13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਕਲੱਬ ਨੇ 400 ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ

Ad Position 21
No active advertisement
ਅਜੀਤ ਡੈਸਕ 23-01-2026
ਸਿਰਸਾ, 22 ਜਨਵਰੀ (ਭੁਪਿੰਦਰ ਪੰਨੀਵਾਲੀਆ)-ਲਾਇਨਜ਼ ਕਲੱਬ ਸਿਰਸਾ ਸਿਟੀ ਨੇ ਚਾਰ ਪਿੰਡਾਂ ਡਿੰਗ ਮੰਡੀ, ਜੋਧਕਾਂ, ਕੁੱਕੜਥਾਨਾ ਤੇ ਗਦਲੀ ਦੇ ਸਰਕਾਰੀ ਸਕੂਲਾਂ ਵਿਚ ਟਰੈਕਸੂਟ ਵੰਡ ਪ੍ਰੋਗਰਾਮ ਕੀਤਾ | ਸੀਨੀਅਰ ਭਾਜਪਾ ਨੇਤਾ ਪ੍ਰਦੀਪ ਰਤੂਸਾਰੀਆ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਸ੍ਰੀ ਬਾਲਾਜੀ ਸਕੂਲ ਡਰੈੱਸ ਦੇ ਸਹਿਯੋਗ ਨਾਲ ਲਗਪਗ 400 ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ | ਪ੍ਰਦੀਪ ਰਤੂਸਾਰੀਆ ਨੇ ਇਸ ਮੌਕੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਅਜਿਹੇ ਪ੍ਰੋਗਰਾਮ ਨੌਜਵਾਨਾਂ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਆਪਣੇ ਤੇ ਆਪਣੇ ਮਾਪਿਆਂ ਦਾ ਮਾਣ ਵਧਾਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੂੰ ਜ਼ਿੰਦਗੀ ਵਿਚ ਇਕ ਟੀਚਾ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ | ਇਸ ਮੌਕੇ ਰਾਜੇਸ਼ ਗਨੇਰੀਵਾਲਾ, ਸੂਰਜ ਬਾਂਸਲ, ਸੰਜੇ ਕੁਮਾਰ, ਰਵਿੰਦਰ ਚੌਹਾਨ, ਸਤਪਾਲ ਗਿਰੀ, ਸਤਪਾਲ, ਸੁਭਾਸ਼ ਤੇ ਸਕੂਲ ਸਟਾਫ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਸੰਤ ਪੰਚਮੀ 'ਤੇ ਪਤੰਗ ਬਣਾਉਣ ਦਾ ਕਰਵਾਇਆ ਮੁਕਾਬਲਾ ਅਗਲੀ ਖ਼ਬਰ ਆਕਾਸ਼ ਸ਼ਰਮਾ ਐਸ. ਡੀ. ਐਮ. ਵਲੋਂ ਵਿੱਦਿਅਕ ਗੁਣਵੱਤਾ ਤੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਸਕੂਲ ਦਾ ਨਿਰੀਖਣ <br/>
Ad Position 24