ਭਾਰਤੀ ਪਰਿਵਾਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਚੋਰਾਂ ਨੂੰ ਕੈਦ
ਲੰਡਨ, 4 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਮੈਟਰੋਪੋਲੀਟਨ ਪੁਲਿਸ ਨੇ ਲੰਡਨ ਵਿਚ ਦੱਖਣੀ ਏਸ਼ੀਆਈ, ਖ਼ਾਸ ਕਰਕੇ ਭਾਰਤੀ ਉਪ ਮਹਾਂਦੀਪ ਨਾਲ ਸੰਬੰਧਤ ਪਰਿਵਾਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਚੋਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਦੋਵਾਂ ਨੂੰ ਕੁੱਲ ਪੰਜ ਸਾਲ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਲੰਡਨ, 4 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਮੈਟਰੋਪੋਲੀਟਨ ਪੁਲਿਸ ਨੇ ਲੰਡਨ ਵਿਚ ਦੱਖਣੀ ਏਸ਼ੀਆਈ, ਖ਼ਾਸ ਕਰਕੇ ਭਾਰਤੀ ਉਪ ਮਹਾਂਦੀਪ ਨਾਲ ਸੰਬੰਧਤ ਪਰਿਵਾਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਚੋਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਦੋਵਾਂ ਨੂੰ ਕੁੱਲ ਪੰਜ ਸਾਲ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਅਨੁਸਾਰ 26 ਸਾਲਾ ਕਲਿਰਿਮ ਫੇਰੀਜ਼ੀ ਵਾਸੀ ਹੈਰੋ, ਨੂੰ ਦੋ ਸਾਲ ਦੀ ਕੈਦ ਅਤੇ ਉਸ ਦੇ 40 ਸਾਲਾ ਸਾਥੀ ਓਰੇਸਟੀ ਸਾਲਿਆਜ, ਵਾਸੀ ਬ੍ਰੈਂਟ, ਨੂੰ ਤਿੰਨ ਸਾਲ ਛੇ ਮਹੀਨੇ ਦੀ ਕੈਦ ਸੁਣਾਈ ਗਈ ਹੈ। ਦੋਵਾਂ ਖ਼ਿਲਾਫ਼ ਕੇਸ ਦੀ ਸੁਣਵਾਈ ਆਇਜ਼ਲਵਰਥ ਕਰਾਊਨ ਕੋਰਟ ਵਿਚ ਹੋਈ। ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਵਿਅਕਤੀ ਦੱਖਣੀ ਏਸ਼ਿਆਈ ਪਰਿਵਾਰਾਂ ਦੇ ਘਰਾਂ ਨੂੰ ਇਸ ਧਾਰਨਾ ਨਾਲ ਨਿਸ਼ਾਨਾ ਬਣਾਉਂਦੇ ਸਨ ਕਿ ਉਨ੍ਹਾਂ ਕੋਲ ਸੋਨੇ ਦੇ ਗਹਿਣੇ, ਹੀਰੇ ਅਤੇ ਹੋਰ ਕੀਮਤੀ ਸਾਮਾਨ ਹੋ ਸਕਦਾ ਹੈ। ਦੋਵਾਂ ਨੂੰ 23 ਮਾਰਚ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਹੋਰ ਮਾਮਲੇ ਵਿਚ ਹੇਜ਼ ਇਲਾਕੇ ਵਿਚ ਚੋਰੀਆਂ ਕਰਨ ਵਾਲੇ ਹੇਤਾਜ ਡਿਓਨਿਸ (35) ਅਤੇ ਆਰਬੇਨ ਚੂਕਾ (31) ਨੂੰ ਵੀ ਕੁੱਲ ਪੰਜ ਸਾਲ ਦੀ ਕੈਦ ਹੋਈ ਸੀ। ਇਸ ਤੋਂ ਇਲਾਵਾ ਇਕ ਸੰਗਠਿਤ ਅਪਰਾਧੀ ਗਰੋਹ ਨਾਲ ਸਬੰਧਤ ਪੈਟ੍ਰਿਕ ਡੋਹਰਟੀ (24) ਨੂੰ ਵੀ ਤਿੰਨ ਸਾਲ ਨੌਂ ਮਹੀਨੇ ਦੀ ਕੈਦ ਸੁਣਾਈ ਗਈ ਸੀ।