20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਐਸ . ਜੀ . ਪੀ . ਸੀ . ਸ੍ਰੀ ਅੰਮ੍ਰਿਤਸਰ ਵਲੋਂ ਗ਼ਰੀਬ ਬੱਚਿਆਂ ਦੀ ਫ਼ੀਸਾਂ ਦਾ ਭੁਗਤਾਨ

ਕਰਨਾਲ , 19 ਅਗਸਤ ( ਗੁਰਮੀਤ ਸਿੰਘ ਸੱਗੂ )- ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਵਲੋਂ ਗ਼ਰੀਬ ਬੱਚਿਆਂ ਦੀ ਮਦਦ ਕਰਦਿਆਂ ਉਨ੍ਹਾਂ ਦੀਆਂ ਫ਼ੀਸਾਂ ਲਈ ਕਰੀਬ 1 ਲੱਖ 45 ਹਜ਼ਾਰ ਦੇ ਚੈੱਕ ਬੀਬੀ ਅਮਰਜੀਤ ਕੌਰ ਬਾੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਅਗਵਾਈ ਵਿਚ ਸੁਖਸਾਗਰ ਸਿੰਘ ਹਿਸਾਰ ਸਾਬਕਾ ਮੈਂਬਰ ਹਰਿਆਣਾ ਕਮੇਟੀ ਅਤੇ ਸੀਨੀਅਰ ਅਕਾਲੀ ਆਗੂ ਦੇ ਸਹਿਯੋਗ ਨਾਲ ਦਿੱਤੇ ਗਏ। ਇਹਨਾਂ ਸਕੂਲ ਕਾਲਜਾਂ ਵਿਚ ਛੱਜੂ ਰਾਮ ਲਾਅ ਕਾਲਜ ਹਿਸਾਰ, ਹਿੰਦ ਪਬਲਿਕ ਸਕੂਲ ਹਿਸਾਰ, ਬੀ.

Ad Position 21
No active advertisement
ਅਜੀਤ ਡੈਸਕ 20-08-2026
ਕਰਨਾਲ , 19 ਅਗਸਤ ( ਗੁਰਮੀਤ ਸਿੰਘ ਸੱਗੂ )- ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਵਲੋਂ ਗ਼ਰੀਬ ਬੱਚਿਆਂ ਦੀ ਮਦਦ ਕਰਦਿਆਂ ਉਨ੍ਹਾਂ ਦੀਆਂ ਫ਼ੀਸਾਂ ਲਈ ਕਰੀਬ 1 ਲੱਖ 45 ਹਜ਼ਾਰ ਦੇ ਚੈੱਕ ਬੀਬੀ ਅਮਰਜੀਤ ਕੌਰ ਬਾੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਅਗਵਾਈ ਵਿਚ ਸੁਖਸਾਗਰ ਸਿੰਘ ਹਿਸਾਰ ਸਾਬਕਾ ਮੈਂਬਰ ਹਰਿਆਣਾ ਕਮੇਟੀ ਅਤੇ ਸੀਨੀਅਰ ਅਕਾਲੀ ਆਗੂ ਦੇ ਸਹਿਯੋਗ ਨਾਲ ਦਿੱਤੇ ਗਏ। ਇਹਨਾਂ ਸਕੂਲ ਕਾਲਜਾਂ ਵਿਚ ਛੱਜੂ ਰਾਮ ਲਾਅ ਕਾਲਜ ਹਿਸਾਰ, ਹਿੰਦ ਪਬਲਿਕ ਸਕੂਲ ਹਿਸਾਰ, ਬੀ. ਟੈਕ ਕਾਲਜ ਰੋਹਤਕ ਆਦਿ ਸ਼ਾਮਿਲ ਸਨ। ਬੀਬੀ ਅਮਰਜੀਤ ਕੌਰ ਬਾੜਾ ਵੱਲੋਂ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਉਪਰ ਨਾਂਦੇੜ ਵਿਖੇ ਹੋਇਆ ਹਮਲਾ ਬਹੁਤ ਮੰਦਭਾਗੀ ਘਟਨਾ ਹੈ।ਓਹਨਾ ਨੇ ਮਹਾਰਾਸ਼ਟਰ ਸਰਕਾਰ ਤੋਂ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਗਈ। ਇਹ ਸਹਾਇਤਾ ਭੇਜਣ ਲਈ ਓਹਨਾ ਵੱਲੋਂ ਸਰਦਾਰ ਵਿਰਕ ਦਾ ਧੰਨਵਾਦ ਕੀਤਾ ਗਿਆ। ਸੁਖਸਾਗਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਐਸ. ਜੀ, ਪੀ. ਸੀ. ਹਰ ਸਾਲ ਇਸੇ ਤਰ੍ਹਾਂ ਹੀ ਬੱਚਿਆਂ ਦੀਆਂ ਫ਼ੀਸਾਂ ਦਾ ਭੁਗਤਾਨ ਕਰਦੀ ਹੈ। ਇਸ ਸਹਾਇਤਾ ਲਈ ਇਨ੍ਹਾਂ ਵਲੋਂ ਰਘੂਜੀਤ ਸਿੰਘ ਵਿਰਕ ਅਤੇ ਬੀਬੀ ਅਮਰਜੀਤ ਕੌਰ ਬਾੜਾ ਦਾ ਧੰਨਵਾਦ ਕੀਤਾ ਗਿਆ। ਸੁਖਵਿੰਦਰ ਸਿੰਘ ਨੇ ਕਿਹਾ ਕਿ ਐਸ. ਜੀ, ਪੀ. ਸੀ. ਸਮੇਂ ਸਮੇਂ ਲੋੜ ਪੈਣ ’ਤੇ ਕੈਂਸਰ ਪੀੜਤਾਂ ਦੀ ਆਰਥਿਕ ਸਹਾਇਤਾ, ਗਰੀਬ ਬੱਚਿਆਂ ਦੀਆਂ ਫ਼ੀਸਾਂ ਆਦਿ ਸੇਵਾ ਕਰਦੀ ਰਹਿੰਦੀ ਹੈ। ਇਸ ਮੌਕੇ ਜਸਪਾਲ ਸਿੰਘ ਹਿਸਾਰ, ਐਡਵੋਕੇਟ ਗੁਰਪਿੰਦਰ ਸਿੰਘ ਹਿਸਾਰ, ਜਸਬੀਰ ਸਿੰਘ , ਸ਼ੇਰ ਸਿੰਘ ਅਤੇ ਕਰਮਜੀਤ ਸਿੰਘ ਹਾਜ਼ਿਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ . ਸੀ . ਵਲੋਂ ਮਾਲ ਵਿਭਾਗ ਨੂੰ ਬਕਾਇਆ ਮਾਮਲਿਆਂ ਦਾ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
Ad Position 24