10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੜਕ ਹਾਦਸੇ ’ਚ ਪਿਤਾ ਦੀ ਮੌਤ, ਧੀ ਜਖ਼ਮੀ, ਇਲਾਜ ਲਈ ਜਾ ਰਹੇ ਸਨ ਹਸਪਤਾਲ

ਮਾਛੀਵਾੜਾ ਸਾਹਿਬ (ਲੁਧਿਆਣਾ), 10 ਅਕਤੂਬਰ (ਰਾਜਦੀਪ ਸਿੰਘ ਅਲਬੇਲਾ) - ਅੱਜ ਸਵੇਰੇ ਸਮਰਾਲਾ ਮਾਰਗ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ...

Ad Position 21
No active advertisement
ਅਜੀਤ ਡੈਸਕ 10-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 10 ਅਕਤੂਬਰ (ਰਾਜਦੀਪ ਸਿੰਘ ਅਲਬੇਲਾ) - ਅੱਜ ਸਵੇਰੇ ਸਮਰਾਲਾ ਮਾਰਗ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮਾਛੀਵਾੜਾ ਮੀਆਂ ਮੁਹੱਲਾ ਦੇ ਵਾਸੀ ਬਜ਼ੁਰਗ ਗੁਰਦੀਪ ਸਿੰਘ ਉਮਰ 82 ਸਾਲ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਬੀਮਾਰ ਰਹਿ ਰਿਹਾ ਸੀ ਜੋ ਕਿਡਨੀ ਦੀ ਬੀਮਾਰੀ ਨਾਲ ਲੜ ਰਿਹਾ ਸੀ। ਅੱਜ ਸਵੇਰੇ ਉਹ ਕਾਰ ਰਾਹੀਂ ਆਪਣੀ ਲੜਕੀ ਨੂੰ ਨਾਲ ਲੈ ਕੇ ਹਸਪਤਾਲ ਵਿਚ ਡਾਇਲਸਿਸ ਕਰਵਾਉਣ ਜਾ ਰਿਹਾ ਸੀ ਕਿ ਸਾਹਮਣੇ ਸਮਰਾਲਾ ਤੋਂ ਆ ਰਹੀ ਕਾਰ ਨਾਲ ਸਿੱਧੀ ਟੱਕਰ ਹੋ ਗਈ।

ਇਸ ਹਾਦਸੇ ਵਿਚ ਗੁਰਦੀਪ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਖੰਨਾ ਹਸਪਤਾਲ ਲਿਆਂਦਾ ਗਿਆ। ਖੰਨਾ ਵਿਖੇ ਉਸਦੀ ਹਾਲਤ ਗੰਭੀਰ ਦੇਖਦਿਆਂ ਰੈਫ਼ਰ ਕਰ ਦਿੱਤਾ ਗਿਆ ਪਰ ਸ਼ਾਮ ਨੂੰ ਜਖ਼ਮਾਂ ਦੀ ਤਾਬ ਨਾ ਝੱਲਦੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਵਲੋਂ ਹਾਦਸਾਗ੍ਰਸਤ ਦੋਵੇਂ ਕਾਰਾਂ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਰਗਟ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਕਾਰ ਚਾਲਕ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਹਾਦਸੇ ਵਿਚ ਮ੍ਰਿਤਕ ਗੁਰਦੀਪ ਸਿੰਘ ਦੀ ਧੀ ਸੇਵਾਮੁਕਤ ਲੈਕਚਰਾਰ ਰਵਿੰਦਰ ਕੌਰ ਪਿੰਕੀ ਦੇ ਵੀ ਸੱਟਾਂ ਲੱਗੀਆਂ ਜੋ ਕਿ ਇਲਾਜ ਲਈ ਹਸਪਤਾਲ ਦਾਖਲ ਹੈ। ਸਵ. ਗੁਰਦੀਪ ਸਿੰਘ ਦਾ ਭਲਕੇ 11 ਅਕਤੂਬਰ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸੰਸਕਾਰ ਮਾਛੀਵਾੜਾ ਦੇ ਸਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪਰਾਗ ਗਾਬਾ ਦੀ ਨਜ਼ਰਬੰਦੀ ਵਿਰੁੱਧ ਕਾਂਗਰਸ ਦਾ ਪ੍ਰਦਰਸ਼ਨ, ਭੜਕੇ ਕਾਂਗਰਸੀ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਨਦੀ ਵਿਚ ਕਿਸ਼ਤੀ ਮੁਕਾਬਲੇ ਸ਼ੁਰੂ ਹੋਏ
Ad Position 24