08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਾਇੰਸ ਆਫ਼ ਸਪਿਰਿਚੁਅਲ ਮੈਡੀਟੇਸ਼ਨ ਸੈਂਟਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 15-04-2026
ਨਵੀਂ ਦਿੱਲੀ, 14 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਨੇ ਵਿਦਿਆਰਥੀਆਂ ਲਈ ਮੈਡੀਟੇਸ਼ਨ ਪ੍ਰੈਕਟਿਸ ਅਤੇ ਵੈਲੀਉ-ਬੇਸਡ ਐਜੂਕੇਸ਼ਨ ਦੇ ਉਦੇਸ਼ ਨਾਲ ਸਾਇੰਸ ਆਫ਼ ਸਪਿਰਚੁਅਲ ਮੈਡੀਟੇਸ਼ਨ ਸੈਂਟਰ ਸ਼ੁਰੂ ਕੀਤਾ ਹੈ, ਜਿਸ ਦਾ ਉਦਘਾਟਨ ਸੰਤ ਰਾਜਿੰਦਰ ਸਿੰਘ ਨੇ ਕੀਤਾ | ਇਸ ਮੌਕੇ 'ਤੇ ਮਾਤਾ ਰੀਟਾ, ਪ੍ਰੋ. ਪ੍ਰਤੀਕ ਸ਼ਰਮਾ, ਪ੍ਰੋ. ਰਿਤੂ ਸਹਿਗਲ, ਪ੍ਰੋ. ਟੀ. ਵਿਜੈ ਕੁਮਾਰ, ਪ੍ਰੋ. ਐਸ. ਇੰਦੂ ਅਤੇ ਵਿਦਿਆਰਥੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ | ਇਸ ਮੌਕੇ 'ਤੇ ਸੰਤ ਰਾਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਅਧਿਆਤਮਿਕਤਾ ਨੂੰ ਟੈਕਨੋਲੋਜੀਕਲ ਸਿੱਖਿਆ ਦੇ ਨਾਲ ਜੋੜੇਗੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਚੰਗਾ ਹੋਣ ਦੇ ਨਾਲ-ਨਾਲ ਨੈਤਿਕ ਅਤੇ ਅੰਦਰੂਨੀ ਵਿਕਾਸ ਲਈ ਪ੍ਰੇਰਿਤ ਕਰੇਗੀ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਮਾਹੌਲ ਵਿਚ ਵਿਦਿਆਰਥੀਆਂ ਦਾ ਧਿਆਨ ਜ਼ਿਆਦਾ ਕਰਕੇ ਬਾਹਰ ਵੱਲ ਜਾਂਦਾ ਹੈ, ਜਿਸ ਕਰਕੇ ਉਹ ਤਨਾਓ ਵਿਚ ਰਹਿੰਦੇ ਹਨ | ਪ੍ਰੋ. ਪ੍ਰਤੀਕ ਸ਼ਰਮਾ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਉਪਰੋਕਤ ਸਿੱਖਿਆ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ | ਇਸ ਤੋਂ ਇਲਾਵਾ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ |
Ad Position 22
No active advertisement
ਪਿਛਲੀ ਖ਼ਬਰ ਅਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਵੱਡੇ ਪੱਧਰ 'ਤੇ ਹੋਵੇਗਾ ਬਦਲਾਓ ਯਾਤਰੀਆਂ ਦੀਆਂ ਸਹੂਲਤਾਂ ਦਾ ਰੱਖਿਆ ਜਾਵੇਗਾ ਧਿਆਨ ਅਗਲੀ ਖ਼ਬਰ ਦੱਖਣੀ ਜ਼ਿਲ੍ਹਾ ਥਾਣੇ ਦੀ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਨੂੰ ਕੀਤਾ ਗਿ੍ਫ਼ਤਾਰ
Ad Position 24