ਮੈਰਾਥਨ ਵਿੱਚ ਸ਼ਮੂਲੀਅਤ ਲਈ ਵਿਦਿਆਰਥੀਆਂ ਨੂੰ ਸੱਦਾ ਦਿੱਤਾ
ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)- ਨਸ਼ਾ ਮੁਕਤ ਟੋਹਾਣਾ, ਨਸ਼ਾ ਮੁਕਤ ਹਰਿਆਣਾ ਮੁਹਿੰਮ ਤਹਿਤ 11 ਅਕਤੂਬਰ ਨੂੰ ਟੋਹਾਣਾ ਵਿਖੇ ਕਰਵਾਈ ਜਾ ਰਹੀ ਮੈਰਾਥਨ ਦੌੜ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਡੀ. ਐੱਸ.
ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)- ਨਸ਼ਾ ਮੁਕਤ ਟੋਹਾਣਾ, ਨਸ਼ਾ ਮੁਕਤ ਹਰਿਆਣਾ ਮੁਹਿੰਮ ਤਹਿਤ 11 ਅਕਤੂਬਰ ਨੂੰ ਟੋਹਾਣਾ ਵਿਖੇ ਕਰਵਾਈ ਜਾ ਰਹੀ ਮੈਰਾਥਨ ਦੌੜ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਡੀ.ਐੱਸ.ਪੀ. ਜੈ ਭਗਵਾਨ ਬਾਕਸਰ ਟੋਹਾਣਾ ਦੇ ਆਈ.ਜੀ. ਕਾਲਜ ਵਿਖੇ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੈਰਾਥਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਹ ਮੈਰਾਥਨ 11 ਅਕਤੂਬਰ ਨੂੰ ਸਵੇਰੇ ਅੱਠ ਵਜੇ ਟੋਹਾਣਾ ਦੇ ਪੁਰਾਣੇ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਹਿਸਾਰ ਬਾਈਪਾਸ ਤੱਕ ਕਰਵਾਈ ਜਾਵੇਗੀ।