11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਦਾਨ ਕੀਤੀ ਸਕਾਟਲੈਂਡ ਸਥਿਤ ਜਾਇਦਾਦ ਨੂੰ ਲੈ ਕੇ ਪੈਦਾ ਹੋਇਆ ਨਵਾਂ ਵਿਵਾਦ

ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਬੀਤੇ ਦਿਨੀ ਇੱਕ ਦਾਨੀ ਸਿੱਖ ਜੋੜੇ ਵਲੋਂ ਦਾਨ ਕੀਤੇ ਗਏ ਸਕਾਟਲੈਂਡ ਦੇ ਟਾਪੂ ਵੈਕਸੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰੈੱਸ ਨੂੰ ਭੇਜੇ ਗਏ ਪੱਤਰ ਵਿਚ ਸੁਰਜੀਤ ਸਿੰਘ ਜੌਹਲ, ਮਨਜੀਤ ਸਿੰਘ ਬੁੱਟਰ, ਗੁਰਦੇਵ ਸਿੰਘ ਬਰਾੜ, ਪ੍ਰੋ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਬੀਤੇ ਦਿਨੀ ਇੱਕ ਦਾਨੀ ਸਿੱਖ ਜੋੜੇ ਵਲੋਂ ਦਾਨ ਕੀਤੇ ਗਏ ਸਕਾਟਲੈਂਡ ਦੇ ਟਾਪੂ ਵੈਕਸੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰੈੱਸ ਨੂੰ ਭੇਜੇ ਗਏ ਪੱਤਰ ਵਿਚ ਸੁਰਜੀਤ ਸਿੰਘ ਜੌਹਲ, ਮਨਜੀਤ ਸਿੰਘ ਬੁੱਟਰ, ਗੁਰਦੇਵ ਸਿੰਘ ਬਰਾੜ, ਪ੍ਰੋ. ਜਸਪਾਲ ਸਿੰਘ ਕੂਨਰ, ਪਰਸ਼ੋਤਮ ਸਿੰਘ ਸੋਹੀ, ਅਰਮਿੰਦਰ ਸਿੰਘ ਖੰਗੂੜਾ, ਅਮਰਦੀਪ ਸਿੰਘ ਦੋਸਾਂਝ ਅਤੇ ਮਨਦੀਪ ਸਿੰਘ ਥਿੰਦ ਵਲੋਂ ਸਭਾ ਦੀ ਪ੍ਰਾਪਰਟੀ ਹੋਲਡਿੰਗ ਟਰੱਸਟੀ ਵਜੋਂ ਪੱਤਰ ਲਿਖਦਿਆਂ ਮੌਜੂਦਾ ਪ੍ਰਬੰਧਕ ਕਮੇਟੀ ਦੇ 19 ਮੈਂਬਰਾਂ ਨੂੰ ਇੱਕ 14 ਸਫ਼ੇ ਦਾ ਪੱਤਰ ਲਿਖ ਕੇ ਟਾਪੂ ਦੇ ਦਸਤਾਵੇਜ਼ਾਂ ਨੂੰ ਲੈ ਇਤਰਾਜ਼ ਪ੍ਰਗਟ ਕੀਤਾ ਹੈ।ਪੱਤਰ ਵਿਚ ਕਿਹਾ ਗਿਆ ਕਿ ਸਿੰਘ ਸਭਾ ਨੂੰ ਦੋ ਦਾਨੀਆਂ ਵਲੋਂ ਤੋਹਫ਼ੇ ਵਜੋਂ ਦਿੱਤੇ ਗਏ ਇਸ ਟਾਪੂ ਦੀ ਮਾਲਕੀ ਸਬੰਧੀ ਕਾਰਵਾਈ ਉਨ੍ਹਾਂ (ਟਰੱਸਟੀਆਂ) ਅਤੇ ਆਮ ਮੈਬਰਾਂ ਦੀ ਜਾਣਕਾਰੀ ਜਾਂ ਮਨਜ਼ੂਰੀ ਤੋਂ ਬਿਨਾਂ ਕੀਤੀ ਗਈ ਹੈ।ਜਾਰੀ ਪ੍ਰੈੱਸ ਬਿਆਨ ਅਨੁਸਾਰ 12 ਅਗਸਤ 2026 ਨੂੰ ਰਜਿਸਟਰ ਆਫ਼ ਸਕਾਟਲੈਂਡ ਕੋਲ ਦੋ ਅਗਾਊਂ ਨੋਟਿਸ ਦਰਜ ਕਰਵਾਏ ਗਏ ਸਨ। ਉਨ੍ਹਾਂ ਮੁਤਾਬਕ ਟਾਪੂ ਦੀ ਮਾਲਕੀ ਸਭਾ ਦੇ ਜਨਰਲ ਸਕੱਤਰ ਸ਼ਰਨਬੀਰ ਸਿੰਘ ਮੂਨ ਸੰਘਾ, ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਅਤੇ ਇੱਕ ਹੋਲਡਿੰਗ ਟਰੱਸਟੀ ਅਮਰਜੀਤ ਸਿੰਘ ਦਾਸਨ ਦੇ ਨਾਂਅ ਕਰਨ ਦੀ ਕਾਰਵਾਈ ਕੀਤੀ ਗਈ ਹੈ।