ਜੌਹਨ ਸਵਿੰਨੀ ਨੇ ਦੀਵਾਲੀ ਦੀ ਦਿੱਤੀ ਵਧਾਈ
ਗਲਾਸਗੋ, 9 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿੰਨੀ ਨੇ ਦੀਵਾਲੀ ਮਨਾ ਰਹੇ ਸਮੂਹ ਲੋਕਾਂ ਨੂੰ ਵਧਾਈਆਂ ਦਿੰਦਿਆਂ ਖ਼ੁਸ਼ੀਆਂ, ਅਮਨ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਹੈ। ਫੇਸਬੁੱਕ ’ਤੇ ਸਾਂਝੇ ਕੀਤੇ ਵੀਡੀਓ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦਾ ਸੁਨੇਹਾ ਹਨੇਰੇ ਉੱਤੇ ਚਾਨਣ ਤੇ ਮੁਸ਼ਕਲਾਂ ਉੱਤੇ ਆਸ ਦੀ ਜਿੱਤ ਦਾ ਹੈ, ਜੋ ਸਾਡੇ ਸਾਰਿਆਂ ਦੇ ਮਨਾਂ ਨੂੰ ਛੂੰਹਦਾ ਹੈ।
ਗਲਾਸਗੋ, 9 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿੰਨੀ ਨੇ ਦੀਵਾਲੀ ਮਨਾ ਰਹੇ ਸਮੂਹ ਲੋਕਾਂ ਨੂੰ ਵਧਾਈਆਂ ਦਿੰਦਿਆਂ ਖ਼ੁਸ਼ੀਆਂ, ਅਮਨ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਹੈ। ਫੇਸਬੁੱਕ ’ਤੇ ਸਾਂਝੇ ਕੀਤੇ ਵੀਡੀਓ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦਾ ਸੁਨੇਹਾ ਹਨੇਰੇ ਉੱਤੇ ਚਾਨਣ ਤੇ ਮੁਸ਼ਕਲਾਂ ਉੱਤੇ ਆਸ ਦੀ ਜਿੱਤ ਦਾ ਹੈ, ਜੋ ਸਾਡੇ ਸਾਰਿਆਂ ਦੇ ਮਨਾਂ ਨੂੰ ਛੂੰਹਦਾ ਹੈ। ਸਵਿੰਨੀ ਨੇ ਕਿਹਾ ਕਿ ਦੀਵਾਲੀ ਲੋਕਾਂ ਨੂੰ ਇਕੱਠਿਆਂ ਕਰਦੀ ਹੈ ਤੇ ਦੋਸਤੀ ਤੇ ਭਾਈਚਾਰਕ ਸਾਂਝ ਦੇ ਨਾਲ ਆਸ, ਦਇਆ ਤੇ ਮਿਹਰਬਾਨੀ ਦੀਆਂ ਕਦਰਾਂ ਬਾਰੇ ਵਿਚਾਰ ਕਰਨ ਦਾ ਮੌਕਾ ਦਿੰਦੀ ਹੈ। ਉਨ੍ਹਾਂ ਆਖਿਆ ਕਿ ਅਨਿਸ਼ਚਿਤਤਾ ਭਰੇ ਸੰਸਾਰ ਵਿੱਚ ਭਾਈਚਾਰੇ ਸਾਨੂੰ ਆਪਸੀ ਰਿਸ਼ਤਿਆਂ ਤੋਂ ਮਿਲਦੀ ਤਾਕਤ ਅਤੇ ਸਮਝ ਤੇ ਸਤਿਕਾਰ ਦੀ ਭਾਵਨਾ ਨਾਲ ਇਕੱਠੇ ਹੋਣ ਦੀ ਮਹੱਤਤਾ ਯਾਦ ਕਰਵਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਘਰਾਂ ਅਤੇ ਭਾਈਚਾਰਿਆਂ ਵਿੱਚ ਜਗਦੀਆਂ ਰੌਸ਼ਨੀਆਂ ਆਸ, ਦਇਆ ਅਤੇ ਹਨੇਰੇ ਉੱਤੇ ਚਾਨਣ ਦੀ ਸਦੀਵੀ ਸ਼ਕਤੀ ਦਾ ਅਹਿਸਾਸ ਕਰਵਾਉਂਦੀਆਂ ਹਨ। ਤਿਉਹਾਰ ਮਨਾ ਰਹੇ ਸਾਰਿਆਂ ਲਈ ਆਉਣ ਵਾਲੇ ਸਾਲ ਵਿੱਚ ਖ਼ੁਸ਼ੀਆਂ, ਚੰਗੀ ਸਿਹਤ ਅਤੇ ਪਰਿਵਾਰ ਤੇ ਦੋਸਤਾਂ ਨਾਲ ਯਾਦਗਾਰੀ ਪਲਾਂ ਦੀ ਕਾਮਨਾ ਕਰਦਿਆਂ ਉਨ੍ਹਾਂ ਆਪਣਾ ਸੰਦੇਸ਼ ‘ਸ਼ੁਭ ਦੀਪਾਵਲੀ’ ਕਹਿ ਕੇ ਸਮਾਪਤ ਕੀਤਾ।