12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹਥਿਆਰਬੰਦ ਵਿਅਕਤੀ ਨੂੰ ਪੁਲਿਸ ਨੇ ਮਾਰੀ ਗੋਲੀ

ਵੈਨਕੂਵਰ, 12 ਅਕਤੂਬਰ (ਮਲਕੀਤ ਸਿੰਘ)–ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਬਰਨਬੀ ਸ਼ਹਿਰ ਵਿਚ ਇਕ ਹਥਿਆਰਬੰਦ ਵਿਅਕਤੀ ਨੂੰ ਪੁਲਿਸ ਵਲੋਂ ਗੋਲੀ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

Ad Position 21
No active advertisement
ਅਜੀਤ ਡੈਸਕ 13-10-2026
ਵੈਨਕੂਵਰ, 12 ਅਕਤੂਬਰ (ਮਲਕੀਤ ਸਿੰਘ)–ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਬਰਨਬੀ ਸ਼ਹਿਰ ਵਿਚ ਇਕ ਹਥਿਆਰਬੰਦ ਵਿਅਕਤੀ ਨੂੰ ਪੁਲਿਸ ਵਲੋਂ ਗੋਲੀ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਬਰਨਬੀ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇਕ ਹਥਿਆਰਬੰਦ ਵਿਅਕਤੀ ’ਤੇ ਮੁਕਾਬਲੇ ਦੌਰਾਨ ਗੋਲੀ ਚਲਾਈ। ਗੋਲੀ ਲੱਗਣ ਕਾਰਨ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ । ਪੁਲਿਸ ਵੱਲੋਂ ਗੋਲੀ ਚਲਾਏ ਜਾਣ ਦੇ ਮਾਮਲੇ ਦੀ ਜਾਂਚ ਲਈ ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫ਼ਤਰ (ਆਈ.ਆਈ.ਓ.) ਨੂੰ ਸੂਚਿਤ ਕੀਤਾ ਗਿਆ ਹੈ।ਇਸ ਘਟਨਾ ਵਿਚ ਜ਼ਖ਼ਮੀ ਵਿਅਕਤੀ ਦੀ ਪਛਾਣ, ਉਸ ਦੀ ਮੌਜੂਦਾ ਸਿਹਤ ਸਥਿਤੀ ਅਤੇ ਪੁਲਿਸ ਵਲੋਂ ਗੋਲੀ ਚਲਾਉਣ ਦੇ ਕਾਰਨਾਂ ਬਾਰੇ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਸਰਕਾਰ ਵਲੋਂ ਦੇਸ਼ - ਨਿਕਾਲੇ , ਪਰਿਵਾਰਕ ਜੀਵਨ ਅਤੇ ਸ਼ਰਨ ਲੈਣ ਦੇ ਦਾਅਵਿਆਂ ’ ਤੇ ਸਖ਼ਤੀ ਦੀ ਤਿਆਰੀ ਅਗਲੀ ਖ਼ਬਰ ਅਮਰੀਕਾ ਵਿਚ ਚੋਣ ਧੋਖਾਧੜੀ ਦੇ ਮਾਮਲੇ ’ਚ 16 ਵਿਅਕਤੀਆਂ ਖ਼ਿਲਾਫ਼ ਕਾਰਵਾਈ ** ਤਿੰਨ ਪਾਕਿ ਨਾਗਰਿਕ ਵੀ ਸ਼ਾਮਿਲ
Ad Position 24