18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡਾ. ਅਸ਼ੋਕ ਮਿੱਤਲ ਨੇ ਅਮਰੀਕਾ ਨਾਲ ਕੀਤੇ ਇਕਤਰਫ਼ਾ ਵਪਾਰ ਸਮਝੌਤੇ 'ਤੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 20-02-2026
ਜਲੰਧਰ, 19 ਫਰਵਰੀ (ਜਸਪਾਲ ਸਿੰਘ)- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਅਮਰੀਕਾ ਨਾਲ ਹੋਏ ਤਾਜ਼ਾ ਵਪਾਰ ਸਮਝੌਤੇ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਰਤ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਕੀ ਵਪਾਰ ਵਿੱਚ ਦਿੱਤੀ ਛੂਟ ਨਾਲ ਦੇਸੀ ਉਦਯੋਗ ਨੂੰ ਸੱਚਮੁੱਚ ਫਾਇਦਾ ਹੋਵੇਗਾ ਜਾਂ ਨਹੀਂ ¢ ਉਨ੍ਹਾਂ ਦੱਸਿਆ ਕਿ ਦੇਸ਼ ਨੇ 720.24 ਅਰਬ ਅਮਰੀਕੀ ਡਾਲਰ ਦਾ ਸਾਮਾਨ ਆਯਾਤ ਕੀਤਾ ਹੈ ਤੇ 94.3 ਅਰਬ ਅਮਰੀਕੀ ਡਾਲਰ ਦਾ ਵਪਾਰ ਘਾਟਾ ਹੈ ¢ ਇਸ ਲਈ ਉਨ੍ਹਾਂ ਨੇ ਸਾਫ ਰਣਨੀਤੀ ਦੀ ਮੰਗ ਕੀਤੀ | ਰੂਸ ਤੋਂ ਤੇਲ ਖਰੀਦਣ ਬਾਰੇ ਭਾਰਤ ਦੀ ਲੰਬੇ ਸਮੇਂ ਦੀ ਯੋਜਨਾ ਕੀ ਹੈ, ਇਸ ਬਾਰੇ ਵੀ ਉਨ੍ਹਾਂ ਨੇ ਜਾਣਕਾਰੀ ਮੰਗੀ ¢ ਡਾ. ਮਿੱਤਲ ਨੇ ਕਿਹਾ ਕਿ ਬਜਟ ਦੇ ਅੰਕੜੇ ਦੇਸ਼ ਦੀ ਆਰਥਿਕ ਹਾਲਤ 'ਤੇ ਪੈ ਰਹੇ ਭਾਰੀ ਦਬਾਅ ਨੂੰ ਦਰਸਾਉਂਦੇ ਹਨ ¢ 53 ਲੱਖ ਕਰੋੜ ਰੁਪਏ ਦੇ ਕੁੱਲ ਬਜਟ ਵਿਚੋਂ 14 ਲੱਖ ਕਰੋੜ ਰੁਪਏ ਸਿਰਫ ਵਿਆਜ ਦੇਣ ਵਿੱਚ ਖਰਚ ਹੋ ਰਹੇ ਹਨ, ਜਿਸਦਾ ਮਤਲਬ ਹੈ ਕਿ ਸਰਕਾਰ ਦੀ ਲਗਭਗ 40 ਫੀਸਦੀ ਕਮਾਈ ਪੁਰਾਣੇ ਕਰਜ਼ੇ ਉਤਾਰਨ ਵਿੱਚ ਹੀ ਚਲੀ ਜਾਂਦੀ ਹੈ ¢ ਉਨ੍ਹਾਂ ਕਿਹਾ ਕਿ ਜਦੋਂ ਆਮਦਨ ਦਾ ਵੱਡਾ ਹਿੱਸਾ ਕਰਜ਼ਾ ਚੁਕਾਉਣ ਵਿੱਚ ਲੱਗੇ ਤਾਂ ਵਿਕਾਸ ਦੀ ਰਫ਼ਤਾਰ ਹੌਲੀ ਹੋਣਾ ਸੁਭਾਵਿਕ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ 146ਵੇਂ ਸਥਾਨ 'ਤੇ ਹੈ ਤੇ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਸਿਰਫ 2,694 ਡਾਲਰ ਹੈ | ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟ ਕੇ ਲਗਭਗ 90 ਤੱਕ ਪਹੁੰਚ ਗਈ ਹੈ, ਜੋ ਦੇਸ਼ ਦੀ ਆਰਥਿਕ ਸਥਿਰਤਾ ਲਈ ਚਿੰਤਾ ਦੀ ਗੱਲ ਹੈ | ਐਮ.ਐਸ.ਐਮ.ਈ. ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਈ.ਸੀ.ਐਲ.ਜੀ.ਐਸ. ਤਹਿਤ 3.68 ਲੱਖ ਕਰੋੜ ਰੁਪਏ ਦੀ ਗਾਰੰਟੀ ਦਿੱਤੀ ਗਈ ਸੀ ਤੇ 1.19 ਕਰੋੜ ਲੋਨ ਜਾਰੀ ਕੀਤੇ ਗਏ ਸਨ, ਪਰ ਅਸਲ ਹਾਲਤ ਕਾਫ਼ੀ ਚਿੰਤਾਜਨਕ ਹੈ | ਉਨ੍ਹਾਂ ਸਵਾਲ ਕੀਤਾ ਕਿ 7.57 ਕਰੋੜ ਰਜਿਸਟਰਡ ਐਮ.ਐਸ.ਐਮ.ਈ. ਵਿਚੋਂ ਸਿਰਫ਼ 0.17 ਫੀਸਦੀ ਦੇ ਬੰਦ ਹੋਣ ਦਾ ਦਾਅਵਾ ਕੀ ਵਾਸਤਵ ਵਿੱਚ ਗੈਰ-ਸੰਗਠਿਤ ਖੇਤਰ ਦੀਆਂ ਮੁਸ਼ਕਲਾਂ ਨੂੰ ਦਰਸਾਉਂਦਾ ਹੈ | ਡਾ. ਮਿੱਤਲ ਨੇ ਕਿਹਾ ਕਿ ਸੰਸਦ ਮੈਂਬਰ ਵਜੋਂ ਸਾਨੂੰ ਵਿਕਾਸ ਦੀ ਪਰਖ ਨÏਕਰੀਆਂ ਦੇ ਸਿਰਜਣ, ਕਿਸਾਨਾਂ ਦੀ ਸੁਰੱਖਿਆ, ਵਿੱਤੀ ਅਨੁਸ਼ਾਸਨ ਅਤੇ ਜਨਤਕ ਸੁਰੱਖਿਆ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ ¢
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਕਰਵਾਈ ਕਰਦੇ ਹੋਏ ਅÏਰਤ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਦੋ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਸਾਥੀਆਂ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕਰਨ ਦੀ ਮੰਗ
Ad Position 24