28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

72 ਲੱਖ ਡਾਲਰ ਦੀ ਮੈਡੀਕੇਡ ਠੱਗੀ ਮਾਮਲੇ ’ ਚ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਰੱਦ

ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਮਿਨੇਸੋਟਾ ਦੀ ਅਪੀਲੀ ਅਦਾਲਤ ਨੇ ਮੈਡੀਕੇਡ ਯੋਜਨਾ ਨਾਲ 72 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿਚ ਅਬਦੀਫਤਾਹ ਅਬਦੁਲਕਾਦਿਰ ਯੂਸੁਫ਼ ਨੂੰ ਬਰੀ ਕਰਨ ਦਾ ਹੁਕਮ ਰੱਦ ਕਰ ਦਿੱਤਾ ਹੈ। ਤਿੰਨ ਜੱਜਾਂ ਦੀ ਬੈਂਚ ਨੇ ਸਰਬਸੰਮਤੀ ਨਾਲ ਜਿਊਰੀ ਦੇ ਛੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਉਣ ਵਾਲੇ ਫ਼ੈਸਲੇ ਬਹਾਲ ਕਰਨ ਅਤੇ ਸਜ਼ਾ ਤੈਅ ਕਰਨ ਲਈ ਮਾਮਲਾ ਹੇਠਲੀ ਅਦਾਲਤ ਨੂੰ ਵਾਪਸ ਭੇਜਿਆ ਹੈ।

