ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਦੌਰਾ ਕਰਵਾਇਆ
ਯਮੁਨਾਨਗਰ, 10 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਕਮਿਊਨਿਟੀ ਕਾਲਜ ਵਲੋਂ ਡਿਪਲੋਮਾ ਇਨ ਬੈਂਕਿੰਗ ਐਂਡ ਫਾਈਨਾਂਸ਼ੀਅਲ ਸਰਵਿਸਿਜ਼ ਅਤੇ ਡਿਪਲੋਮਾ ਇਨ ਰਿਟੇਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਕਲਿਆਣ ਇੰਡਸਟਰੀਜ਼ ਯਮੁਨਾਨਗਰ ਦੇ ਉਦਯੋਗਿਕ ਦੌਰੇ ‘ਤੇ ਲਿਜਾਇਆ ਗਿਆ। ਕਾਲਜ ਦੇ ਪ੍ਰਿੰ.
ਯਮੁਨਾਨਗਰ, 10 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਕਮਿਊਨਿਟੀ ਕਾਲਜ ਵਲੋਂ ਡਿਪਲੋਮਾ ਇਨ ਬੈਂਕਿੰਗ ਐਂਡ ਫਾਈਨਾਂਸ਼ੀਅਲ ਸਰਵਿਸਿਜ਼ ਅਤੇ ਡਿਪਲੋਮਾ ਇਨ ਰਿਟੇਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਕਲਿਆਣ ਇੰਡਸਟਰੀਜ਼ ਯਮੁਨਾਨਗਰ ਦੇ ਉਦਯੋਗਿਕ ਦੌਰੇ ‘ਤੇ ਲਿਜਾਇਆ ਗਿਆ। ਕਾਲਜ ਦੇ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਇਸ ਦੌਰੇ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਕਾਰਜਾਂ ਦੇ ਵੱਖ-ਵੱਖ ਪਹਿਲੂਆਂ, ਜਿਸ ‘ਚ ਪਲਾਈਵੁੱਡ ਨਿਰਮਾਣ, ਵਸਤੂ ਪ੍ਰਬੰਧਨ, ਸਪਲਾਈ ਚੇਨ ਪ੍ਰਕਿਰਿਆਵਾਂ, ਵਿਕਰੀ ਤੇ ਵੰਡ, ਵਿੱਤੀ ਅਭਿਆਸਾਂ ਤੇ ਸਮੁੱਚੇ ਉਤਪਾਦਨ ਪ੍ਰਬੰਧਨ ਸ਼ਾਮਿਲ ਹਨ, ਬਾਰੇ ਕੀਮਤੀ ਪ੍ਰਤੱਖ ਅਨੁਭਵ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਦੌਰਾਨ ਵਿਦਿਆਰਥੀਆਂ ਲਈ ਇਕ ਉਦਯੋਗ ਦੇ ਕੰਮਕਾਜ ਬਾਰੇ ਵਿਵਹਾਰਕ ਸੂਝ ਪ੍ਰਾਪਤ ਕਰਨ ਤੇ ਇਸ ਨੂੰ ਸਮਝਣ ਦਾ ਸ਼ਾਨਦਾਰ ਮੌਕਾ ਸਾਬਿਤ ਹੋਇਆ। ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਦੇ ਨਾਲ ਕਾਲਜ ਦੇ ਫੈਕਲਟੀ ਮੈਂਬਰ ਪੂਜਾ ਰਾਣਾ ਤੇ ਡਾ. ਰਮਨਦੀਪ ਮਾਹਲ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪੂਰੇ ਦੌਰੇ ਦੌਰਾਨ ਵਿਦਿਆਰਥੀਆਂ ਦਾ ਮਾਰਗਦਰਸ਼ਨ ਤੇ ਸਮਰਥਨ ਕੀਤਾ।