ਹੁਣ ਦੀਪਾਲੀ ਚੌਕ ਤੋਂ ਕ੍ਰਿਸ਼ਨਾ ਪਾਰਕ ਐਕਸਟੈਂਸ਼ਨ ਤੱਕ ਚੱਲੇਗੀ ਮੈਟਰੋ
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਟਰਾਂਸਪੋਰਟ ਦੇ ਮਾਮਲੇ ਵਿਚ ਮੈਟਰੋ ਰੇਲ ਲੋਕਾਂ ਦੀ ਲਾਈਫ਼ ਲਾਈਨ ਬਣੀ ਹੋਈ ਹੈ ਅਤੇ ਦਿੱਲੀ ਵਿਚ ਲਗਾਤਾਰ ਮੈਟਰੋ ਰੇਲ ਦਾ ਵਿਸਥਾਰ ਹੋ ਰਿਹਾ ਹੈ।
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਟਰਾਂਸਪੋਰਟ ਦੇ ਮਾਮਲੇ ਵਿਚ ਮੈਟਰੋ ਰੇਲ ਲੋਕਾਂ ਦੀ ਲਾਈਫ਼ ਲਾਈਨ ਬਣੀ ਹੋਈ ਹੈ ਅਤੇ ਦਿੱਲੀ ਵਿਚ ਲਗਾਤਾਰ ਮੈਟਰੋ ਰੇਲ ਦਾ ਵਿਸਥਾਰ ਹੋ ਰਿਹਾ ਹੈ। ਹੁਣ ਕ੍ਰਿਸ਼ਨਾ ਪਾਰਕ ਐਕਸਟੈਂਸ਼ਨ ਤੋਂ ਦੀਪਾਲੀ ਚੌਕ ਵਿਚਕਾਰ ਮੈਟਰੋ ਸ਼ੁਰੂ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਦਸੰਬਰ ਦੇ ਅਖੀਰ ਤੱਕ ਇਹ ਮੈਟਰੋ ਚੱਲਣੀ ਸ਼ੁਰੂ ਹੋਵੇਗੀ। ਡੀ.ਐਮ.ਆਰ.ਸੀ. ਦਾ ਕਹਿਣਾ ਹੈ ਕਿ ਇਸ ਦਾ ਕੰਮ ਬੜੀ ਤੇਜ਼ੀ ਨਾਲ ਹੋ ਰਿਹਾ ਹੈ, ਜਿਸ ਵਿਚ ਮੈਟਰੋ ਰੇਲ ਤੇ ਲਿਫਟ ਬਿਜਲਈ ਪੌੜੀਆਂ ਤੇ ਹੋਰ ਛੋਟੇ-ਮੋਟੇ ਕੰਮ ਹੋ ਰਹੇ ਹਨ। ਕ੍ਰਿਸ਼ਨਾ ਪਾਰਕ ਐਕਸਟੈਂਸ਼ਨ ਤੋਂ ਦੀਪਾਲੀ ਚੌਕ ਵਿਚਕਾਰ ਦਾ ਕੋਰੀਡੋਰ ਫੇਜ਼ ਚਾਰ ਵਿਚ ਨਿਰਮਾਣ ਅਧੀਨ 29.262 ਕਿੱਲੋਮੀਟਰ ਲੰਬੀ ਜਨਕਪੁਰੀ ਪੱਛਮ ਆਰ.ਕੇ. ਪੂਰਮ-ਆਸ਼ਰਮ ਮੈਟਰੋ ਲਾਈਨ ਦਾ ਹਿੱਸਾ ਹੈ। ਇਸ ਕਾਰੀਡੋਰ ਤੇ ਜਨਕਪੁਰੀ ਪੱਛਮ ਤੋਂ ਕ੍ਰਿਸ਼ਨਾ ਪਾਰਕ ਐਕਸਟੈਂਸ਼ਨ ਵਿਚ 1.81 ਕਿੱਲੋਮੀਟਰ ਦੇ ਭੂਮੀਗਤ ਕਾਰੀਡੋਰ ਨੇ ਪਿਛਲੇ ਸਾਲ ਜਨਵਰੀ ਤੋਂ ਮੈਟਰੋ ਦਾ ਪ੍ਰੀਚਾਲਨ ਸ਼ੁਰੂ ਹੋਇਆ ਸੀ।