28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਐਫ. ਬੀ. ਆਈ. ਦੇ ਸਾਬਕਾ ਮੁਖੀ ਦੀ ਧੀ ਦੀ ਬਰਖ਼ਾਸਤਗੀ ਗੈਰ-ਕਾਨੂੰਨੀ ਕਰਾਰ

ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਮੈਨਹੈਟਨ ਦੀ ਸੰਘੀ ਅਦਾਲਤ ਨੇ ਐੱਫ. ਬੀ.

Ad Position 21
No active advertisement
ਮੌਰੀਨ ਕੋਮੀ 28-10-2026
ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਮੈਨਹੈਟਨ ਦੀ ਸੰਘੀ ਅਦਾਲਤ ਨੇ ਐੱਫ.ਬੀ.ਆਈ. ਦੇ ਸਾਬਕਾ ਮੁਖੀ ਜੇਮਜ਼ ਕੋਮੀ ਦੀ ਧੀ ਮੌਰੀਨ ਕੋਮੀ ਨੂੰ ਸਰਕਾਰੀ ਵਕੀਲ ਦੀ ਨੌਕਰੀ ਤੋਂ ਕੱਢਣ ਦੀ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਜੱਜ ਜੈਸੀ ਫਰਮਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਬਰਖ਼ਾਸਤਗੀ ਵੇਲੇ ਸੰਘੀ ਮੁਲਾਜ਼ਮਾਂ ਨੂੰ ਮਿਲਦੀ ਕਾਨੂੰਨੀ ਸੁਰੱਖਿਆ ਅਤੇ ਬਣਦੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ।ਮੌਰੀਨ ਨੂੰ ਜੁਲਾਈ 2025 ਵਿਚ ਬਿਨਾ ਕਾਰਨ ਦੱਸੇ ਹਟਾਇਆ ਗਿਆ ਸੀ। ਉਹ ਕਰੀਬ ਦਸ ਸਾਲ ਨਿਊਯਾਰਕ ਦੇ ਦੱਖਣੀ ਸੰਘੀ ਜ਼ਿਲ੍ਹੇ ਵਿਚ ਸਹਾਇਕ ਸਰਕਾਰੀ ਵਕੀਲ ਰਹੀ। ਉਸ ਨੇ ਜੈਫਰੀ ਐਪਸਟੀਨ, ਘਿਸਲੇਨ ਮੈਕਸਵੈੱਲ ਅਤੇ ਸ਼ੌਨ ਡਿੱਡੀ ਕੋਮਜ਼ ਵਰਗੇ ਚਰਚਿਤ ਮਾਮਲਿਆਂ ਦੀ ਪੈਰਵੀ ਕੀਤੀ ਸੀ। ਨਿਆਂ ਵਿਭਾਗ ਨੇ ਵੀ ਮੰਨਿਆ ਕਿ ਉਸ ਨੂੰ ਕਾਰਗੁਜ਼ਾਰੀ ਵਿਚ ਕਮੀ ਕਾਰਨ ਨਹੀਂ ਕੱਢਿਆ ਗਿਆ ਸੀ।ਪ੍ਰਸ਼ਾਸਨ ਦੀ ਦਲੀਲ ਸੀ ਕਿ ਰਾਸ਼ਟਰਪਤੀ ਅਤੇ ਅਟਾਰਨੀ ਜਨਰਲ ਕੋਲ ਅਜਿਹੇ ਵਕੀਲਾਂ ਨੂੰ ਕਿਸੇ ਵੀ ਕਾਰਨ ਜਾਂ ਬਿਨਾਂ ਕਾਰਨ ਹਟਾਉਣ ਦਾ ਅਧਿਕਾਰ ਹੈ। ਜੱਜ ਨੇ ਇਹ ਤਰਕ ਰੱਦ ਕਰਦਿਆਂ ਕਿਹਾ ਕਿ ਸਰਕਾਰੀ ਸ਼ਕਤੀ ਵੀ ਕਾਨੂੰਨ ਦੀਆਂ ਹੱਦਾਂ ਅੰਦਰ ਵਰਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਦੀ ਵਿਆਖਿਆ ਮੰਨਣ ਨਾਲ ਸੰਵਿਧਾਨ ਵਿਚ ਤੈਅ ਅਧਿਕਾਰਾਂ ਦਾ ਸੰਤੁਲਨ ਵਿਗੜ ਜਾਵੇਗਾ। ਅਦਾਲਤ ਨੇ ਮੌਰੀਨ ਨੂੰ ਬਰਖ਼ਾਸਤਗੀ ਤੋਂ 20 ਦਸੰਬਰ 2025 ਤੱਕ ਸੇਵਾ ਵਿਚ ਬਹਾਲ ਮੰਨਣ ਅਤੇ ਉਸ ਮਿਆਦ ਦੀ ਬਕਾਇਆ ਤਨਖ਼ਾਹ ਦੇਣ ਦਾ ਹੁਕਮ ਦਿੱਤਾ ਹੈ। ਇਹ ਪਿਛਲੀ ਮਿਆਦ ਲਈ ਰਾਹਤ ਹੈ। ਮੌਰੀਨ ਹੁਣ ਨਿੱਜੀ ਵਕਾਲਤ ਕਰ ਰਹੀ ਹੈ।ਮੌਰੀਨ ਨੇ ਦੋਸ਼ ਲਾਇਆ ਸੀ ਕਿ ਪਿਤਾ ਦੀ ਟਰੰਪ ਨਾਲ ਵਿਰੋਧਤਾ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਅਦਾਲਤ ਨੇ ਬਦਲੇ ਦੀ ਕਾਰਵਾਈ ਅਤੇ ਬੋਲਣ ਦੀ ਆਜ਼ਾਦੀ ਨਾਲ ਜੁੜੇ ਇਸ ਦਾਅਵੇ ’ਤੇ ਹਾਲੇ ਫ਼ੈਸਲਾ ਨਹੀਂ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਮਾਈਕ੍ਰੋਸਾਫਟ ਵਲੋਂ 60 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦੀ ਪੇਸ਼ਕਸ਼ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਨਾਰਵੇ ਦੀ ਸੰਸਦ ਦੇ ਪ੍ਰਧਾਨ ਗ੍ਹਰਾਹਖ਼ਾਨੀ ਨਾਲ ਮੁਲਾਕਾਤ
Ad Position 24