18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੁਲਿਸ ਨੇ ਕਰਵਾਈ ਕਰਦੇ ਹੋਏ ਅÏਰਤ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਦੋ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 20-02-2026
ਟੋਹਾਣਾ/ਜਾਖ਼ਲ, 19 ਫਰਵਰੀ (ਮਨਜੀਤ ਸਿੰਘ)-ਪੁਲਿਸ ਸੁਪਰਡੈਂਟ ਸਿਧਾਂਤ ਜੈਨ, ਆਈ.ਪੀ.ਅੱੈਸ. ਦੀ ਅਗਵਾਈ ਹੇਠ ਘਰੇਲੂ ਹਿੰਸਾ ਅਤੇ ਅÏਰਤਾਂ ਵਿਰੁੱਧ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਸਦਰ ਟੋਹਾਣਾ ਪੁਲਿਸ ਸਟੇਸ਼ਨ ਨੇ ਇੱਕ ਅÏਰਤ ਦੇ ਪਤੀ ਅਤੇ ਪੁੱਤਰ ਨੂੰ ਉਸ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਹੈ | ਸਦਰ ਟੋਹਾਣਾ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਸ਼ਾਦੀ ਰਾਮ ਨੇ ਕਿਹਾ ਕਿ ਜਮਾਲਪੁਰ ਸ਼ੇਖਾਂ ਦੇ ਰਹਿਣ ਵਾਲੀ ਜੀਤੋ (50 ਸਾਲ) ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ 11 ਫਰਵਰੀ ਦੀ ਰਾਤ ਨੂੰ ਕਰੀਬ 10 ਵਜੇ ਉਸ ਦਾ ਪਤੀ ਮਹਿੰਦਰ ਉਰਫ਼ ਲਾਲ ਚੰਦ ਅਤੇ ਪੁੱਤਰ ਅਭੈ ਉਰਫ਼ ਬਾਲੀ ਸ਼ਰਾਬੀ ਹਾਲਤ ਵਿਚ ਘਰ ਆਏ | ਦੋਵਾਂ ਨੇ ਉਸ ਦਾ ਰਸਤਾ ਰੋਕਿਆ ਅਤੇ ਪੁੱਤਰ ਅਭੈ ਨੇ ਹੱਥ ਵਿਚ ਲੋਹੇ ਦੀ ਰਾਡ ਨਾਲ ਅÏਰਤ ਦੇ ਸਿਰ 'ਤੇ ਜ਼ੋਰਦਾਰ ਹਮਲਾ ਕਰ ਦਿੱਤਾ | ਦੋਸ਼ੀ ਨੇ ਜਾਂਦੇ ਸਮੇਂ ਅÏਰਤ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ | ਮੈਡੀਕਲ ਰਿਪੋਰਟ ਅਤੇ ਪੀੜਤਾਂ ਦੇ ਬਿਆਨ ਦੇ ਆਧਾਰ 'ਤੇ ਐਫ.ਆਈ.ਆਰ. ਨੰਬਰ 25 ਮਿਤੀ 14.02.2026 ਨੂੰ ਧਾਰਾ 115(2), 126, 351(2), 3(5) ਬੀ.ਐਨ.ਐਸ. ਦੇ ਤਹਿਤ ਦਰਜ ਕੀਤੀ ਗਈ ਸੀ ਅਤੇ ਦੋਵੇਂ ਮੁਲਜ਼ਮਾਂ ਅਭੈ ਉਰਫ਼ ਬਾਲੀ ਪੁੱਤਰ ਮਹਿੰਦਰ ਵਾਸੀ ਜਮਾਲਪੁਰ ਸ਼ੇਖਾਂ ਅਤੇ ਮਹਿੰਦਰ ਪੁੱਤਰ ਪ੍ਰਭੂ ਰਾਮ ਵਾਸੀ ਜਮਾਲਪੁਰ ਸ਼ੇਖਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਨਿਯਮਾਂ ਅਨੁਸਾਰ ਪੁੱਛਗਿੱਛ ਤੋਂ ਬਾਅਦ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ |
ਫ਼ਤਿਹਾਬਾਦ ਪੁਲਿਸ ਵਲੋਂ ਸੁਨੇਹਾ- ਪੁਲਿਸ ਪ੍ਰਸ਼ਾਸਨ ਇਹ ਸਪਸ਼ਟ ਕਰਦਾ ਹੈ ਕਿ ਘਰੇਲੂ ਹਿੰਸਾ ਅਤੇ ਅÏਰਤਾਂ 'ਤੇ ਹਮਲਾ ਕਰਨ ਵਾਲੇ ਤੱਤਾਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ | ਨਸ਼ਿਆਂ ਦੇ ਪ੍ਰਭਾਵ ਹੇਠ ਅਪਰਾਧ ਕਰਨ ਵਾਲਿਆਂ ਵਿਰੁੱਧ ਪੁਲਿਸ ਦੀ ਇਹ ਕਾਰਵਾਈ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਰਾਜ ਸਭਾ ਸੰਸਦ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ-ਅਨੀਤਾ ਦੇਵੀ ਅਗਲੀ ਖ਼ਬਰ ਡਾ. ਅਸ਼ੋਕ ਮਿੱਤਲ ਨੇ ਅਮਰੀਕਾ ਨਾਲ ਕੀਤੇ ਇਕਤਰਫ਼ਾ ਵਪਾਰ ਸਮਝੌਤੇ 'ਤੇ ਚੁੱਕੇ ਸਵਾਲ
Ad Position 24