10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਵਲੋਂ ਕਰਵਾਇਆ ਗਿਆ ਦੂਜਾ ਕਹਾਣੀ ਦਰਬਾਰ

Ad Position 21
No active advertisement
ਅਜੀਤ ਡੈਸਕ 24-06-2026

ਕਹਾਣੀ ਦਰਬਾਰ ਵਿੱਚ ਕੇਸਰਾ ਰਾਮ, ਬਲਵਿੰਦਰ ਸਿੰਘ ਭੁੱਲਰ ਅਤੇ ਦਰਸ਼ਨ ਜੋਗਾ ਨੇ ਪੜ੍ਹੀਆਂ ਕਹਾਣੀਆਂ
ਕਾਲਾਂਵਾਲੀ/ਸਿਰਸਾ, 23 ਜੂਨ (ਭੁਪਿੰਦਰ ਪੰਨੀਵਾਲੀਆ)- ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਵੱਲੋਂ ਦੂਜਾ ਕਹਾਣੀ ਦਰਬਾਰ ਸ਼ਹੀਦ ਭਗਤ ਸਿੰਘ ਪਬਲਿਕ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ। ਇਸ ਕਹਾਣੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਸਾਹਿਤ ਅਕਾਦਮੀ ਦਿੱਲੀ ਦੇ ਆਮਤ੍ਰਿਤ ਮੈਂਬਰ ਜਸਪਾਲ ਮਾਨਖੇੜਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਹਰਵਿੰਦਰ ਸਿੰਘ ਸਿਰਸਾ, ਪੰਜਾਬੀ ਸਾਹਿਤ ਸਭਾ ਦਿੱਲੀ ਦੇ ਡਾਇਰੈਕਟਰ ਕੇਸਰਾ ਰਾਮ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਸਿਰਸਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਪ੍ਰੀਤ ਸਿੰਘ ਸਿੰਧਰਾ ਅਤੇ ਸਭਾ ਦੇ ਜਨਰਲ ਸਕੱਤਰ ਬਲਜੀਤ ਬਿੱਟੂ ਮਲਕਪੁਰਾ ਸ਼ਾਮਿਲ ਸਨ। ਇਸ ਕਹਾਣੀ ਦਰਬਾਰ ਵਿੱਚ ਵਿਸ਼ਵ ਪ੍ਰਸਿੱਧ ਕਹਾਣੀਕਾਰ ਕੇਸਰਾ ਰਾਮ ਵੱਲੋਂ ਆਪਣੀ ਕਹਾਣੀ ‘ਵਾਇਰਸ’ ਪੜ੍ਹੀ ਗਈ। ਇਸ ਤੋਂ ਬਾਅਦ ਬਲਵਿੰਦਰ ਸਿੰਘ ਭੁੱਲਰ ਵਲੋਂ ਆਪਣੀ ਕਹਾਣੀ ‘ਸਪਰਮ’ ਅਤੇ ਦਰਸ਼ਨ ਜੋਗਾ ਵਲੋਂ ਆਪਣੀ ਕਹਾਣੀ ‘ਸ਼ੁਕਰ ਹੈ’ ਪੜ੍ਹੀ ਗਈ। ਇਹਨਾਂ ਸਾਰੀਆਂ ਕਹਾਣੀ ਵਿੱਚ ਸਮਾਜਿਕ ਕੁਰੀਤੀਆਂ ‘ਤੇ ਚੋਟ ਕੀਤੀ ਗਈ ਸੀ ਅਤੇ ਇਹਨਾਂ ਕੁਰੀਤੀਆਂ ਨੂੰ ਸਮਾਜ ਵਿਚੋਂ ਖਤਮ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ। ਇਨ੍ਹਾਂ ਕਹਾਣੀਆਂ ‘ਤੇ ਹੋਈ ਚਰਚਾ ਵਿਚ ਪ੍ਰਿੰਸੀਪਲ ਹਰਭਗਵਾਨ ਚਾਵਲਾ, ਜਸਪਾਲ ਮਾਨਖੇੜਾ, ਡਾ. ਹਰਵਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਡਾ. ਮਾਂਗਾ ਰਾਮ, ਮੁਲਖ ਸਿੰਘ ਪਿਪਲੀ ਤੇ ਬੰਤਾ ਸਿੰਘ ਬੜਿੰਗ, ਮਾ. ਸੁਰਿੰਦਰਪਾਲ ਸਿੰਘ ਨੇ ਭਾਗ ਲਿਆ। ਇਸ ਮੌਕੇ ‘ਤੇ ਸਾਰੇ ਕਹਾਣੀਕਾਰਾਂ ਨੂੰ ਸਭਾ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਇਸ ਕਹਾਣੀ ਦਰਬਾਰ ਦੇ ਦੂਜੇ ਪੜਾਅ ਵਿਚ ਅੰਮ੍ਰਿਤ ਬੰਗੇ ਬਠਿੰਡਾ, ਕਰਨੈਲ ਸਿੰਘ ਅਸਪਾਲ, ਗੁਰਸੇਵਕ ਕਮਾਲ, ਰਵੀ ਸਾਗਰ, ਗੁਰਦਰਸ਼ਨ ਸਿੰਘ, ਕੁਲਵਿੰਦਰ ਸਿੰਘ ਪਾਲਣਾ, ਸਿਕੰਦਰ ਸਿੰਘ ਸਿੱਧੂ, ਮਾ. ਸੁਰਿੰਦਰਪਾਲ ਸਿੰਘ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਮਾਹੌਲ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ। ਇਸ ਮੌਕੇ ‘ਤੇ ਹਰਦੇਵ ਸਿੰਘ ਅਗਰੋਈਆ, ਮਾ. ਬੂਟਾ ਸਿੰਘ, ਮਾ. ਅਮਰਜੀਤ ਸਿੰਘ ਗੁਦਰਾਣਾ, ਧਰਮਿੰਦਰ ਸਿੰਘ ਮਾਨਸਾ, ਮੱਖਣ ਸਿੰਘ ਪ੍ਰਧਾਨ, ਜੱਗਾ ਜਗਮਾਲਵਾਲੀਆ, ਮਨਦੀਪ ਮਿੰਟਾ ਔਢਾਂ, ਰਣਵੀਰ ਰਾਣਾ ਬਠਿੰਡਾ, ਹਰੀ ਕ੍ਰਿਸ਼ਨ ਭੋਡੀਪੁਰਾ, ਜਗਜੀਤ ਸਿੰਘ ਗਿਆਨਾ, ਜਗਤਾਰ ਸਿੰਘ ਤਾਰੀ, ਗੁਰਕੀਰਤ ਸਿੰਘ ਦੇਸੂਖੁਰਦ, ਮਨਪ੍ਰੀਤ ਸਿੰਘ ਡੱਬਵਾਲੀ ਆਦਿ ਹਾਜ਼ਰ ਸਨ। ਸਭਾ ਵੱਲੋਂ ਕਹਾਣੀ ਦਰਬਾਰ ਵਿੱਚ ਹਾਜ਼ਰ ਹੋਏ ਸਾਰੇ ਸਰੋਤਿਆਂ ਨੂੰ ਕਿਤਾਬਾਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਰਮੇਸ਼ ਸੈਣੀ ਦਾ ਜਿੰਦਲ ਹਾਊਸ ਵਿਖੇ ਕੀਤਾ ਨਿੱਘਾ ਸਵਾਗਤ ਅਗਲੀ ਖ਼ਬਰ ਅਜੀਤ' ਖ਼ਬਰਾਂ, 24 ਜੂਨ 2026
Ad Position 24