ਸਰੀ ਯੂਨਾਈਟਿਡ ਫੁੱਟਬਾਲ ਕਲੱਬ ਵਲੋਂ ਕਲੋਵਰਡੇਲ ’ ਚ ਨਵੇਂ ਖੇਡ ਕੇਂਦਰ ਦੀ ਸ਼ੁਰੂਆਤ
ਵੈਨਕੂਵਰ, 1 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰੀ ਯੂਨਾਈਟਿਡ ਫੁੱਟਬਾਲ ਕਲੱਬ ਯਤਨਾ ਸਦਕਾ ਕਲੋਵਰਡੇਲ ਐਥਲੈਟਿਕ ਪਾਰਕ ’ਚ ਨਵੇਂ ਖੇਡ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੇਂਦਰ ਦੇ ਖੁੱਲ੍ਹਣ ਨਾਲ ਫੁੱਟਬਾਲ ਖੇਡਣ ਦੇ ਸ਼ੌਕੀਨ ਬੱਚਿਆਂ ਅਤੇ ਨੌਜਵਾਨਾਂ ਨੂੰ ਸਿਖਲਾਈ ਤੇ ਅਭਿਆਸ ਲਈ ਨਵੀਂ ਸਹੂਲਤ ਮਿਲੇਗੀ।
ਵੈਨਕੂਵਰ, 1 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰੀ ਯੂਨਾਈਟਿਡ ਫੁੱਟਬਾਲ ਕਲੱਬ ਯਤਨਾ ਸਦਕਾ ਕਲੋਵਰਡੇਲ ਐਥਲੈਟਿਕ ਪਾਰਕ ’ਚ ਨਵੇਂ ਖੇਡ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੇਂਦਰ ਦੇ ਖੁੱਲ੍ਹਣ ਨਾਲ ਫੁੱਟਬਾਲ ਖੇਡਣ ਦੇ ਸ਼ੌਕੀਨ ਬੱਚਿਆਂ ਅਤੇ ਨੌਜਵਾਨਾਂ ਨੂੰ ਸਿਖਲਾਈ ਤੇ ਅਭਿਆਸ ਲਈ ਨਵੀਂ ਸਹੂਲਤ ਮਿਲੇਗੀ। ਨਵੇਂ ਖੇਡ ਕੇਂਦਰ ਵਿਚ ਫੁੱਟਬਾਲ ਖੇਡਣ ਲਈ ਵਿਸ਼ਾਲ ਮੈਦਾਨ ਤਿਆਰ ਕੀਤਾ ਗਿਆ ਹੈ, ਜਿਸ ਵਿਚ ਨਕਲੀ ਘਾਹ ਵਿਛਾਇਆ ਗਿਆ ਹੈ। ਇਸ ਸਹੂਲਤ ਨਾਲ ਖਿਡਾਰੀ ਬਰਸਾਤ ਅਤੇ ਸਰਦੀਆਂ ਦੇ ਮੌਸਮ ਦੌਰਾਨ ਵੀ ਆਪਣਾ ਅਭਿਆਸ ਜਾਰੀ ਰੱਖ ਸਕਣਗੇ। ਸਰੀ ਯੂਨਾਈਟਿਡ ਫੁੱਟਬਾਲ ਕਲੱਬ ਵਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਇਸ ਨਵੇਂ ਕੇਂਦਰ ਨੂੰ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਖੇਡ ਕੇਂਦਰ ਵਿੱਚ ਛੋਟੇ ਬੱਚਿਆਂ ਲਈ ਫੁੱਟਬਾਲ ਦੀ ਸਿਖਲਾਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰੀ ਸ਼ਹਿਰ ਵਿਚ ਫੁੱਟਬਾਲ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ ਤੇ ਅਜਿਹੀਆਂ ਸਹੂਲਤਾਂ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਵਿਚ ਸਹਾਈ ਹੋ ਸਕਦੀਆਂ ਹਨ।