20 ਲੱਖ ਡਾਲਰ ਦੀ ਨਿਵੇਸ਼ ਠੱਗੀ ਦੇ ਮਾਮਲੇ ’ਚ ਭਾਰਤੀ ਵਿਅਕਤੀ ’ਤੇ ਤਿੰਨ ਦੋਸ਼
ਨਿਊਯਾਰਕ, 9 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨਿਊ ਹੈਂਪਸ਼ਰ ਸੂਬੇ ਦੇ ਪੈਲਹੈਮ ਵਾਸੀ 40 ਸਾਲਾ ਕੇਵਿਨ ਪਟੇਲ ’ਤੇ ਇਲੈਕਟ੍ਰਾਨਿਕ ਲੈਣ-ਦੇਣ ਰਾਹੀਂ ਧੋਖਾਧੜੀ ਦੇ ਤਿੰਨ ਦੋਸ਼ ਲਾਏ ਗਏ ਹਨ। ਸੰਘੀ ਦੋਸ਼ ਪੱਤਰ ਮੁਤਾਬਕ, ਪਟੇਲ ਨੇ ਆਪਣੀ ਕੰਪਨੀ ‘ਰਾਇਲ ਇਨਵੈਸਟਮੈਂਟਸ’ ਰਾਹੀਂ ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਤੋਂ ਕਰੀਬ 20 ਲੱਖ ਡਾਲਰ ਇਕੱਠੇ ਕੀਤੇ।
ਨਿਊਯਾਰਕ, 9 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨਿਊ ਹੈਂਪਸ਼ਰ ਸੂਬੇ ਦੇ ਪੈਲਹੈਮ ਵਾਸੀ 40 ਸਾਲਾ ਕੇਵਿਨ ਪਟੇਲ ’ਤੇ ਇਲੈਕਟ੍ਰਾਨਿਕ ਲੈਣ-ਦੇਣ ਰਾਹੀਂ ਧੋਖਾਧੜੀ ਦੇ ਤਿੰਨ ਦੋਸ਼ ਲਾਏ ਗਏ ਹਨ। ਸੰਘੀ ਦੋਸ਼ ਪੱਤਰ ਮੁਤਾਬਕ, ਪਟੇਲ ਨੇ ਆਪਣੀ ਕੰਪਨੀ ‘ਰਾਇਲ ਇਨਵੈਸਟਮੈਂਟਸ’ ਰਾਹੀਂ ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਤੋਂ ਕਰੀਬ 20 ਲੱਖ ਡਾਲਰ ਇਕੱਠੇ ਕੀਤੇ। ਉਸ ਨੇ ਇਹ ਰਕਮ ਸ਼ੇਅਰ ਬਾਜ਼ਾਰ ’ਚ ਲਾਉਣ ਤੇ ਬਿਨਾਂ ਕਿਸੇ ਜੋਖ਼ਮ ਦੇ ਸਾਲਾਨਾ 12 ਤੋਂ 16 ਫ਼ੀਸਦੀ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪਟੇਲ ਨੇ ਪੈਸਾ ਸ਼ੇਅਰ ਬਾਜ਼ਾਰ ’ਚ ਲਾਉਣ ਦੀ ਥਾਂ ਨਿੱਜੀ ਖ਼ਰਚਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਅਦਾਇਗੀਆਂ ਲਈ ਵਰਤਿਆ। ਉਹ ਪੁਰਾਣੇ ਨਿਵੇਸ਼ਕਾਂ ਨੂੰ ਨਵੇਂ ਨਿਵੇਸ਼ਕਾਂ ਤੋਂ ਮਿਲੀ ਰਕਮ ਵਿਚੋਂ ਪੈਸੇ ਮੋੜਦਾ ਰਿਹਾ। ਜਦੋਂ ਨਵੇਂ ਨਿਵੇਸ਼ਕਾਂ ਤੋਂ ਪੈਸਾ ਆਉਣਾ ਬੰਦ ਹੋਇਆ ਤਾਂ ਅਦਾਇਗੀਆਂ ਵੀ ਰੁਕ ਗਈਆਂ। ਇਸ ਨਾਲ ਨਿਵੇਸ਼ਕਾਂ ਨੂੰ ਕਈ ਲੱਖ ਡਾਲਰ ਦਾ ਨੁਕਸਾਨ ਹੋਣ ਦਾ ਦੋਸ਼ ਹੈ। ਐੱਫ.ਬੀ.ਆਈ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਟੇਲ ਨੂੰ ਸੰਘੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਅਮਰੀਕੀ ਨਿਆਂ ਵਿਭਾਗ ਮੁਤਾਬਕ, ਇਸ ਜੁਰਮ ਲਈ ਦੋਸ਼ ਸਾਬਤ ਹੋਣ ’ਤੇ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ।