11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਕਾਲਕਾ ਤੇ ਕਾਹਲੋਂ ਦੀ ਅਗਵਾਈ ’ਚ ਵਫ਼ਦ ਵਲੋਂ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 24-06-2026

ਨਵੀਂ ਦਿੱਲੀ,23ਜੂਨ (ਜਗਤਾਰ ਸਿੰਘ)- ਕਰਨਪ੍ਰਯਾਗ ਵਿਖੇ ਨਿਹੰਗ ਸਿੰਘਾਂ ਤੇ ਸਥਾਨਕ ਲੋਕਾਂ ਵਿਚਕਾਰ ਹੋਏ ਟਕਰਾਅ ਦੇ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੱਲੋਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨਾਲ ਮੁਲਾਕਾਤ ਕੀਤੀ ਗਈ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਗਏ ਵਫ਼ਦ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਤੋਂ ਮੰਗ ਕੀਤੀ ਕਿ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ, ਕੁੱਟਮਾਰ ਕਰਨ ਅਤੇ ਫਿਰ ਨੰਗੇ ਸਿਰ ਕੋਰਟ ਵਿਚ ਪੇਸ਼ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ । ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਉਹ ਤੁਰੰਤ ਡੀਜੀਪੀ ਨਾਲ ਗੱਲਬਾਤ ਕਰਨਗੇ ਅਤੇ ਜਾਂਚ ਮੁਕੰਮਲ ਹੋਣ ਤੱਕ ਇਹ ਮੁਲਾਜ਼ਮ ਸਸਪੈਂਡ ਕੀਤੇ ਜਾਣਗੇ । ਇਸ ਤੋਂ ਇਲਾਵਾ ਸਾਰੇ ਮਾਮਲੇ ਵਿਚ ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਡੀਆਈਜੀ ਯਸ਼ਵੰਤ ਚੌਹਾਨ ਨੂੰ ਸੌਂਪੀ ਗਈ ਹੈ ਜੋ ਦੋ ਹਫ਼ਤਿਆਂ ਵਿਚ ਆਪਣੀ ਰਿਪੋਰਟ ਸੌਂਪਣਗੇ ਤੇ ਇਸ ਉਪਰੰਤ ਦੋਸ਼ੀ ਸਾਰੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ । ਕਾਲਕਾ ਤੇ ਕਾਹਲੋਂ ਨੇ ਇਹ ਵੀ ਦੱਸਿਆ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਕਿਸੀ ਵੀ ਤਰੀਕੇ ਦੀ ਪਰੇਸ਼ਾਨੀ ਨਹੀਂ ਹੋਵੇਗੀ।ਇਸ ਵਫ਼ਦ ਵਿਚ ਭੁਪਿੰਦਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਬੱਬਰ ਅਤੇ ਇੰਦਰਜੀਤ ਸਿੰਘ ਮੋਂਟੀ ਵੀ ਸ਼ਾਮਲ ਸਨ ।

Ad Position 22
No active advertisement
ਪਿਛਲੀ ਖ਼ਬਰ ਲਾਵਾਂ-ਫੇਰੇ ਮਾਮਲੇ ’ਚ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ - ਪਰਮਜੀਤ ਸਿੰਘ ਰਾਣਾ ਅਗਲੀ ਖ਼ਬਰ ਪੁਲਿਸ ਨੇ 4 ਨਾਬਾਲਗਾਂ ਤੇ ਇਕ ਔਰਤ ਨੂੰ ਬਰਾਮਦ ਕਰਕੇ ਵਾਰਸਾਂ ਦੇ ਕੀਤਾ ਹਵਾਲੇ
Ad Position 24