08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਕੈਨੇਡਾ ’ ਚ ਪੰਜਾਬੀਆਂ ਨੇ ਮਨਾਇਆ ਦੀਵਾਲੀ ਦਾ ਤਿਉਹਾਰ

ਟੋਰਾਂਟੋ, 9 ਨਵੰਬਰ (ਹਰਜੀਤ ਸਿੰਘ ਬਾਜਵਾ)-ਦੀਵਾਲੀ ਤੇ ਬੰਦੀ ਛੋੜ ਦਿਵਸ ਇੱਥੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਬੜੀ ਸ਼ਰਧਾ ਤੇ ਸਦਭਾਵਨਾਂ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਮਠਿਆਈਆਂ ਦੀਆਂ ਦੁਕਾਨਾਂ ਉੱਤੇ ਲੋਕਾਂ ਦੀਆਂ ਭੀੜਾਂ ਨਜ਼ਰ ਆਈਆਂ ਉੱਥੇ ਹੀ ਇੱਥੋਂ ਦੇ ਵੱਖ-ਵੱਖ ਸ਼ਹਿਰਾਂ ਦੇ ਮੰਦਰਾਂ ਤੇ ਗੁਰਘਰਾਂ ਵਿਚ ਸੰਗਤਾਂ ਦੇ ਵੱਡੇ ਇਕੱਠ ਨਜ਼ਰ ਆਏ।

Ad Position 21
No active advertisement
ਅਜੀਤ ਡੈਸਕ 10-11-2026
ਟੋਰਾਂਟੋ, 9 ਨਵੰਬਰ (ਹਰਜੀਤ ਸਿੰਘ ਬਾਜਵਾ)-ਦੀਵਾਲੀ ਤੇ ਬੰਦੀ ਛੋੜ ਦਿਵਸ ਇੱਥੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਬੜੀ ਸ਼ਰਧਾ ਤੇ ਸਦਭਾਵਨਾਂ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਮਠਿਆਈਆਂ ਦੀਆਂ ਦੁਕਾਨਾਂ ਉੱਤੇ ਲੋਕਾਂ ਦੀਆਂ ਭੀੜਾਂ ਨਜ਼ਰ ਆਈਆਂ ਉੱਥੇ ਹੀ ਇੱਥੋਂ ਦੇ ਵੱਖ-ਵੱਖ ਸ਼ਹਿਰਾਂ ਦੇ ਮੰਦਰਾਂ ਤੇ ਗੁਰਘਰਾਂ ਵਿਚ ਸੰਗਤਾਂ ਦੇ ਵੱਡੇ ਇਕੱਠ ਨਜ਼ਰ ਆਏ। ਜਿੱਥੇ ਪ੍ਰਸ਼ਾਦ ਦੇ ਰੂਪ ਵਿਚ ਮਠਿਆਈਆਂ, ਡ੍ਰਾਈ ਫਰੂਟ, ਫ਼ਲ ਫਰੂਟ ਤੇ ਹੋਰ ਰਸਦ ਦਾ ਸਮਾਨ ਸੰਗਤ ਵਲੋਂ ਦਾਨ ਕੀਤਾ ਗਿਆ। ਜਿਸ ਬਾਰੇ ਗੱਲ ਕਰਦਿਆਂ ਉੱਘੇ ਰੰਗ ਕਰਮੀ ਸਤਿੰਦਰ ਚਾਹਲ, ਬਿਕਰਮਜੀਤ ਰੱਖੜਾ, ਕਰਮਜੀਤ ਗਿੱਲ, ਫਾਰਮੈਕਸ ਰਿਆਲਟੀ ਇੰਕ ਤੋਂ ਹਰਦੀਪ ਸਿਵੀਆ, ਹਰਵਿੰਦਰ ਸੰਘਾ, ਹੈਰੀ ਸੰਧੂ, ਗੁਰਤੇਜ ਔਲਖ, ਜਗਦੇਵ ਸਿੱਧੂ, ਹੋਮ ਲਾਈਫ ਹਾਇਰ ਸਟੈਂਡਰੈਡ ਤੋਂ ਹਰਪ ਗਰੇਵਾਲ, ਰੀਮੈਕਸ ਪ੍ਰੈਜ਼ੀਡੈਂਟ ਤੋਂ ਗੈਰੀ ਭੌਰਾ ਤੇ ਸੁੱਖ ਭੌਰਾ,ਪ੍ਰਸਿੱਧ ਲੇਖਕ ਕੁਲਜੀਤ ਮਾਨ, ਮਲੂਕ ਸਿੰਘ ਕਾਹਲੋਂ ਤੇ ਡਾ. ਸੁਖਦੇਵ ਸਿੰਘ ਝੰਡ ਆਦਿ ਨੇ ਵੱਖ-ਵੱਖ ਮੁਲਾਕਾਤਾਂ ਦੌਰਾਨ ਦੱਸਿਆ ਕਿ ਕੈਨੇਡਾ ’ਚ ਵੱਸਦੇ ਪੰਜਾਬੀ ਜਿੱਥੇ ਕੰਮਾਂ ਕਾਰਾਂ ਵਿਚ ਬੱਲੇ ਬੱਲੇ ਕਰਵਾ ਰਹੇ ਹਨ। ਉੱਥੇ ਹੀ ਹਰ ਤਰ੍ਹਾਂ ਦੇ ਤਿਉਹਾਰ ਮਨਾਉਣ ’ਚ ਵੀ ਮੋਹਰੀ ਰੋਲ ਅਦਾ ਕਰ ਰਹੇ ਹਨ ਅਤੇ ਪੰਜਾਬੀਆਂ ਦੀ ਵਿਲੱਖਣਤਾ ਅਤੇ ਕਾਮਯਾਬੀਆਂ ਦਾ ਰਾਜ਼ ਵੀ ਇਹੀ ਹੈ ਕਿ ਇਹ ਮਿਹਨਤ ਦੇ ਨਾਲ-ਨਾਲ ਮਿਲਾਪੜੇ ਸੁਭਾਅ ਦੇ ਮਾਲਕ ਵੀ ਹਨ ਅਤੇ ਹਰ ਇੱਕ ਨੂੰ ਆਪਣਾ ਬਣਾ ਲੈਂਦੇ ਹਨ। ਇਸੇ ਤਰ੍ਹਾਂ ਟਰੱਕਿੰਗ ਕੰਪਨੀਆਂ ਗਿੱਗ ਐਕਸਪ੍ਰੈਸ, ਸਨੋ ਫਲੇਕਸ, ਆਈ ਜੀ ਐਲ, ਐੱਚ ਕੇ ਯੁਨਾਇਟਿੱਡ ਅਤੇ ਹੋਰ ਟਰੱਕਿੰਗ ਕੰਪਨੀਆਂ ਵੱਲੋਂ ਆਪੋ ਆਪਣੇ ਸਟਾਫ ਨਾਲ ਇਸ ਤਿਉਹਾਰ ਨੂੰ ਮਨਾਇਆ ਗਿਆ। ਭਾਰਤੀ ਲੋਕਾਂ ਨੇ ਆਪੋ ਆਪਣੇ ਘਰਾਂ ਵਿਚ ਦੀਵਾਲੀ ਦੀ ਪੂਜਾ ਕੀਤੀ ਅਤੇ ਇਕ ਦੂਜੇ ਨਾਲ ਮਠਿਆਈਆਂ ਦਾ ਅਦਾਨ ਪ੍ਰਦਾਨ ਕਰਕੇ ਦੋਸਤੀ ਅਤੇ ਰਿਸ਼ਤੇਦਾਰੀਆਂ ਦੀਆਂ ਸਾਝਾਂ ਹੋਰ ਪੀਡੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਬੰਦੀ ਛੋੜ ਦਿਵਸ ਧੂਮ ਧਾਮ ਨਾਲ ਮਨਾਇਆ ਸਾਊਥਾਲ ’ਚ ਗ਼ੈਰਕਾਨੂੰਨੀ ਤਰੀਕੇ...
Ad Position 24