11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਇੰਡੀਅਨ ਰੈੱਡ ਸੈਂਡ ਬੋਆ ਸੱਪ ਜ਼ਹਿਰੀਲਾ ਨਹੀਂ: ਨਵਜੋਤ ਸਿੰਘ ਢਿੱਲੋਂ

Ad Position 21
No active advertisement
ਅਜੀਤ ਡੈਸਕ 24-06-2026

ਜਾਣਕਾਰੀ ਦੀ ਘਾਟ ਕਾਰਨ ਲੋਕਾਂ ਵਿੱਚ ਫੈਲ ਰਹੀਆਂ ਹਨ ਅਫਵਾਹਾਂ
ਟੋਹਾਣਾ, 23 ਜੂਨ (ਮਨਜੀਤ ਸਿੰਘ)- ਇਲਾਕੇ ਵਿੱਚ ਇਨ੍ਹੀਂ ਦਿਨੀਂ ਇੰਡਿਅਨ ਰੈੱਡ ਸੈਂਡ ਬੋਆ ਸੱਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਲੋਕਾਂ ਵਿੱਚ ਇਹ ਧਾਰਣਾ ਬਣੀ ਹੋਈ ਹੈ ਕਿ ਇਹ ਸੱਪ ਬਹੁਤ ਕੀਮਤੀ ਹੈ ਜਾਂ ਇਸ ਵਿੱਚ ਕੋਈ ਚਮਤਕਾਰੀ ਸ਼ਕਤੀ ਹੁੰਦੀ ਹੈ, ਪਰ ਵਣ ਜੀਵ ਮਾਹਿਰਾਂ ਨੇ ਇਨ੍ਹਾਂ ਦਾਵਿਆਂ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ। ਸਹਾਰਾ ਰੈਸਕਿਊ ਟੀਮ ਟੋਹਾਣਾ ਦੇ ਵਣ ਜੀਵ ਰੈਸਕਿਊ ਵਰਕਰ ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਡਿਅਨ ਰੈੱਡ ਸੈਂਡ ਬੋਆ ਇੱਕ ਗੈਰ-ਜ਼ਹਿਰੀਲਾ ਸੱਪ ਹੈ ਅਤੇ ਇਹ ਮਨੁੱਖਾਂ ਲਈ ਖ਼ਤਰਨਾਕ ਨਹੀਂ ਹੁੰਦਾ। ਇਹ ਸੱਪ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਚੂਹਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸੱਪ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ, ਜਿਵੇਂ ਕਿ ਇਸ ਦੀ ਬਹੁਤ ਵੱਡੀ ਕੀਮਤ ਹੋਣਾ ਜਾਂ ਜੰਤਰ ਮੰਤਰ, ਟੂਣੇ-ਟੋਟਕੇ ਚੱਲਣਾ, ਪੂਰੀ ਤਰ੍ਹਾਂ ਬੇਬੁਨਿਆਦ ਹਨ। ਲੋਕਾਂ ਨੂੰ ਅਜਿਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਡਿਅਨ ਰੈੱਡ ਸੈਂਡ ਬੋਆ ਵਾਇਲਡ ਲਾਈਫ ਪ੍ਰੋਟੈਕਸ਼ਨ ਐਕਟ ਅਧੀਨ ਸੁਰੱਖਿਅਤ ਪ੍ਰਜਾਤੀ ਹੈ। ਇਸ ਨੂੰ ਫੜਨਾ, ਵੇਚਣਾ, ਖਰੀਦਣਾ ਜਾਂ ਨੁਕਸਾਨ ਪਹੁੰਚਾਉਣਾ ਕਾਨੂੰਨੀ ਜੁਰਮ ਹੈ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਇਹ ਸੱਪ ਜਾਂ ਕੋਈ ਹੋਰ ਜੰਗਲੀ ਜੀਵ ਨਜ਼ਰ ਆਵੇ ਤਾਂ ਉਸ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਸਗੋਂ ਤੁਰੰਤ ਰੈਸਕਿਊ ਟੀਮ ਜਾਂ ਵਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਜੀਵ ਨੂੰ ਸੁਰੱਖਿਅਤ ਢੰਗ ਨਾਲ ਉਸ ਦੇ ਕੁਦਰਤੀ ਵਾਤਾਵਰਣ ਵਿੱਚ ਛੱਡਿਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਸਦਰ ਟੋਹਾਣਾ ਨੇ ਚੋਰੀ ਦਾ ਮਾਮਲਾ ਸੁਲਝਾਇਆ, ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਹਰਿਆਣਾ ਗੋਲਡ ਸ਼ੂਟਿੰਗ ਰੇਂਜ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24