜੀ. ਤੋਂ ਬਾਹਰ ਇਕੱਲੀਆਂ ਕਿਵੇਂ ਰਹਿ ਸਕਣਗੀਆਂ। ਉਨ੍ਹਾਂ ਦੇ ਮਾਪਿਆਂ ਨੂੰ ਵੀ ਫਿਕਰ ਲੱਗਾ ਹੋਇਆ ਹੈ। ਇਸ ਮਾਮਲੇ ਪ੍ਰਤੀ ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸਭਰਵਾਲ ਦਾ ਕਹਿਣਾ ਹੈ ਕਿ ਦਿੱਲੀ ਇਕ ਅਜਿਹਾ ਸ਼ਹਿਰ ਹੈ ਜਿੱਥੇ ਲੱਖਾਂ ਦੀ ਗਿਣਤੀ ਵਿਚ ਦੂਸਰੇ ਰਾਜਾਂ ਤੋਂ ਪੜ੍ਹਨ ਜਾਂ ਨੌਕਰੀ ਕਰਨ ਵਾਲੇ ਲੋਕ ਅਕਸਰ ਪੀ.ਜੀ. ਵਿਚ ਰਹਿੰਦੇ ਹਨ। ਇਹ ਪੀ.ਜੀ. ਤੰਗ ਥਾਵਾਂ ’ਤੇ 5-6 ਮੰਜ਼ਿਲਾਂ ਬਣੇ ਹੋਏ ਹਨ ਅਤੇ ਸੁਰੱਖਿਆ ਪ੍ਰਤੀ ਉਨ੍ਹਾਂ ਵਿਚ ਬਹੁਤ ਘਾਟ ਹੈ ਕਿ ਹਾਦਸੇ ਦੇ ਸਮੇਂ ਉੱਥੋਂ ਨਿਕਲਣਾ ਮੁਸ਼ਕਿਲ ਹੁੰਦਾ ਹੈ। ਸ੍ਰੀ ਸਭਰਵਾਲ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚੇ ਨੂੰ ਪੀ.ਜੀ. ਭੇਜਣ ਤੋਂ ਪਹਿਲਾਂ ਉੱਥੋਂ ਦੀ ਵਿਵਸਥਾ, ਸੁਰੱਖਿਆ ਅਤੇ ਸਹੂਲਤਾਂ ਦਾ ਪਤਾ ਕਰਨ। ਸ੍ਰੀ ਸਭਰਵਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੀ.ਜੀ. ਵਿਦਿਆਰਥੀਆਂ ਦੇ ਲਈ ਜ਼ਰੂਰ ਬਣਾਉਣ ਤਾਂ ਕਿ ਵਿਦਿਆਰਥੀ ਪੂਰੀ ਸੁਰੱਖਿਆ ਨੂੰ ਲੈ ਕੇ ਸੁਰੱਖਿਅਤ ਰਹਿਣ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਤੇ ਪੰਜਾਬ ਦੇ ਸਟਾਲ ’ਤੇ ਸਾਖ਼ਰਤਾ ਪ੍ਰਤੀ ਕਿਤਾਬਾਂ ਤੇ ਸਮੱਗਰੀ ਵਿਖਾਉਂਦੇ ਹੋਏ ਪਤਵੰਤੇ , ਨਾਲ ਹੀ ਸੁਖਵਿੰਦਰ... ਅਗਲੀ ਖ਼ਬਰ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਵਲੋਂ ਭਾਰਤੀ ਫੌਜ ’ਚ ਸ਼ਾਰਟ ਸਰਵਿਸ ਕਮਿਸ਼ਨ ਲਈ ਚੁਣੇ ਸਾਬਕਾ ਕੈਡਿਟ ਸਨਮਾਨਿਤ
Ad Position 24