ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਾਰਾ ਅਲੀ ਖ਼ਾਨ ਤੇ ਆਯੁਸ਼ਮਾਨ ਖੁਰਾਣਾ
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਪ੍ਰਸਿੱਧ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅੱਜ ਬਾਲੀਵੁੱਡ ਦੇ ਆਪਣੇ ਸਾਥੀ ਅਦਾਕਾਰ ਆਯੁਸ਼ਮਾਨ ਖੁਰਾਣਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਸਾਰਾ ਅਲੀ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦਿਆਂ ਕਤਾਰ ਵਿਖੇ ਖੜੇ ਹੋਣ ਸਮੇਂ ਗੁਰਬਾਣੀ ਦਾ ਕੀਰਤਨ ਸਰਵਨ ਕਰਦਿਆਂ ਅਤੇ ਇਸ ਪਾਵਨ ਅਸਥਾਨ ਦੀ ਅਧਿਆਤਮਿਕਤਾ ਦਾ ਅਨੰਦ ਮਾਣਦਿਆਂ ਵਾਰ-ਵਾਰ ਭਾਵੁਕ ਹੋਈ।
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਪ੍ਰਸਿੱਧ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅੱਜ ਬਾਲੀਵੁੱਡ ਦੇ ਆਪਣੇ ਸਾਥੀ ਅਦਾਕਾਰ ਆਯੁਸ਼ਮਾਨ ਖੁਰਾਣਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ।ਇਸ ਮੌਕੇ ਸਾਰਾ ਅਲੀ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦਿਆਂ ਕਤਾਰ ਵਿਖੇ ਖੜੇ ਹੋਣ ਸਮੇਂ ਗੁਰਬਾਣੀ ਦਾ ਕੀਰਤਨ ਸਰਵਨ ਕਰਦਿਆਂ ਅਤੇ ਇਸ ਪਾਵਨ ਅਸਥਾਨ ਦੀ ਅਧਿਆਤਮਿਕਤਾ ਦਾ ਅਨੰਦ ਮਾਣਦਿਆਂ ਵਾਰ-ਵਾਰ ਭਾਵੁਕ ਹੋਈ। ਉਨ੍ਹਾਂ ਗੁਰੂ ਦਰ ‘ਤੇ ਅਥਾਹ ਸ਼ਰਧਾ ਸਹਿਤ ਸੀਸ ਨਿਵਾ ਕੇ ਆਪਣੀ ਮਾਂ ਅੰਮ੍ਰਿਤਾ ਸਿੰਘ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਦੀ ਅਰਦਾਸ ਵੀ ਕਰਵਾਈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ’ਤੇ ਤਾਇਨਾਤ ਸੇਵਾਦਾਰਾਂ ਵਲੋਂ ਸਾਰਾ ਤੇ ਖੁਰਾਣਾ ਨੂੰ ਪਤਾਸਿਆਂ ਦਾ ਪ੍ਰਸ਼ਾਦਿ ਤੇ ਖਾਸਕਰ ਸਾਰਾ ਨੂੰ ਰੁਮਾਲਾ ਸਾਹਿਬ ਦਿੱਤਾ ਗਿਆ। ਇਸ ਦੌਰਾਨ ਵੀ ਸਾਰਾ ਦੀਆਂ ਅੱਖਾਂ ਸਿੱਲੀਆਂ ਰਹੀਆਂ ਤੇ ਇਵੇਂ ਲੱਗ ਰਿਹਾ ਸੀ ਕਿ ਜਿਵੇਂ ਸਾਰਾ ਇਥੋਂ ਵਾਪਸ ਜਾਣਾ ਹੀ ਨਾ ਚਾਹੁੰਦੀ ਹੋਵੇ। ਹਾਲਾਂਕਿ, ਦੋਵੇਂ ਫ਼ਿਲਮੀਂ ਸਿਤਾਰੇ ਅਕਾਸ਼ ਕੌਸ਼ਿਸ਼ ਦੀ ਨਿਰਦੇਸ਼ਨਾਂ ਹੇਠ ਆਪਣੀ ਨਵੀਂ ਰਿਲੀਜ਼ ਹੋਣ ਜਾ ਰਹੀ ਚਰਚਿਤ ਹਿੰਦੀ ਫ਼ਿਲਮ ‘ਉਡਤਾ ਤੀਰ’ ਦੀ ਪ੍ਰਮੋਸ਼ਨ ਦੇ ਸੰਬੰਧ ਵਿਚ ਪੰਜਾਬ ਹੋਏ ਹਨ।