02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜੈਸਮੀਨ ਕੌਰ ਦਾ ਪ੍ਰੇਰਨਾ ਉਤਸਵ ’ਚ ਭਾਗ ਲੈ ਕੇ ਵਾਪਸ ਆਉਣ ’ਤੇ ਅਕਾਲ ਅਕੈਡਮੀ ਵਿਖੇ ਸ਼ਾਨਦਾਰ ਸਵਾਗਤ

ਕਾਲਾਂਵਾਲੀ/ਸਿਰਸਾ, 2 ਸਤੰਬਰ (ਭੁਪਿੰਦਰ ਪੰਨੀਵਾਲੀਆ)- ਅਕਾਲ ਅਕੈਡਮੀ ਬੜਾਗੁੜ੍ਹਾ ਦੀ 10ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਘੁੱਕਿਆਂਵਾਲੀ ਦਾ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਗੁਜਰਾਤ ਦੇ ਵਡਨਗਰ ਵਿੱਚ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਪ੍ਰੇਰਨਾ ਉਤਸਵ ਕੈਂਪ ਵਿੱਚ ਭਾਗ ਲੈ ਕੇ ਵਾਪਸ ਆਉਣ ’ਤੇ ਅਕੈਡਮੀ ਵਿਖੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੀ ਵਿਦਿਆਰਥਣ ਨੂੰ ਜਨਵਰੀ 2026 ਵਿੱਚ ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ‘ਪ੍ਰੇਰਨਾ ਉਤਸਵ’ ਪ੍ਰੋਗਰਾਮ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ।

Ad Position 21
repet_subhas-goyals [Copy P29]
ਵਿਦਿਆਰਥਣ ਜੈਸਮੀਨ ਕੌਰ ਦਾ ਸਨਮਾਨ ਕਰਦੇ ਪ੍ਰਿੰਸੀਪਲ ਪਰਮਜੀਤ ਕੌਰ ਅਤੇ ਹੋਰ। ਤਸਵੀਰ : ਪੰਨੀਵਾਲੀਆ 03-09-2026
ਕਾਲਾਂਵਾਲੀ/ਸਿਰਸਾ, 2 ਸਤੰਬਰ (ਭੁਪਿੰਦਰ ਪੰਨੀਵਾਲੀਆ)- ਅਕਾਲ ਅਕੈਡਮੀ ਬੜਾਗੁੜ੍ਹਾ ਦੀ 10ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਘੁੱਕਿਆਂਵਾਲੀ ਦਾ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਗੁਜਰਾਤ ਦੇ ਵਡਨਗਰ ਵਿੱਚ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਪ੍ਰੇਰਨਾ ਉਤਸਵ ਕੈਂਪ ਵਿੱਚ ਭਾਗ ਲੈ ਕੇ ਵਾਪਸ ਆਉਣ ’ਤੇ ਅਕੈਡਮੀ ਵਿਖੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੀ ਵਿਦਿਆਰਥਣ ਨੂੰ ਜਨਵਰੀ 2026 ਵਿੱਚ ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ‘ਪ੍ਰੇਰਨਾ ਉਤਸਵ’ ਪ੍ਰੋਗਰਾਮ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਇਹ ਮੁਕਾਬਲਾ ਜੇ.ਐਨ.ਵੀ. ਔਢਾਂ ਨੂੰ ਸੌਂਪਿਆ ਗਿਆ ਸੀ ਜਿੱਥੇ ਸਿਰਸਾ ਜ਼ਿਲ੍ਹੇ ਦੇ 60 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮੁਕਾਬਲੇ ਦਾ ਵਿਸ਼ਾ ‘2047 ਵਿੱਚ ਮੇਰੇ ਸੁਪਨਿਆਂ ਦਾ ਭਾਰਤ ਕਿਹੋ ਜਿਹਾ ਹੋਵੇਗਾ?’ ਸੀ। ਇਸ ਸਖ਼ਤ ਮੁਕਾਬਲੇ ਵਿੱਚ ਸਿਰਸਾ ਜ਼ਿਲ੍ਹੇ ਦੇ ਸਿਰਫ਼ ਦੋ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਚੁਣਿਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਜੈਸਮੀਨ ਕੌਰ ਹੈ। ਵਡਨਗਰ ਕੈਂਪ ਵਿੱਚ ਜੈਸਮੀਨ ਨੇ ਭਾਰਤੀ ਸੱਭਿਆਚਾਰ, ਲੀਡਰਸ਼ਿਪ, ਰਾਸ਼ਟਰ ਨਿਰਮਾਣ ਤੇ ਵਿਕਸਤ ਭਾਰਤ ਪ੍ਰਤੀ ਵਚਨਬੱਧਤਾ ਬਾਰੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਇੱਕ ਪੇਂਡੂ ਖੇਤਰ ਦੀ ਇੱਕ ਸਕੂਲੀ ਵਿਦਿਆਰਥਣ ਇੰਨੇ ਵੱਡੇ ਰਾਸ਼ਟਰੀ ਪਲੇਟਫਾਰਮ ’ਤੇ ਪਹੁੰਚੀ ਹੈ। ਇਸ ਮੌਕੇ ਅਕਾਲ ਅਕੈਡਮੀ ਪਰਿਵਾਰ ਨੇ ਜਵਾਹਰ ਨਵੋਦਿਆ ਵਿਦਿਆਲਿਆ ਸਮਿਤੀ ਔਢਾਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ਼ ਨੇ ਜੈਸਮੀਨ ਦੇ ਪਿਤਾ ਲਖਵੀਰ ਸਿੰਘ ਨੰਬਰਦਾਰ ਅਤੇ ਮਾਤਾ ਸੁਖਵਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਜੈਸਮੀਨ ਨੂੰ ਉਸਦੇ ਉੱਜਲ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਡਾ. ਹਰਵਿੰਦਰ ਸਿੰਘ ਸਿਰਸਾ ਡੀ.ਏ.ਪੀ. ਖਾਦ ਲਈ ਕਿਸਾਨਾਂ ਦੀਆਂ ਲੱਗੀਆਂ ਲਾਈਨਾਂ ਅਗਲੀ ਖ਼ਬਰ ਸੀ.ਆਈ.ਏ. ਟੋਹਾਣਾ ਵੱਲੋਂ 50.22 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Ad Position 24