ਆਜ਼ਾਦ ਉਮੀਦਵਾਰ ਵਿੱਕ ਉੱਪਲ ਵਲੋਂ ਸਰੀ ’ਚ ਭਰਵੀਂ ਚੋਣ ਰੈਲੀ
ਵੈਨਕੂਵਰ, 23 ਸਤੰਬਰ (ਮਲਕੀਤ ਸਿੰਘ)- ਸਰੀ ਸਿਟੀ ਦੀਆਂ ਨਗਰ ਕੌਂਸਲ ਚੋਣਾਂ ‘ਚ ਆਜ਼ਾਦ ਉਮੀਦਵਾਰ ਵੱਜੋਂ ਕੌਂਸਲਰ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਵਿੱਕ ਉੱਪਲ ਵੱਲੋਂ ਸਰੀ ਦੇ ਪਾਇਲ ਬਿਜਨਸ ਸੈਂਟਰ ਵਿੱਚ ਸਥਿਤ ਪੰਜਾਬ ਬੈਂਕੁਟ ਹਾਲ ‘ਚ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਭਰਵੀਂ ਚੋਣ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿਚ ਉਨ੍ਹਾਂ ਦੇ ਸਮਰਥਕਾਂ ਅਤੇ ਜਾਣਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਵਿੱਕ ਉੱਪਲ ਨੇ ਕਿਹਾ ਕਿ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਦੇ ਮਸ਼ਵਰੇ ਮਗਰੋਂ ਉਨਾਂ ਨੇ ਇਕੱਲਿਆਂ ਹੀ ਆਜ਼ਾਦ ਉਮੀਦਵਾਰ ਵੱਜੋਂ ਕੌਂਸਲਰ ਦੀ ਚੋਣ ਲੜਨ ਦਾ ਫੈਸਲਾ ਕੀਤਾ ਹੈ ਜਿਸਦਾ ਸਾਰਿਆਂ ਵੱਲੋਂ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ।
ਵੈਨਕੂਵਰ, 23 ਸਤੰਬਰ (ਮਲਕੀਤ ਸਿੰਘ)- ਸਰੀ ਸਿਟੀ ਦੀਆਂ ਨਗਰ ਕੌਂਸਲ ਚੋਣਾਂ ‘ਚ ਆਜ਼ਾਦ ਉਮੀਦਵਾਰ ਵੱਜੋਂ ਕੌਂਸਲਰ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਵਿੱਕ ਉੱਪਲ ਵੱਲੋਂ ਸਰੀ ਦੇ ਪਾਇਲ ਬਿਜਨਸ ਸੈਂਟਰ ਵਿੱਚ ਸਥਿਤ ਪੰਜਾਬ ਬੈਂਕੁਟ ਹਾਲ ‘ਚ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਭਰਵੀਂ ਚੋਣ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿਚ ਉਨ੍ਹਾਂ ਦੇ ਸਮਰਥਕਾਂ ਅਤੇ ਜਾਣਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਵਿੱਕ ਉੱਪਲ ਨੇ ਕਿਹਾ ਕਿ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਦੇ ਮਸ਼ਵਰੇ ਮਗਰੋਂ ਉਨਾਂ ਨੇ ਇਕੱਲਿਆਂ ਹੀ ਆਜ਼ਾਦ ਉਮੀਦਵਾਰ ਵੱਜੋਂ ਕੌਂਸਲਰ ਦੀ ਚੋਣ ਲੜਨ ਦਾ ਫੈਸਲਾ ਕੀਤਾ ਹੈ ਜਿਸਦਾ ਸਾਰਿਆਂ ਵੱਲੋਂ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਉਨਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਸਰੀ ਦੇ ਵਿਕਾਸ ਦੇ ਨਾਲ ਨਾਲ ਅਤੇ ਹੋਰਨਾਂ ਅਹਿਮ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਨੌਜਵਾਨ ਵਰਗ ਦਾ ਸਾਥ ਦਿੱਤਾ ਜਾਵੇ ਕਿਉਂਕਿ ਹੁਣ ਨੌਜਵਾਨਾਂ ਦਾ ਸਿਆਸਤ ਵਿਚ ਆਉਣਾ ਸਮੇਂ ਦੀ ਲੋੜ ਬਣ ਚੁੱਕਾ ਹੈ। ਇਸ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਸਕੂਲ ਟਰੱਸਟੀ ਦੀ ਚੋਣ ਲੜ ਰਹੇ ਨੂਰ ਚੀਮਾ ਅਤੇ ਗੁਰਲੀਨ ਚਾਹਲ ਨੇ ਵੋਟਰਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਉਭਰਦੇ ਗਾਇਕ ਧੀਰਾ ਗਿੱਲ,ਸੰਧੂ ਸਾਈਆਂ ਵਾਲਾ,ਸੁਰਿੰਦਰ ਭਲਵਾਨ ਅਤੇ ਹਰਿੰਦਰ ਸਿੰਘ ਸਭਰਾ ਵੱਲੋਂ ਜਿੱਥੇ ਕਿ ਆਪਣੇ ਗੀਤਾਂ ਦੀ ਪੇਸ਼ਕਾਰੀ ਨਾਲ ਹਾਜ਼ਰ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ, ਉੱਥੇ ਚੋਣ ਮੈਦਾਨ ‘ਚ ਨਿਤਰੇ ਨੌਜਵਾਨ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਗਈ ਮੰਚ ਸੰਚਾਲਨ ਦੀ ਜਿੰਮੇਵਾਰੀ ਸੀ. ਜੇ.ਸਿੱਧੂ ਵੱਲੋਂ ਨਿਭਾਈ ਗਈ। ਇਸ ਮੌਕੇ ਨਵਲਪ੍ਰੀਤ ਰੰਗੀ, ਦਵਿੰਦਰ ਲਿਟ, ਗੁਰਜੀਤ ਸਿੰਘ,ਜੱਗਾ ਰਾਣਾ,ਨਰਿੰਦਰ ਭੰਗੂ, ਖੁਸ਼ਵੰਤ ਸਿੰਘ,ਅਰਸ਼ਦੀਪ ਸਿੰਘ, ਦਿਲਪ੍ਰੀਤ ਸਿੰਘ,ਬਿਕਰਮਜੀਤ ਸਿੰਘ, ਦਲਬੀਰ ਸਿੰਘ,ਸ਼ਾਹ ਜੀ,ਗੁਰਪ੍ਰੀਤ ਸੂਚ, ਸ਼ਮਾ ਗਿੱਲ, ਖੁਸ਼ਵੰਤ ਸਿੰਘ, ਜਗਪਾਲ ਸਿੰਘ ਅਤੇ ਭਿੰਦਾ ਖਾਨਕਾਠ ਆਦਿ ਹਾਜ਼ਰ ਸਨ।