20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬੀ . ਬੀ . ਸੀ . ਸਕਾਟਲੈਂਡ ਦਾ ਵੱਖਰਾ ਟੈਲੀਵਿਜ਼ਨ ਚੈਨਲ ਬੰਦ ਕਰਨ ਦਾ ਐਲਾਨ

ਗਲਾਸਗੋ, 20 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ਦੇ ਪ੍ਰਮੁੱਖ ਜਨਤਕ ਪ੍ਰਸਾਰਣ ਅਦਾਰੇ ਬੀ. ਬੀ.

Ad Position 21
No active advertisement
ਅਜੀਤ ਡੈਸਕ 21-10-2026
ਗਲਾਸਗੋ, 20 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ਦੇ ਪ੍ਰਮੁੱਖ ਜਨਤਕ ਪ੍ਰਸਾਰਣ ਅਦਾਰੇ ਬੀ.ਬੀ.ਸੀ. ਨੇ ਸਕਾਟਲੈਂਡ ਲਈ ਚਲਾਏ ਜਾ ਰਹੇ ਆਪਣੇ ਵੱਖਰੇ ਟੈਲੀਵਿਜ਼ਨ ਚੈਨਲ ਨੂੰ 2027 ਦੀ ਬਸੰਤ ਰੁੱਤ ਵਿਚ ਬੰਦ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅਦਾਰੇ ਵੱਲੋਂ 50 ਕਰੋੜ ਪੌਂਡ ਦੀ ਬੱਚਤ ਕਰਨ ਲਈ ਕੀਤੀ ਜਾ ਰਹੀ ਕਟੌਤੀ ਦਾ ਹਿੱਸਾ ਹੈ। ਗਲਾਸਗੋ ਦੇ ਪੈਸਿਫਿਕ ਕਵੇਅ ਸਥਿਤ ਮੁੱਖ ਦਫ਼ਤਰ ਤੋਂ ਚੱਲਦਾ ਇਹ ਚੈਨਲ ਫਰਵਰੀ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਚੈਨਲ ਦਾ ਰਵਾਇਤੀ ਟੈਲੀਵਿਜ਼ਨ ਪ੍ਰਸਾਰਣ ਬੰਦ ਕਰਕੇ ਇਸ ਦੇ ਕਈ ਪ੍ਰੋਗਰਾਮ ਬੀ.ਬੀ.ਸੀ. ਆਈਪਲੇਅਰ ਅਤੇ ਹੋਰ ਬੀ.ਬੀ.ਸੀ. ਚੈਨਲਾਂ ਉੱਤੇ ਉਪਲਬਧ ਕਰਵਾਏ ਜਾਣਗੇ। ਇਸ ਫ਼ੈਸਲੇ ਨਾਲ ਸਕਾਟਲੈਂਡ ਵਿੱਚ ਲਗਭਗ 10 ਅਸਾਮੀਆਂ ਖ਼ਤਮ ਹੋਣ ਦੀ ਸੰਭਾਵਨਾ ਹੈ, ਜਦਕਿ ਸਮੁੱਚੇ ਬੀ.ਬੀ.ਸੀ. ਨਿਊਜ਼ ਵਿਭਾਗ ਵਿੱਚ ਵੀ ਕਰੀਬ 100 ਅਸਾਮੀਆਂ ਘਟਾਈਆਂ ਜਾਣਗੀਆਂ। ਚੈਨਲ ਉੱਤੇ ਸ਼ਾਮ ਸੱਤ ਵਜੇ ਪ੍ਰਸਾਰਿਤ ਹੁੰਦਾ ਖ਼ਬਰਾਂ ਦਾ ਪ੍ਰੋਗਰਾਮ ‘ਰਿਪੋਰਟਿੰਗ ਸਕਾਟਲੈਂਡ ਨਿਊਜ਼ ਐਟ ਸੈਵਨ’ ਵੀ ਬੰਦ ਹੋ ਜਾਵੇਗਾ। ਹਾਲਾਂਕਿ ਰਿਪੋਰਟਿੰਗ ਸਕਾਟਲੈਂਡ, ਡਿਬੇਟ ਨਾਈਟ ਅਤੇ ਹੋਰ ਪ੍ਰਮੁੱਖ ਪ੍ਰੋਗਰਾਮ ਜਾਰੀ ਰਹਿਣਗੇ। ਸਕਾਟਿਸ਼ ਫੁੱਟਬਾਲ ਦੇ ਕੁਝ ਮੈਚ ਬੀ.ਬੀ.ਸੀ. ਟੂ ਸਕਾਟਲੈਂਡ ਉਤੇ ਦਿਖਾਏ ਜਾਣਗੇ।ਬੀ.ਬੀ.ਸੀ. ਸਕਾਟਲੈਂਡ ਦੀ ਨਿਰਦੇਸ਼ਕ ਹੇਲੀ ਵੈਲੇਨਟਾਈਨ ਅਨੁਸਾਰ ਵਿੱਤੀ ਚੁਣੌਤੀਆਂ ਅਤੇ ਦਰਸ਼ਕਾਂ ਦੀਆਂ ਬਦਲਦੀਆਂ ਆਦਤਾਂ ਕਾਰਨ ਇਹ ਫ਼ੈਸਲਾ ਲੈਣਾ ਪਿਆ ਹੈ। ਦੂਜੇ ਪਾਸੇ ਸਕਾਟਿਸ਼ ਨੈਸ਼ਨਲ ਪਾਰਟੀ ਨੇ ਫ਼ੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਜਦਕਿ ਗਰੀਨ ਪਾਰਟੀ ਨੇ ਰਵਾਇਤੀ ਟੈਲੀਵਿਜ਼ਨ ਉੱਤੇ ਨਿਰਭਰ ਦਰਸ਼ਕਾਂ ਲਈ ਚਿੰਤਾ ਪ੍ਰਗਟਾਈ ਹੈ। ਬੀ.ਬੀ.ਸੀ. ਨੇ ਸਪੱਸ਼ਟ ਕੀਤਾ ਹੈ ਕਿ ਸਕਾਟਲੈਂਡ ਵਿਚ ਇਸ ਦੀਆਂ ਹੋਰ ਖ਼ਬਰਾਂ ਅਤੇ ਪ੍ਰਸਾਰਣ ਸੇਵਾਵਾਂ ਜਾਰੀ ਰਹਿਣਗੀਆਂ।
Ad Position 22
No active advertisement
ਪਿਛਲੀ ਖ਼ਬਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ ਅਗਲੀ ਖ਼ਬਰ ‘ ਗੁਰੂ ਨਾਨਕ ਜਹਾਜ਼ ਐਲਾਨਨਾਮਾ’ ਰੱਦ ਕਰਨ ਦੀ ਨਿਖੇਧੀ
Ad Position 24