11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਰਮਿੰਘਮ ਟਰੈਮ ’ਚ ਯਾਤਰੀ ਨੂੰ ਟਿਕਟ ਮਸ਼ੀਨ ਨਾਲ ਮਾਰਨ ਵਾਲੇ ਇੰਸਪੈਕਟਰ ਜਸਦੀਪ ਸਿੰਘ ਨੇ ਮੰਨਿਆ ਦੋਸ਼

ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਮਿੰਘਮ ਵਿਚ ਇਕ ਟਰੈਮ ਟਿਕਟ ਇੰਸਪੈਕਟਰ ਵਲੋਂ ਯਾਤਰੀ ਨਾਲ ਹੋਈ ਤਕਰਾਰ ਦੌਰਾਨ ਉਸ ਨੂੰ ਟਿਕਟ ਮਸ਼ੀਨ ਨਾਲ ਮਾਰਨ ਦਾ ਮਾਮਲਾ ਅਦਾਲਤ ਵਿਚ ਪਹੁੰਚਿਆ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਇੰਸਪੈਕਟਰ ਨੇ ਰੋਜ਼ਾਨਾ ਕੰਮ ਦੌਰਾਨ ਮਿਲਦੇ ਕਥਿਤ ਦੁਰਵਿਵਹਾਰ ਅਤੇ ਗਾਲੀ - ਗਲੋਚ ਦੇ ਦਬਾਅ ਹੇਠ ਇੱਕ ‘ਪਲ ਦੀ ਗਲਤੀ’ ਵਿੱਚ ਇਹ ਕਦਮ ਚੁੱਕਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਮਿੰਘਮ ਵਿਚ ਇਕ ਟਰੈਮ ਟਿਕਟ ਇੰਸਪੈਕਟਰ ਵਲੋਂ ਯਾਤਰੀ ਨਾਲ ਹੋਈ ਤਕਰਾਰ ਦੌਰਾਨ ਉਸ ਨੂੰ ਟਿਕਟ ਮਸ਼ੀਨ ਨਾਲ ਮਾਰਨ ਦਾ ਮਾਮਲਾ ਅਦਾਲਤ ਵਿਚ ਪਹੁੰਚਿਆ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਇੰਸਪੈਕਟਰ ਨੇ ਰੋਜ਼ਾਨਾ ਕੰਮ ਦੌਰਾਨ ਮਿਲਦੇ ਕਥਿਤ ਦੁਰਵਿਵਹਾਰ ਅਤੇ ਗਾਲੀ - ਗਲੋਚ ਦੇ ਦਬਾਅ ਹੇਠ ਇੱਕ ‘ਪਲ ਦੀ ਗਲਤੀ’ ਵਿੱਚ ਇਹ ਕਦਮ ਚੁੱਕਿਆ। 44 ਸਾਲਾ ਜਸਦੀਪ ਸਿੰਘ, ਵਾਸੀ ਵਾਈਨ ਕ੍ਰੈਸੈਂਟ, ਵੈਸਟ ਬ੍ਰੋਮਵਿਚ, ਦੀ ਇਕ ਯਾਤਰੀ ਨਾਲ ਉਸ ਸਮੇਂ ਬਹਿਸ ਹੋ ਗਈ ਜਦੋਂ ਉਹ ਗ੍ਰੈਂਡ ਸੈਂਟਰਲ ਤੋਂ ਵਿਕਟੋਰੀਆ ਸਕੁਏਅਰ ਵਿਚਕਾਰ ਸਫ਼ਰ ਕਰ ਰਿਹਾ ਸੀ ਅਤੇ ਵੈਧ ਟਿਕਟ ਪੇਸ਼ ਨਹੀਂ ਕਰ ਸਕਿਆ।ਅਦਾਲਤ ਵਿਚ ਦੱਸਿਆ ਗਿਆ ਕਿ ਬਹਿਸ ਦੌਰਾਨ ਯਾਤਰੀ ਜਸਦੀਪ ਸਿੰਘ ਦੇ ਬਹੁਤ ਨੇੜੇ ਆ ਗਿਆ ਅਤੇ ਲਗਾਤਾਰ ਗਾਲੀ-ਗਲੋਚ ਕਰਦਾ ਰਿਹਾ। ਇਸ ਦੌਰਾਨ ਜਸਦੀਪ ਸਿੰਘ ਨੇ ਆਪਣੇ ਕੋਲ ਮੌਜੂਦ ਟਿਕਟ ਮਸ਼ੀਨ ਨਾਲ ਯਾਤਰੀ ਨੂੰ ਮਾਰ ਦਿੱਤਾ। ਬਚਾਅ ਪੱਖ ਵਲੋਂ ਇਸ ਘਟਨਾ ਨੂੰ ਇੱਕ ਪਲ ਦੀ ਬੇਸਮਝੀ ਦੱਸਿਆ। ਜਸਦੀਪ ਸਿੰਘ ਨੇ ਕਿਹਾ ਕਿ ਕੰਮ ਦੌਰਾਨ ਰੋਜ਼ਾਨਾ ਮਿਲਦੇ ਕਥਿਤ ਦੁਰਵਿਵਹਾਰ ਕਾਰਨ ਅਜਿਹਾ ਹੋਇਆ ਹੈ। 25 ਮਈ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਉਸ ਦੀ ਨੌਕਰੀ ਵੀ ਚਲੀ ਗਈ। ਬਰਮਿੰਘਮ ਮੈਜਿਸਟ੍ਰੇਟਸ ਕੋਰਟ ਵਿਚ ਜਸਦੀਪ ਸਿੰਘ ਨੇ ਆਪਣਾ ਦੋਸ਼ ਕਬੂਲ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਡਾਟਾ ਸੈਂਟਰਾਂ ਦੇ ਵਧਦੇ ਬੋਝ ਵਿਰੁੱਧ ਸੁਹਾਸ ਸੁਬਰਾਮਣੀਅਮ ਵਲੋਂ ਚਾਰ ਬਿੱਲ ਪੇਸ਼ ਅਗਲੀ ਖ਼ਬਰ ਪੰਜਾਬੀ ਕਲਚਰਲ ਸੁਸਾਇਟੀ ਵਲੋਂ ਮਜ਼ਦੂਰ ਦਿਵਸ ‘ਤੇ ਪਰੇਡ ਦਾ ਆਯੋਜਨ
Ad Position 24