ਮਨਜੀਤ ਸਿੰਘ ਬੁੱਟਰ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ਬਾਰੇ ਕਾਰਜਕਾਰਨੀ ਕਮੇਟੀ ਵਲੋਂ ਨਹੀਂ, ਸਗੋਂ ਜਨਤਕ ਰਜਿਸਟਰ ਰਾਹੀਂ ਪਤਾ ਲੱਗਾ। ਉਨ੍ਹਾਂ ਦਾ ਦਾਅਵਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਸਬੰਧਤ ਦਸਤਾਵੇਜ਼ ਜਾਂ ਕਾਨੂੰਨੀ ਸਲਾਹ ਦਿਖਾਈ ਗਈ ਅਤੇ ਨਾ ਹੀ ਅਜਿਹੀ ਕਾਰਵਾਈ ਨੂੰ ਮਨਜ਼ੂਰੀ ਦੇਣ ਵਾਲਾ ਕੋਈ ਮਤਾ ਉਨ੍ਹਾਂ ਸਾਹਮਣੇ ਰੱਖਿਆ ਗਿਆ।ਮਨਜੀਤ ਸਿੰਘ ਬੁੱਟਰ ਨੇ ਸਭਾ ਦੇ ਸੰਵਿਧਾਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਸਭਾ ਦੀ ਅਚੱਲ ਜਾਇਦਾਦ ਦੋ ਤੋਂ ਚਾਰ ਵਿਧੀਵਤ ਨਿਯੁਕਤ ਟਰੱਸਟੀਆਂ ਦੇ ਨਾਂਅ ਸਭਾ ਦੀ ਤਰਫ਼ੋਂ ਹੋਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਸੰਵਿਧਾਨ ਵਿੱਚ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਤੇ ਪ੍ਰਾਪਰਟੀ ਟਰੱਸਟੀਆਂ ਦੀ ਭੂਮਿਕਾ ਸੰਬੰਧੀ ਵੀ ਵੱਖਰੀਆਂ ਵਿਵਸਥਾਵਾਂ ਹਨ ਅਤੇ ਸਭਾ ਦੀ ਜਾਇਦਾਦ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲਿਆਂ ਲਈ ਆਮ ਇਜਲਾਸ (ਈ ਜੀ ਐਮ) ਦੀ ਭੂਮਿਕਾ ਨਿਰਧਾਰਤ ਹੈ।ਇਸੇ ਆਧਾਰ ’ਤੇ ਪੱਤਰ ਵਿੱਚ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਅਤੇ ਜਨਰਲ ਸਕੱਤਰ ਸ਼ਰਨਬੀਰ ਸਿੰਘ ਮੂਨ ਸੰਘਾ ਦੇ ਨਾਮ ਜਾਇਦਾਦ ਕੀਤੇ ਜਾਣਾ ਗੈਰਸੰਵਿਧਾਨਿਕ ਹੈ ਜਿਸ ਨੂੰ ਲੈ ਕੇ ਉਨ੍ਹਾਂ ਦੇ ਅਹੁਦਿਆਂ ਬਾਰੇ ਵੀ ਸਵਾਲ ਖੜ੍ਹੇ ਕੀਤੇ ਹਨ।ਉਨ੍ਹਾਂ ਕਾਰਜਕਾਰਨੀ ਕਮੇਟੀ ਦੇ ਬਾਕੀ 19 ਮੈਂਬਰਾਂ ਤੋਂ ਜਵਾਬ ਮੰਗਿਆ ਕਿ ਦਸਤਾਵੇਜ਼ਾਂ ਬਾਰੇ ਸਲਾਹ, ਹੁਕਮ ਅਤੇ ਮਨਜ਼ੂਰੀ ਕਿਸ ਨੇ ਦਿੱਤੀ, ਕੀ ਕਾਨੂੰਨੀ ਸਲਾਹ ਲਈ ਗਈ ਸੀ, ਕਿਹੜੇ ਕਮੇਟੀ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਸੀ ਅਤੇ ਹੋਲਡਿੰਗ ਟਰੱਸਟੀਆਂ ਤੇ ਆਮ ਮੈਂਬਰਾਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ? ਇਸ ਦੇ ਨਾਲ ਸਬੰਧਤ ਡੀਡਜ਼, ਮੀਟਿੰਗਾਂ ਦੇ ਮਿੰਟਸ, ਕਾਨੂੰਨੀ ਸਲਾਹ, ਦਾਨੀਆਂ ਨਾਲ ਹੋਏ ਸਮਝੌਤਿਆਂ ਅਤੇ ਸਭਾ ਦੀਆਂ ਹੋਰ ਜਾਇਦਾਦਾਂ ਬਾਰੇ ਵੇਰਵੇ ਵੀ ਮੰਗੇ ਗਏ ਹਨ। ਇਸ ਦੇ ਨਾਲ ਹੀ ਲੋੜ ਪੈਣ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕਹੀ ਹੈ। ਜਦੋਂ ਮਨਜੀਤ ਸਿੰਘ ਬੁੱਟਰ ਨੂੰ ਉਨ੍ਹਾਂ ਦੇ ਟਰੱਸਟੀ ਨਿਯੁਕਤੀ ਰੱਦ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਟਰੱਸਟੀ ਦੀ ਨਿਯੁਕਤੀ ਨੂੰ ਈ ਜੀ ਐਮ ਵਲੋਂ ਰੱਦ ਕੀਤਾ ਜਾ ਸਕਦਾ, ਪ੍ਰਬੰਧਕਾਂ ਦਾ ਉਕਤ ਫੈਸਲਾ ਵੀ ਗੈਰ ਸੰਵਿਧਾਨਕ ਸੀ ਅਤੇ ਉਹ ਅੱਜ ਵੀ ਟਰੱਸਟੀ ਹਨ। ਦੂਜੇ ਪਾਸੇ ਇਸ ਦੇ ਜਵਾਬ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਨੇ ਬਿਆਨ ਜਾਰੀ ਕਰਕੇ ਦਾਨ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਨੂੰ ਰੱਦ ਕੀਤਾ ਹੈ। ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਪ੍ਰਧਾਨ ਗੁਰਮੇਲ ਸਿੰਘ ਮੱਲੀ ਅਤੇ ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਕਿਹਾ ਕਿ ਦਾਨੀ ਸਿੱਖ ਸਰਦਾਰ ਇੰਦਰ ਸਿੰਘ ਉੱਪਲ ਦੀਆਂ ਭਾਵਨਾਵਾਂ ਅਤੇ ਸ਼ਰਤਾਂ ਅਨੁਸਾਰ ਸਾਰੀ ਪ੍ਰਕਿਰਿਆ ਹੋ ਰਹੀ ਹੈ। ਸਭ ਤੋਂ ਪਹਿਲਾਂ ਅਮਰਜੀਤ ਸਿੰਘ ਦਾਸਨ ਦੀ ਮੌਜੂਦਗੀ ਵਿੱਚ ਗੁਰਦੁਆਰਾ ਪਾਰਕ ਐਵੇਨਿਊ ਵਿਖੇ ਸੀਨੀਅਰ ਅਹੁਦੇਦਾਰਾਂ ਨੂੰ ਮਿਲ ਕੇ ਇੰਦਰ ਸਿੰਘ ਉੱਪਲ ਨੇ ਟਾਪੂ ਸਭਾ ਨੂੰ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਦਾਨ ਨਾਲ ਕੁਝ ਸ਼ਰਤਾਂ ਵੀ ਜੁੜੀਆਂ ਹੋਈਆਂ ਸਨ, ਜਿਹਨਾਂ ਨੂੰ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਮਨਜ਼ੂਰ ਕੀਤਾ।ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਦਾਨੀਆਂ ਨੇ ਦਸਤਾਵੇਜ਼ੀ ਕਾਰਵਾਈ ਵਿੱਚ ਅਮਰਜੀਤ ਸਿੰਘ ਦਾਸਨ ਦੇ ਨਾਲ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਨਾਂਅ ਸ਼ਾਮਿਲ ਕਰਨ ਦੀ ਸ਼ਰਤ ਵੀ ਰੱਖੀ ਸੀ, ਕਿਉਂਕਿ ਦਾਨੀ ਉਨ੍ਹਾਂ ਉਤੇ ਬਹੁਤ ਭਰੋਸਾ ਕਰਦੇ ਸਨ। ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਕਿ ਗੁਰਮੇਲ ਸਿੰਘ ਮੱਲੀ ਜਾਂ ਸ਼ਰਨਬੀਰ ਸਿੰਘ ਮੂਨ ਸੰਘਾ ਨੇ ਟਾਪੂ ਵਿੱਚ ਕੋਈ ਨਿੱਜੀ ਜਾਂ ਲਾਭਕਾਰੀ ਮਲਕੀਅਤੀ ਹਿੱਤ ਹਾਸਲ ਕਰਨ ਦੀ ਨਾ ਮੰਗ ਕੀਤੀ ਅਤੇ ਨਾ ਹੀ ਉਨ੍ਹਾਂ ਦਾ ਪ੍ਰਾਪਰਟੀ-ਹੋਲਡਿੰਗ ਟਰੱਸਟੀ ਬਣਨ ਦਾ ਇਰਾਦਾ ਸੀ। ਪ੍ਰਬੰਧਕਾਂ ਅਨੁਸਾਰ ਸੰਗਤ ਦੇ ਹਿੱਤ ਲਈ ਦਾਨ ਅਤੇ ਦਾਨੀਆਂ ਵਲੋਂ ਰੱਖੀ ਸ਼ਰਤ ਨੂੰ ਸਵੀਕਾਰ ਕਰਨ ’ਤੇ ਸਹਿਮਤੀ ਤੋਂ ਬਾਅਦ ਵਕੀਲਾਂ ਨੂੰ ਲੋੜੀਂਦੀ ਕਾਰਵਾਈ ਲਈ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਇਹ ਵੀ ਸ਼ਪਸ਼ਟ ਕੀਤਾ ਕਿ ਅੰਤਿਮ ਦਸਤਾਵੇਜ਼ਾਂ ਵਿੱਚ ਪ੍ਰਧਾਨ ਤੇ ਜਨਰਲ ਸਕੱਤਰ ਦੇ ਨਾਂਅ ਵੀ ਨਹੀਂ ਹੋਣਗੇ।ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਪੱਤਰ ਲਿਖਣ ਵਾਲੇ ਹੁਣ ਸਿੰਘ ਸਭਾ ਦੇ ਪ੍ਰਾਪਰਟੀ-ਹੋਲਡਿੰਗ ਟਰੱਸਟੀ ਨਹੀਂ ਹਨ। ਪਿਛਲੇ ਸਾਲ 2010 ਵਾਲਾ ਸੰਵਿਧਾਨ ਲਾਗੂ ਕਰਦਿਆਂ ਪਿਛਲੀ ਕਮੇਟੀ ਦੌਰਾਨ ਨਿਯੁਕਤ ਕੀਤੇ ਗਏ ਟਰੱਸਟੀਆਂ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਸੀ। ਜਿਸ ਬਾਰੇ ਚੈਰਿਟੀ ਕਮਿਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਸੀ। ਮੱਲੀ ਨੇ ਕਿਹਾ ਕਿ ਦਾਨੀ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਬੋਲੋੜੇ ਵਿਵਾਦ ਖੜ੍ਹੇ ਨਹੀਂ ਕਰਨੇ ਚਾਹੀਦੇ।
Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਪਹਿਲਾ ਟੀ-20 ਤੈਅ ਪ੍ਰੋਗਰਾਮ ਅਨੁਸਾਰ 13 ਸਤੰਬਰ ਨੂੰ ਹੀ ਹੋਵੇਗਾ-ਡੀ.ਡੀ.ਸੀ.ਏ. ਅਗਲੀ ਖ਼ਬਰ ਡਾਟਾ ਸੈਂਟਰਾਂ ਦੇ ਵਧਦੇ ਬੋਝ ਵਿਰੁੱਧ ਸੁਹਾਸ ਸੁਬਰਾਮਣੀਅਮ ਵਲੋਂ ਚਾਰ ਬਿੱਲ ਪੇਸ਼
Ad Position 24