23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜਰਮਨੀ ’ਚ ਸਿੱਖ ਮਸਲਿਆਂ ਲਈ 31 ਮੈਂਬਰੀ ਪੰਥਕ ਕਮੇਟੀ ਦਾ ਗਠਨ

* ਸਟੁਟਗਾਰਟ ’ਚ 16 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਸਮੇਤ ਕਰੀਬ 100 ਸਿੱਖਾਂ ਦੀ ਇਕੱਤਰਤਾ * ਸਿੱਖਿਆ, ਕਾਨੂੰਨੀ ਹੱਕਾਂ, ਨੌਜਵਾਨਾਂ ਅਤੇ ਸਿੱਖ ਪਛਾਣ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਬਰਲਿਨ, 23 ਸਤੰਬਰ (ਲਖਵਿੰਦਰ ਸਿੰਘ ਵਲਟੋਹਾ)-ਜਰਮਨੀ ਦੇ ਸ਼ਹਿਰ ਸਟੁਟਗਾਰਟ ਵਿਖੇ ਜਰਮਨੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਸਿੱਖ ਸੰਸਥਾਵਾਂ, ਪ੍ਰਚਾਰਕਾਂ ਅਤੇ ਸੁਹਿਰਦ ਸਿੱਖਾਂ ਦੀ ਪੰਥਕ ਇਕੱਤਰਤਾ ਹੋਈ। ਇਸ ਵਿਚ 16 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਸਮੇਤ ਲਗਭਗ 100 ਸਿੱਖਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 24-09-2026

* ਸਟੁਟਗਾਰਟ ’ਚ 16 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਸਮੇਤ ਕਰੀਬ 100 ਸਿੱਖਾਂ ਦੀ ਇਕੱਤਰਤਾ
* ਸਿੱਖਿਆ, ਕਾਨੂੰਨੀ ਹੱਕਾਂ, ਨੌਜਵਾਨਾਂ ਅਤੇ ਸਿੱਖ ਪਛਾਣ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ


ਬਰਲਿਨ, 23 ਸਤੰਬਰ (ਲਖਵਿੰਦਰ ਸਿੰਘ ਵਲਟੋਹਾ)-ਜਰਮਨੀ ਦੇ ਸ਼ਹਿਰ ਸਟੁਟਗਾਰਟ ਵਿਖੇ ਜਰਮਨੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਸਿੱਖ ਸੰਸਥਾਵਾਂ, ਪ੍ਰਚਾਰਕਾਂ ਅਤੇ ਸੁਹਿਰਦ ਸਿੱਖਾਂ ਦੀ ਪੰਥਕ ਇਕੱਤਰਤਾ ਹੋਈ। ਇਸ ਵਿਚ 16 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਸਮੇਤ ਲਗਭਗ 100 ਸਿੱਖਾਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਤੋਂ ਇਲਾਵਾ ਜਰਮਨੀ ਵਿੱਚ ਸਿੱਖ ਭਾਈਚਾਰੇ ਨੂੰ ਦਰਪੇਸ਼ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਕਾਨੂੰਨੀ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਕੂਲਾਂ, ਯੂਨੀਵਰਸਿਟੀਆਂ ਅਤੇ ਨੌਕਰੀਆਂ ਵਿੱਚ ਦਸਤਾਰ, ਕੇਸ, ਕਿਰਪਾਨ ਅਤੇ ਸਿੱਖ ਪਛਾਣ ਨਾਲ ਸਬੰਧਤ ਮਸਲਿਆਂ ਦੀ ਕਾਨੂੰਨੀ ਪੈਰਵੀ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਪੰਜਾਬੀ ਅਤੇ ਗੁਰਮਤਿ ਸਿੱਖਿਆ ਲਈ ਮਿਆ ਰੀ ਪਾਠਕ੍ਰਮ, ਨੌਜਵਾਨਾਂ ਨੂੰ ਉੱਚ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਮਾਰਗਦਰਸ਼ਨ, ਸਿੱਖ ਖੇਡਾਂ ਅਤੇ ਨੌਜਵਾਨ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਸਮੱਸਿਆਵਾਂ ਲਈ ਪੇਸ਼ੇਵਰ ਸਹਾਇਤਾ ਦੇ ਪ੍ਰਬੰਧ ਵਿਕਸਿਤ ਕਰਨ ਬਾਰੇ ਵੀ ਸੁਝਾਅ ਦਿੱਤੇ ਗਏ। ਲੰਮੇ ਵਿਚਾਰ-ਵਟਾਂਦਰੇ ਉਪਰੰਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸੁਹਿਰਦ ਸਿੱਖਾਂ ’ਤੇ ਆਧਾਰਿਤ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਵਲੋਂ ਜਰਮਨੀ ਵਿੱਚ ਸਿੱਖੀ-ਗੁਰਮਤਿ ਦੇ ਪ੍ਰਚਾਰ, ਸਿੱਖਿਆ, ਕਾਨੂੰਨੀ ਸਹਾਇਤਾ, ਨੌਜਵਾਨਾਂ ਨਾਲ ਸਬੰਧਤ ਕਾਰਜਾਂ ਅਤੇ ਸਰਕਾਰੀ ਸੰਸਥਾਵਾਂ ਨਾਲ ਸੰਵਾਦ ਲਈ ਸਾਂਝੇ ਉਪਰਾਲੇ ਕਰਨ ਅਤੇ ਅਗਲੀ ਪੰਥਕ ਇਕੱਤਰਤਾ ਤੱਕ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਐਡੀਲੇਡ ’ਚ ਵਿਰਾਸਤੀ ਰੰਗ ਸਮਾਗਮ 27 ਨੂੰ ਅਗਲੀ ਖ਼ਬਰ ਆਜ਼ਾਦ ਉਮੀਦਵਾਰ ਵਿੱਕ ਉੱਪਲ ਵਲੋਂ ਸਰੀ ’ਚ ਭਰਵੀਂ ਚੋਣ ਰੈਲੀ
Ad Position 24