ਐਬਟਸਫੋਰਡ ਦੇ 10 ਸਾਲਾ ਪੰਜਾਬੀ ਕਰਾਟੇ ਖਿਡਾਰੀ ਨੇ ਸਕਾਟਲੈਂਡ ’ ਚ ਜਿੱਤਿਆ ਸੋਨੇ ਦਾ ਤਗਮਾ
ਐਬਟਸਫੋਰਡ, 9 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ 5 ਤੋਂ 8 ਨਵੰਬਰ ਤੱਕ ਹੋਏ ਰਾਸ਼ਟਰ ਮੰਡਲ ਕਰਾਟੇ ਚੈਂਪੀਅਨਸ਼ਿਪ 2026 ਮੁਕਾਬਲਿਆਂ ’ਚ ਐਬਟਸਫੋਰਡ ਨਿਵਾਸੀ 10 ਸਾਲਾ ਪੰਜਾਬੀ ਕਰਾਟੇ ਖਿਡਾਰੀ ਪਵਿਤ ਸਿੰਘ ਸਰਾਂ ਨੇ ਆਪਣੇ ਵਰਗ ’ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਹੈ ਤੇ ਭਾਈਚਾਰੇ ਦਾ ਮਾਣ ਵਧਾਇਆ ਹੈ। ਗਲਾਸਗੋ ਦੇ ਅੰਤਰਰਾਸ਼ਟਰੀ ਅਮੀਰੇਟਸ ਅਰੀਨਾ ਵਿਖੇ ਹੋਏ ਕਾਮਨਵੈਲਥ ਕਰਾਟੇ ਚੈਂਪੀਅਨਸ਼ਿਪ ਮੁਕਾਬਲਿਆਂ ’ਚ 24 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।
ਐਬਟਸਫੋਰਡ, 9 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ 5 ਤੋਂ 8 ਨਵੰਬਰ ਤੱਕ ਹੋਏ ਰਾਸ਼ਟਰ ਮੰਡਲ ਕਰਾਟੇ ਚੈਂਪੀਅਨਸ਼ਿਪ 2026 ਮੁਕਾਬਲਿਆਂ ’ਚ ਐਬਟਸਫੋਰਡ ਨਿਵਾਸੀ 10 ਸਾਲਾ ਪੰਜਾਬੀ ਕਰਾਟੇ ਖਿਡਾਰੀ ਪਵਿਤ ਸਿੰਘ ਸਰਾਂ ਨੇ ਆਪਣੇ ਵਰਗ ’ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਹੈ ਤੇ ਭਾਈਚਾਰੇ ਦਾ ਮਾਣ ਵਧਾਇਆ ਹੈ। ਗਲਾਸਗੋ ਦੇ ਅੰਤਰਰਾਸ਼ਟਰੀ ਅਮੀਰੇਟਸ ਅਰੀਨਾ ਵਿਖੇ ਹੋਏ ਕਾਮਨਵੈਲਥ ਕਰਾਟੇ ਚੈਂਪੀਅਨਸ਼ਿਪ ਮੁਕਾਬਲਿਆਂ ’ਚ 24 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਵਿਕਰਮਜੀਤ ਸਿੰਘ ਸਰਾਂ ਦਾ ਹੋਣਹਾਰ ਸਪੁੱਤਰ ਪਵਿਤ ਸਿੰਘ ਐਬਟਸਫੋਰਡ ਦੇ ਸਾਊਥ ਪਾਪੂਲਰ ਐਲਮੈਂਟਰੀ ਵਿਖੇ ਚੌਥੀ ਜਮਾਤ ਦਾ ਵਿਦਿਆਰਥੀ ਹੈ। ਉਸ ਨੇ 5 ਸਾਲ ਦੀ ਉਮਰ ’ਚ ਕਰਾਟੇ ਖੇਡਣਾ ਸ਼ੁਰੂ ਕੀਤਾ ਸੀ ਤੇ ਉਸ ਨੂੰ ਤੇਜ਼ ਤਰਾਰ ਕਰਾਟੇ ਖਿਡਾਰੀ ਮੰਨਿਆ ਜਾਂਦਾ ਹੈ ਤੇ ਪਵਿਤ ਸਿੰਘ ਪੜ੍ਹਾਈ ਵਿਚ ਵੀ ਪੂਰਾ ਹੁਸ਼ਿਆਰ ਹੈ।