17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪ੍ਰਸਿੱਧ ਸਾਹਿਤਕਾਰ ਅਤੇ ਸਾਹਿਤ ਅਕਾਦਮੀ ਦੇ ਸੀਨੀਅਰ ਮੈਂਬਰ ਵਿਨੋਦ ਕੁਮਾਰ ਸ਼ੁਕਲਾ ਦੀ ਯਾਦ ਵਿਚ ਸ਼ਰਧਾਂਜਲੀ ਸਭਾ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 30-01-2026
ਨਵੀਂ ਦਿੱਲੀ, 29 ਜਨਵਰੀ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਵਲੋਂ ਪ੍ਰਸਿੱਧ ਕਵੀ, ਕਹਾਣੀਕਾਰ ਅਤੇ ਸਾਹਿਤ ਅਕਾਦਮੀ ਦੇ ਸੀਨੀਅਰ ਮੈਂਬਰ ਵਿਨੋਦ ਕੁਮਾਰ ਸ਼ੁਕਲਾ ਦੀ ਯਾਦ ਵਿਚ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ | ਸ਼ਰਧਾਂਜਲੀ ਸਭਾ ਵਿਚ ਹਿੰਦੀ ਸਲਾਹਕਾਰ ਬੋਰਡ ਦੇ ਮੈਂਬਰ ਰਾਮ ਦੇਵ ਸ਼ੁਕਲਾ ਨੇ ਵਿਨੋਦ ਕੁਮਾਰ ਸ਼ੁਕਲਾ ਦੀ ਲਿਖਤ ਨੂੰ ਵਿਸ਼ੇਸ਼ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਲਿਖਤ ਇੰਨੀ ਵਿਭਿੰਨ ਅਤੇ ਸ਼ਾਨਦਾਰ ਸੀ ਕਿ ਇਸ ਨੇ ਨਾ ਸਿਰਫ ਪਾਠਕਾਂ ਨੂੰ ਸਗੋਂ ਫ਼ਿਲਮ ਨਿਰਮਾਤਾਵਾਂ ਨੂੰ ਵੀ ਆਕਰਸ਼ਿਤ ਕੀਤਾ | ਪ੍ਰਤਿਊਸ਼ ਦੂਬੇ ਨੇ ਉਨ੍ਹਾਂ ਦੇ ਦਿਹਾਂਤ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਦਿਨੇਸ਼ ਦਧੀਚੀ ਨੇ ਉਨ੍ਹਾਂ ਦੀ ਸਾਦਗੀ ਅਤੇ ਇਮਾਨਦਾਰੀ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਦੀ ਵਿਲੱਖਣ ਭਾਸ਼ਾ ਸ਼ੈਲੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਬੇਮਿਸਾਲ ਦੱਸਿਆ | ਮਹਾਦੇਵ ਟੋਪੇ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਗੁਆਂਢੀ ਦੇ ਜੀਵਨ ਨੂੰ ਦੇਖਣ ਦੀ ਯੋਗਤਾ ਰਖਦੇ ਸਨ ਅਤੇ ਇਸ ਕਰਕੇ ਹੀ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਆਦਿਵਾਸੀ ਜੀਵਨ ਭਰਪੂਰ ਰੂਪ ਵਿਚ ਝਲਕਦਾ ਹੈ | ਉਰਮਿਲਾ ਸਿਰੀਸ਼ ਨੇਕਿਹਾ ਕਿ ਉਨ੍ਹਾਂ ਦੀ ਚੁੱਪ ਹੀ ਉਨ੍ਹਾਂ ਦੀ ਤਾਕਤ ਸੀ | ਉਨ੍ਹਾਂ ਦੀਆਂ ਲਿਖਤਾਂ ਨਾ ਸਿਰਫ ਹੇਠਲੇ-ਮੱਧਮ ਵਰਗ ਦੇ ਪਰਿਵਾਰਾਂ ਨੂੰ ਦਰਸਾਉਂਦੀਆਂ ਸਨ ਬਲਕਿ ਸਥਾਨਕ ਜੰਗਲਾਂ, ਜ਼ਮੀਨਾਂ, ਜਾਨਵਰਾਂ ਤੇ ਪੰਛੀਆਂ ਨੂੰ ਵੀ ਦਰਸਾਉਂਦੀਆਂ ਸਨ | ਗੋਬਿੰਦ ਮਿਸ਼ਰਾ ਨੇ ਕਿਹਾ ਕਿ ਉਹ ਸਾਡੇ ਸਮੇਂ ਦੇ ਇਕ ਵਿਲੱਖਣ ਲੇਖਕ ਸਨ | ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਵਿਨੋਦ ਕੁਮਾਰ ਸ਼ੁਕਲਾ ਸੱਚਮੁੱਚ ਮਹਾਨ ਲੇਖਕ ਸਨ | ਉਨ੍ਹਾਂ ਦੀ ਲਿਖਤ ਦੀ ਖਿੜਕੀ ਹਮੇਸ਼ਾ ਖੁੱਲ੍ਹੀ ਰਹੇਗੀ ਅਤੇ ਇਸਦੀ ਰੌਸ਼ਨੀ ਹਮੇਸ਼ਾ ਸਾਡੇ ਸਾਰਿਆਂ ਤੱਕ ਪਹੁੰਚਦੀ ਰਹੇਗੀ | ਅੰਤ ਵਿਚ ਸਾਰਿਆਂ ਨੇ ਵਿਨੋਦ ਕੁਮਾਰ ਸ਼ੁਕਲਾ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਰਖ ਕੇ ਸ਼ਰਧਾਂਜਲੀ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਅਤੇ ਜਿੰਦਾ ਕਾਰਤੂਸਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਸਥਾਪਨਾ ਦਿਵਸ ਦੇ ਸੰਦਰਭ ਵਿਚ ਕਾਲਜ ਵਿਖੇ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ਆਯੋਜਨ
Ad Position 24