25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਵਿਧਾਇਕ ਅਦਿੱਤਿਆ ਦੇਵੀਲਾਲ ਨੂੰ ਕਿਸਾਨ - ਮਜ਼ਦੂਰ ਮੁੱਦਿਆਂ ’ ਤੇ ਮੰਗ ਪੱਤਰ ਸੌਂਪਿਆ ਵਿਧਾਇਕ ਵਲੋਂ ਵਿਧਾਨ ਸਭਾ ’ਚ ਠੋਕਵੀਂ ਆਵਾਜ਼ ਚੁੱਕਣ ਦਾ ਭਰੋਸਾ

ਡੱਬਵਾਲੀ, 24 ਅਗਸਤ ਇਕਬਾਲ ਸਿੰਘ ਸ਼ਾਂਤ)-ਸੰਯੁਕਤ ਕਿਸਾਨ ਮੋਰਚਾ ਦੇ ਸਥਾਨਕ ਆਗੂਆਂ ਵੱਲੋਂ ਅੱਜ ਵਿਧਾਇਕ ਅਦਿੱਤਿਆ ਦੇਵੀਲਾਲ ਨੂੰ ਕਿਸਾਨਾਂ ਤੇ ਮਜ਼ਦੂਰਾਂ ਨਾਲ ਸਬੰਧਤ ਮੰਗਾਂ ਦਾ ਮੰਗ ਪੱਤਰ ਸੌਂਪਿਆ। ਵਿਧਾਇਕ ਨੇ ਪਿੰਡ ਚੌਟਾਲਾ ਸਥਿਤ ਰਿਹਾਇਸ਼ ‘ਤੇ ਕਿਸਾਨ ਵਫ਼ਦ ਨਾਲ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਸਥਾਰਤ ਚਰਚਾ ਕੀਤੀ ਅਤੇ ਇਨੈਲੋ ਦੇ ਦੋਵੇਂ ਵਿਧਾਇਕਾਂ ਵੱਲੋਂ ਇਨ੍ਹਾਂ ਮੰਗਾਂ ਨੂੰ ਹਰਿਆਣਾ ਵਿਧਾਨਸਭਾ ‘ਚ ਗਰਜਵੇਂ ਢੱਗ ਵਿੱਚ ਚੁੱਕਣ ਦਾ ਭਰੋਸਾ ਦਿਵਾਇਆ।

Ad Position 21
No active advertisement
ਅਜੀਤ ਡੈਸਕ 25-08-2026
ਡੱਬਵਾਲੀ, 24 ਅਗਸਤ ਇਕਬਾਲ ਸਿੰਘ ਸ਼ਾਂਤ)-ਸੰਯੁਕਤ ਕਿਸਾਨ ਮੋਰਚਾ ਦੇ ਸਥਾਨਕ ਆਗੂਆਂ ਵੱਲੋਂ ਅੱਜ ਵਿਧਾਇਕ ਅਦਿੱਤਿਆ ਦੇਵੀਲਾਲ ਨੂੰ ਕਿਸਾਨਾਂ ਤੇ ਮਜ਼ਦੂਰਾਂ ਨਾਲ ਸਬੰਧਤ ਮੰਗਾਂ ਦਾ ਮੰਗ ਪੱਤਰ ਸੌਂਪਿਆ। ਵਿਧਾਇਕ ਨੇ ਪਿੰਡ ਚੌਟਾਲਾ ਸਥਿਤ ਰਿਹਾਇਸ਼ ‘ਤੇ ਕਿਸਾਨ ਵਫ਼ਦ ਨਾਲ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਸਥਾਰਤ ਚਰਚਾ ਕੀਤੀ ਅਤੇ ਇਨੈਲੋ ਦੇ ਦੋਵੇਂ ਵਿਧਾਇਕਾਂ ਵੱਲੋਂ ਇਨ੍ਹਾਂ ਮੰਗਾਂ ਨੂੰ ਹਰਿਆਣਾ ਵਿਧਾਨਸਭਾ ‘ਚ ਗਰਜਵੇਂ ਢੱਗ ਵਿੱਚ ਚੁੱਕਣ ਦਾ ਭਰੋਸਾ ਦਿਵਾਇਆ। ਐੱਸਕੇਐੱਮ (ਹਰਿਆਣਾ ਯੂਨਿਟ) ਦੇ ਸੱਦੇ ‘ਤੇ ਸੂਬੇ ਭਰ ‘ਚ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਕਿਸਾਨ-ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾ ਰਹੇ ਹਨ। ਭਾਕਿਯੂ ਏਕਤਾ ਉਗਰਾਹਾਂ ਹਰਿਆਣਾ ਦੀ ਸੂਬਾ ਕਮੇਟੀ ਦੇ ਮੈਂਬਰ ਤੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਡੱਬਵਾਲੀ ਨੇ ਦੱਸਿਆ ਕਿ ਮੰਗਾਂ ਵਿੱਚ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ (ਐੱਫਟੀਏ) ਰੱਦ ਕਰਨ, ਸਾਰੀਆਂ ਫ਼ਸਲਾਂ ‘ਤੇ ਸੀ2+50 ਫ਼ੀਸਦੀ ਦੀ ਦਰ ਕਾਨੂੰਨੀ ਤੌਰ ‘ਤੇ ਲਾਗੂ ਕਰਨ ਅਤੇ ਚਾਰੋਂ ਕਿਰਤ ਕਾਨੂੰਨ ਰੱਦ ਕਰਨ ਜਿਹੇ ਮਸਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਗਨਰੇਗਾ ਨੂੰ ਬਹਾਲ ਕਰਕੇ 200 ਦਿਨ ਕੰਮ ਤੇ 700 ਰੁਪਏ ਦਿਹਾੜੀ ਕਰਨ ਦੀ ਮੰਗ ਵੀ ਮੰਗ ਪੱਤਰ ਵਿੱਚ ਰੱਖੀ ਗਈ ਹੈ। ਇਸਤੋਂ ਇਲਾਵਾ ਬਿਜਲੀ ਬਿੱਲ-2025, ਬੀਜ ਬਿੱਲ-2025 ਤੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਸੋਧ ਬਿੱਲ ਵਾਪਸ ਲੈਣ ਸਮੇਤ ਖੇਤਰ ਦੀਆਂ ਹੋਰ ਸਥਾਨਕ ਮੰਗਾਂ ਸ਼ਾਮਲ ਹਨ। ਕਿਸਾਨ ਵਫ਼ਦ ਵਿੱਚ ਸੁੰਦਰ ਪਾਲ, ਜਸਵੰਤ ਸਿੰਘ, ਮਨਦੀਪ ਸਿੰਘ ਤੇ ਸੁਖਦੇਵ ਸਿੰਘ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਨੇ ਪਿਡਲ ’ ਚ ਨਸ਼ਾ ਮੁਕਤ ਮੁਹਿੰਮ ’ ਚ ਲਿਆ ਹਿੱਸਾ ਸੰਸਦ ਮੈਂਬਰ ਨਵੀਨ ਜਿੰਦਲ ਦੇ ਪ੍ਰਤੀਨਿਧੀ... ਅਗਲੀ ਖ਼ਬਰ ਨਾਰਾਇਣਗੜ੍ਹ ਵਿਖੇ ਲਾਏ ਕੈਂਪ ’ ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
Ad Position 24