ਪਰਮਿੰਦਰ ਕੌਰ ਸ਼ੈਲੋਨ ਦੀ ਪਹਿਲੀ ਕਾਵਿ - ਪੁਸਤਕ ‘ ਭਾਵਨਾਵਾਂ ਦਾ ਸਾਗਰ ’ ਸਾਊਥਾਲ ਵਿਖੇ ਲੋਕ - ਅਰਪਿਤ
ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ.
ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਵਲੋਂ ਸਾਊਥਾਲ ਵਿਖੇ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਲੇਖਿਕਾ ਅਤੇ ਸ਼ਾਇਰਾ ਪਰਮਿੰਦਰ ਕੌਰ ਸ਼ੈਲੋਨ ਦੀ ਪਹਿਲੀ ਕਾਵਿ-ਪੁਸਤਕ ‘ਭਾਵਨਾਵਾਂ ਦਾ ਸਾਗਰ’ ਲੋਕ-ਅਰਪਿਤ ਕੀਤੀ ਗਈ। ਇਸ ਮੌਕੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਸਥਾਨਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।ਸਮਾਗਮ ਦੌਰਾਨ ਬੁਲਾਰਿਆਂ ਮਨਜੀਤ ਕੌਰ ਪੱਡਾ, ਕੁਲਵੰਤ ਕੌਰ ਢਿੱਲੋਂ, ਅੰਬਰੀਨ ਜ਼ਫ਼ਰ, ਨਗਿੰਦਰ ਕੌਰ ਧਨੌਆ, ਗੁਰਨਾਮ ਸਿੰਘ ਗਰੇਵਾਲ, ਗੁਰਪ੍ਰੀਤ ਕੌਰ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਜਸਵੀਰ ਜੱਸ ਅਤੇ ਬਲਵੀਰ ਸਿੰਘ ਸ਼ੈਲੋਨ ਨੇ ਸੰਬੋਧਨ ਕਰਦਿਆਂ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਪਰਮਿੰਦਰ ਕੌਰ ਸ਼ੈਲੋਨ ਦੀ ਕਾਵਿ-ਰਚਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਭਾਵਨਾਵਾਂ ਦਾ ਸਾਗਰ’ ਮਨੁੱਖੀ ਜਜ਼ਬਾਤਾਂ, ਅਹਿਸਾਸਾਂ ਅਤੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਨ ਵਾਲੀ ਸਾਹਿਤਕ ਰਚਨਾ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਵਿੱਚ ਇੱਕ ਕੀਮਤੀ ਵਾਧਾ ਹੈ।ਲੇਖਿਕਾ ਪਰਮਿੰਦਰ ਕੌਰ ਸ਼ੈਲੋਨ ਨੂੰ ਉਨ੍ਹਾਂ ਦੀ ਪਹਿਲੀ ਸਾਹਿਤਕ ਪ੍ਰਾਪਤੀ ਲਈ ਫੁਲਕਾਰੀ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵਲੋਂ ਪੰਜਾਬੀ ਭਾਸ਼ਾ ਵਿੱਚ ਸਾਹਿਤਕ ਰਚਨਾਵਾਂ ਲਿਖਣਾ ਮਾਂ-ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੀ ਭਾਸ਼ਾ ਅਤੇ ਵਿਰਸੇ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਪਰਮਿੰਦਰ ਕੌਰ ਸ਼ੈਲੋਨ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ, ‘‘ਇਹ ਪੁਸਤਕ ਮੇਰੇ ਮਨ ਦੇ ਡੂੰਘੇ ਜਜ਼ਬਾਤਾਂ ਅਤੇ ਮੇਰੀਆਂ ਭਾਵਨਾਵਾਂ ਦਾ ਨਿਚੋੜ ਹੈ। ਮੈਂ ਪੰਜਾਬੀ ਸਾਹਿਤ ਕਲਾ ਕੇਂਦਰ ਅਤੇ ਸਮੂਹ ਸਾਹਿਤ ਪ੍ਰੇਮੀਆਂ ਦੀ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਸਾਹਿਤਕ ਜਗਤ ਵਿਚ ਇੰਨਾ ਮਾਣ-ਸਤਿਕਾਰ ਦਿੱਤਾ ਅਤੇ ਇਸ ਸਮਾਗਮ ਨੂੰ ਸਫ਼ਲ ਬਣਾਇਆ।’’