13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਸੰਤ ਪੰਚਮੀ 'ਤੇ ਪਤੰਗ ਬਣਾਉਣ ਦਾ ਕਰਵਾਇਆ ਮੁਕਾਬਲਾ

Ad Position 21
No active advertisement
ਅਜੀਤ ਡੈਸਕ 23-01-2026
ਸਿਰਸਾ, 22 ਜਨਵਰੀ (ਭੁਪਿੰਦਰ ਪੰਨੀਵਾਲੀਆ)-ਬਸੰਤ ਪੰਚਮੀ ਮੌਕੇ ਪਿੰਡ ਭਰੋਖਾਂ ਦੇ ਸੰਗਮ ਸਕੂਲ ਵਿਚ ਪਤੰਗ ਬਣਾਉਣ ਦਾ ਮੁਕਾਬਲਾ ਕਰਵਾਇਆ | ਬਹੁਤ ਸਾਰੇ ਵਿਦਿਆਰਥੀਆਂ ਨੇ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ, ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਬੱਚਿਆਂ ਦੁਆਰਾ ਬਣਾਏ ਗਏ ਰੰਗੀਨ ਤੇ ਆਕਰਸ਼ਕ ਪਤੰਗਾਂ ਨੇ ਪੂਰੇ ਸਕੂਲ ਕੈਂਪਸ ਨੂੰ ਬਸੰਤ ਦੇ ਰੰਗਾਂ ਨਾਲ ਭਰ ਦਿੱਤਾ | ਸਕੂਲ ਦੇ ਪਿ੍ੰਸੀਪਲ ਛਗਨ ਸੇਠੀ ਨੇ ਕਿਹਾ ਕਿ ਭਾਰਤ ਵਿਚ ਤਿਉਹਾਰਾਂ ਦੀ ਇਕ ਅਮੀਰ ਪ੍ਰੰਪਰਾ ਹੈ ਤੇ ਅਜਿਹੇ ਜਸ਼ਨ ਸਾਡੀ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ | ਉਨ੍ਹਾਂ ਦੱਸਿਆ ਕਿ ਸੰਗਮ ਸਕੂਲ ਬੱਚਿਆਂ 'ਚ ਭਾਰਤੀ ਸੱਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਨਿਯਮਿਤ ਤੌਰ 'ਤੇ ਸਾਰੇ ਪ੍ਰਮੁੱਖ ਤਿਉਹਾਰਾਂ ਨਾਲ ਸੰਬੰਧਤ ਵਿਦਿਅਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕਰਦਾ ਹੈ | ਬਸੰਤ ਪੰਚਮੀ ਦੇ ਮੌਕੇ ਆਯੋਜਿਤ ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਦੀਆਂ ਰਚਨਾਤਮਕ ਯੋਗਤਾਵਾਂ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਦੇ ਆਤਮਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ ਕਲਪਨਾ, ਰੰਗ ਸੰਜੋਗ ਤੇ ਕਲਾਤਮਕ ਹੁਨਰ ਪ੍ਰਦਰਸ਼ਿਤ ਕੀਤੇ | ਜੱਜਾਂ 'ਚ ਸ਼ੀਤਲ ਮਹਿਤਾ, ਅੰਜੂ ਤਿਨ੍ਹਾ, ਕਵਿਤਾ ਸੈਨ, ਕੋਮਲ ਪ੍ਰੀਤ ਤੇ ਭਾਰਤੀ ਮੋਂਗਾ ਸ਼ਾਮਿਲ ਸਨ | ਜੱਜਾਂ ਨੇ ਭਾਗੀਦਾਰਾਂ ਦੀਆਂ ਪਤੰਗਾਂ ਦਾ ਉਨ੍ਹਾਂ ਦੀ ਸੁੰਦਰਤਾ, ਰਚਨਾਤਮਕਤਾ ਤੇ ਪੇਸ਼ਕਾਰੀ ਦੇ ਆਧਾਰ 'ਤੇ ਮੁਲਾਂਕਣ ਕੀਤਾ | ਇਸ ਮੁਕਾਬਲੇ ਵਿਚ ਗੁਰੂਨੂਰ ਸਿੰਘ ਤੇ ਸੁਖਸਾਗਰ ਨੇ ਪਹਿਲਾ, ਸਮਰ ਜਾਂਗੜਾ ਨੇ ਦੂਜਾ ਅਤੇ ਅਮਿਤ ਸੋਨੀ ਤੇ ਕਾਰਤਿਕ ਰੋਜ਼ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੀ. ਐਮ. ਵਿੰਡੋ 'ਤੇ ਪ੍ਰਾਪਤ ਸ਼ਿਕਾਇਤਾਂ ਦਾ ਸ਼ੀਸ਼ਪਾਲ ਕੰਬੋਜ ਦੀ ਨਿਗਰਾਨੀ ਹੇਠ ਕੀਤਾ ਨਿਪਟਾਰਾ ਅਗਲੀ ਖ਼ਬਰ ਕਲੱਬ ਨੇ 400 ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ
Ad Position 24