Ad Position 21
No active advertisement
ਅਜੀਤ ਡੈਸਕ 28-10-2026
ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਮਿਨੇਸੋਟਾ ਦੀ ਅਪੀਲੀ ਅਦਾਲਤ ਨੇ ਮੈਡੀਕੇਡ ਯੋਜਨਾ ਨਾਲ 72 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿਚ ਅਬਦੀਫਤਾਹ ਅਬਦੁਲਕਾਦਿਰ ਯੂਸੁਫ਼ ਨੂੰ ਬਰੀ ਕਰਨ ਦਾ ਹੁਕਮ ਰੱਦ ਕਰ ਦਿੱਤਾ ਹੈ। ਤਿੰਨ ਜੱਜਾਂ ਦੀ ਬੈਂਚ ਨੇ ਸਰਬਸੰਮਤੀ ਨਾਲ ਜਿਊਰੀ ਦੇ ਛੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਉਣ ਵਾਲੇ ਫ਼ੈਸਲੇ ਬਹਾਲ ਕਰਨ ਅਤੇ ਸਜ਼ਾ ਤੈਅ ਕਰਨ ਲਈ ਮਾਮਲਾ ਹੇਠਲੀ ਅਦਾਲਤ ਨੂੰ ਵਾਪਸ ਭੇਜਿਆ ਹੈ।ਯੂਸੁਫ਼ ਦੀ ਸੰਸਥਾ ‘ਪ੍ਰਾਮਿਸ ਹੈਲਥ ਸਰਵਿਸਿਜ਼’ ਘਰਾਂ ਵਿਚ ਖਾਣਾ ਬਣਾਉਣ, ਸਫ਼ਾਈ ਅਤੇ ਰਾਸ਼ਨ ਲਿਆਉਣ ਵਰਗੀਆਂ ਸਹਾਇਤਾ ਸੇਵਾਵਾਂ ਦੇਣ ਦਾ ਦਾਅਵਾ ਕਰਦੀ ਸੀ। ਅਦਾਲਤੀ ਰਿਕਾਰਡ ਮੁਤਾਬਕ ਸੰਸਥਾ ਨੇ ਅਕਤੂਬਰ 2019 ਤੋਂ ਅਗਸਤ 2022 ਦੌਰਾਨ 40 ਹਜ਼ਾਰ ਤੋਂ ਵੱਧ ਝੂਠੇ ਅਦਾਇਗੀ ਦਾਅਵਿਆਂ ਰਾਹੀਂ ਮੈਡੀਕੇਡ ਤੋਂ ਰਕਮ ਹਾਸਲ ਕੀਤੀ। ਮਿਨੀਆਪੋਲਿਸ ਵਿਚ ਇਸ ਦੇ ਦਰਜ ਪਤੇ ’ਤੇ ਕੋਈ ਅਸਲ ਦਫ਼ਤਰ ਨਹੀਂ ਸੀ, ਉਥੇ ਸਿਰਫ਼ ਡਾਕ ਪ੍ਰਾਪਤ ਕਰਨ ਵਾਲਾ ਬਕਸਾ ਵਰਤਿਆ ਜਾਂਦਾ ਸੀ।ਮੁਕੱਦਮੇ ਵਿਚ ਗਵਾਹੀ ਸਾਹਮਣੇ ਆਈ ਕਿ ਸੇਵਾ ਲੈਣ ਵਾਲਿਆਂ ਨੂੰ ਮਿਲੇ ਬਿਨਾਂ ਦਸਤਾਵੇਜ਼ ਤਿਆਰ ਕੀਤੇ ਗਏ ਅਤੇ ਕਾਗਜ਼ਾਂ ਵਿਚ ਲਿਖਤ ਨਕਲ ਕਰਕੇ ਭਰੀ ਗਈ। ਕੁਝ ਮਾਮਲਿਆਂ ਵਿਚ ਦਿੱਤੀ ਗਈ ਦੇਖਭਾਲ ਨਾਲੋਂ ਵੱਧ ਘੰਟਿਆਂ ਦੀ ਅਦਾਇਗੀ ਮੰਗੀ ਗਈ। ਇਕ ਨਾਬਾਲਗ ਦੇ ਨਾਂਅ ’ਤੇ ਵੀ ਮਨਜ਼ੂਰ ਹੱਦ ਤੋਂ ਵੱਧ ਸੇਵਾ ਘੰਟੇ ਦਰਸਾਏ ਗਏ ਸਨ।ਜਿਊਰੀ ਨੇ ਯੂਸੁਫ਼ ਨੂੰ ਅਗਸਤ 2025 ਵਿਚ ਦੋਸ਼ੀ ਠਹਿਰਾਇਆ ਸੀ। ਉਸ ਦੇ ਵਕੀਲਾਂ ਨੇ ਬਾਅਦ ਵਿਚ ਦਲੀਲ ਦਿੱਤੀ ਕਿ ਧੋਖਾਧੜੀ ਉਸ ਦੇ ਭਰਾ ਮੁਹੰਮਦ ਨੇ ਕੀਤੀ ਅਤੇ ਯੂਸੁਫ਼ ਇਸ ਤੋਂ ਬੇਖ਼ਬਰ ਸੀ। ਹੇਠਲੀ ਅਦਾਲਤ ਨੇ ਇਹ ਦਲੀਲ ਮੰਨ ਕੇ ਉਸ ਨੂੰ ਬਰੀ ਕਰ ਦਿੱਤਾ ਸੀ।ਅਪੀਲੀ ਅਦਾਲਤ ਨੇ ਕਿਹਾ ਕਿ ਯੂਸੁਫ਼ ਸੰਸਥਾ ਦੇ ਕੰਮਕਾਜ ਵਿਚ ਸਰਗਰਮ ਸੀ। ਉਹ ਤਨਖ਼ਾਹਾਂ ਦੀ ਅਦਾਇਗੀ ਦਾ ਪ੍ਰਬੰਧ ਕਰਦਾ, ਕਾਰੋਬਾਰੀ ਖਾਤੇ ਵਿਚੋਂ ਚੈੱਕ ਲਿਖਦਾ ਅਤੇ ਆਪਣੇ ਆਪ ਨੂੰ ਮਾਲਕ ਤੇ ਸੰਚਾਲਕ ਦੱਸਦਾ ਸੀ। ਉਸ ਨੇ ਅਧਿਕਾਰੀਆਂ ਕੋਲ ਆਪਣੇ ਭਰਾ ਦੀ ਭੂਮਿਕਾ ਵੀ ਨਹੀਂ ਦੱਸੀ ਸੀ। ਬੈਂਚ ਨੇ ਮੰਨਿਆ ਕਿ ਸਬੂਤ ਉਸ ਵਲੋਂ ਜਾਣਬੁੱਝ ਕੇ ਧੋਖਾਧੜੀ ਵਿਚ ਮਦਦ ਕਰਨ ਦੀ ਪੁਸ਼ਟੀ ਕਰਦੇ ਹਨ।ਜਾਂਚਕਰਤਾਵਾਂ ਅਨੁਸਾਰ ਯੂਸੁਫ਼ ਨੂੰ ਸੰਸਥਾ ਦੇ ਖਾਤਿਆਂ ਵਿਚੋਂ ਨਿੱਜੀ ਤੌਰ ’ਤੇ 10 ਲੱਖ ਡਾਲਰ ਤੋਂ ਵੱਧ ਮਿਲੇ ਅਤੇ ਉਸ ਨੇ 3 ਲੱਖ 87 ਹਜ਼ਾਰ ਡਾਲਰ ਤੋਂ ਵੱਧ ਨਕਦੀ ਕਢਵਾਈ। ਰਕਮ ਮਹਿੰਗੇ ਕੱਪੜਿਆਂ, ਗੱਡੀਆਂ ਅਤੇ ਹੋਰ ਖ਼ਰੀਦਦਾਰੀ ’ਤੇ ਖ਼ਰਚਣ ਦੇ ਸਬੂਤ ਵੀ ਪੇਸ਼ ਕੀਤੇ ਗਏ। ਉਸ ਨੂੰ ਸਜ਼ਾ ਸੁਣਾਉਣ ਦੀ ਮਿਤੀ ਹਾਲੇ ਸਾਹਮਣੇ ਨਹੀਂ ਆਈ।
Ad Position 22
No active advertisement
ਪਿਛਲੀ ਖ਼ਬਰ ਚੀਨੀ ਨਾਗਰਿਕਾਂ ’ ਤੇ ਉੱਤਰੀ ਮਰਿਆਨਾ ਟਾਪੂਆਂ ਦੀ ਬਿਨਾਂ ਵੀਜ਼ਾ ਯਾਤਰਾ ’ ਤੇ ਰੋਕ ਅਗਲੀ ਖ਼ਬਰ ਐਫ . ਬੀ . ਆਈ . ਦੇ ਸਾਬਕਾ ਮੁਖੀ ਖ਼ਿਲਾਫ਼ ਤੀਜਾ ਮਾਮਲਾ ਦਰਜ
Ad Position 24