ਭਾਰਤ ਵਿਚ ਗੂਗਲ ’ਤੇ ‘ਮਾਚਾ’ ‘ਸਰਚ’ ਵਿਚ 1300 ਫ਼ੀਸਦੀ ਦਾ ਵਾਧਾ
ਨਵੀਂ ਦਿੱਲੀ, 10 ਸਤੰਬਰ (ਪੀ. ਟੀ.
ਨਵੀਂ ਦਿੱਲੀ, 10 ਸਤੰਬਰ (ਪੀ. ਟੀ. ਆਈ.)-ਉਹ ਦਿਨ ਬੀਤ ਗਏ ਜਦੋਂ ‘ਮਾਚਾ’ ਸਿਰਫ਼ ਇੰਸਟਾਗ੍ਰਾਮ ’ਤੇ ਦਿਖਣ ਵਾਲੀ ਹਰੀ ਡਰਿੰਕ ਹੋਇਆ ਕਰਦੀ ਸੀ। ਭਾਰਤੀ ਹੁਣ ਇਸ ਨੂੰ ਘਰ ਵਿਚ ਬਣਾ ਰਹੇ ਹਨ ਅਤੇ ਇਸ ਨੂੰ ਫਲਾਂ ਨਾਲ ਮਿਲਾ ਕੇ ਪੀ ਰਹੇ ਹਨ। ਗੂਗਲ ਟ੍ਰੈਂਡਸ ਅਨੁਸਾਰ ਪਿਛਲੇ ਸਾਲ ‘ਮਾਚਾ ਕਿਵੇਂ ਬਣਾਇਆ ਜਾਵੇ’ ਲਈ ਗੂਗਲ ‘ਸਰਚਾਂ’ ਵਿਚ 1300 ਫ਼ੀਸਦੀ ਦਾ ਭਾਰੀ ਵਾਧਾ ਹੋਇਆ ਹੈ। ਅਗਸਤ 2026 ਦੇ ਅੰਤ ਤੱਕ ‘ਸਰਚ’ ਇੰਜਣ ਦਿੱਗਜ (ਗੂਗਲ) ਵਲੋਂ ਜਾਰੀ ਕੀਤੇ ਗਏ ਡੇਟਾ ਤੋਂ ਪਤਾ ਚਲਦਾ ਹੈ ਕਿ ਭਾਰਤ ਵਿਚ ਖਪਤਕਾਰਾਂ ਵਿਚ ‘ਮਾਚਾ’ ਨੂੰ ਲੈ ਕੇ ਉਤਸੁਕਤਾ ਲਗਾਤਾਰ ਵੱਧ ਰਹੀ ਹੈ।’ਮਾਚਾ’ ਅਤੇ ‘ਮਾਚਾ ਕੀ ਹੈ’ ਲਈ ਖੋਜਾਂ ਵਿਚ ਪਿਛਲੇ ਸਾਲ ਦੌਰਾਨ 50 ਫ਼ੀਸਦੀ ਵਾਧਾ ਹੋਇਆ, ਜਦੋਂਕਿ ‘ਮਾਚਾ ਦਾ ਸੁਆਦ ਕਿਹੋ ਜਿਹਾ ਹੈ’ ਲਈ ਅਗਸਤ 2026 ਵਿਚ ਬ੍ਰੇਕਆਉਟ ਦਿਲਚਸਪੀ ਦਿਖਾਈ ਦਿੱਤੀ। ‘ਬ੍ਰੇਕਆਉਟ ਸਰਚਾਂ’ ਉਨ੍ਹਾਂ ਪ੍ਰਸ਼ਨਾਂ ਦਾ ਹਵਾਲਾ ਦਿੰਦੀਆਂ ਹਨ, ਜਿਨ੍ਹਾਂ ਨੇ ਦਿੱਤੀ ਮਿਆਦ ਦੌਰਾਨ 5,000 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ।ਰਿਪੋਰਟ ਵਿਚ ਕਿਹਾ ਗਿਆ ਹੈ ਕਿ “ਦਿੱਲੀ ਨੇ ਪਿਛਲੇ ਸਾਲ ਦੌਰਾਨ ‘ਮਾਚਾ ਨੇੜੇ ਮੇਰੇ’ ਲਈ ਸਭ ਤੋਂ ਵੱਧ ਖੋਜਾਂ ਦਰਜ ਕੀਤੀਆਂ, ਇਸ ਤੋਂ ਬਾਅਦ ਗੋਆ, ਚੰਡੀਗੜ੍ਹ ਅਤੇ ਕਰਨਾਟਕ ਹਨ।