10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮੋਹਨ ਭਾਗਵਤ ਇਕ ਸ਼ਰਧਾਲੂ ਵਜੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ-ਸਾਹਨੀ

ਲੰਡਨ, 9 ਸਤੰਬਰ (ਅਜੀਤ ਬਿਊਰੋ)-ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਲੰਡਨ ਦੇ ਇਤਿਹਾਸਕ ਖ਼ਾਲਸਾ ਜਥਾ ਗੁਰਦੁਆਰਾ ਸਾਹਿਬ ਵਿਖੇ ਆਰ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਲੰਡਨ, 9 ਸਤੰਬਰ (ਅਜੀਤ ਬਿਊਰੋ)-ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਲੰਡਨ ਦੇ ਇਤਿਹਾਸਕ ਖ਼ਾਲਸਾ ਜਥਾ ਗੁਰਦੁਆਰਾ ਸਾਹਿਬ ਵਿਖੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੀ ਫੇਰੀ ‘ਤੇ ਇਕ ਛੋਟੇ ਜਿਹੇ ਵਰਗ ਵਲੋਂ ਪ੍ਰਗਟ ਕੀਤੇ ਗਏ ਗੁੱਸੇ ਤੋਂ ਬਹੁਤ ਦੁਖੀ ਹਾਂ।ਸਾਹਨੀ ਨੇ ਕਿਹਾ ਕਿ ਭਾਗਵਤ ਇਕ ਸ਼ਰਧਾਲੂ ਵਜੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਸਨ, ਜਿਥੇ ਉਨ੍ਹਾਂ ਰੁਮਾਲਾ ਸਾਹਿਬ ਭੇਟ ਕੀਤਾ, ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਛਕਿਆ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਰਬੱਤ ਦਾ ਭਲਾ ਸਿਖਾਇਆ ਹੈ ਅਤੇ ਗੁਰੂ ਦਰਬਾਰ ਵਿਚ ਵਿਸ਼ਵਾ ਸ ਨਾਲ ਆਉਣ ਵਾਲੇ ਹਰ ਮਨੁੱਖ ਦਾ ਸਵਾਗਤ ਹੈ। ਮਤਭੇਦ, ਜੇਕਰ ਕੋਈ ਹਨ ਤਾਂ ਗੱਲਬਾਤ ਰਾਹੀਂ ਹੱਲ ਕੀਤੇ ਜਾਣੇ ਚਾਹੀਦੇ ਹਨ, ਗੁੱਸੇ ਨਾਲ ਨਹੀਂ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਨੇ ਸਿੱਖ ਧਰਮ ਨੂੰ ਇਕ ਵੱਖਰੀ ਪਛਾਣ ਵਾਲੇ ਇਕ ਵੱਖਰੇ ਧਰਮ ਵਜੋਂ ਸਪੱਸ਼ਟ ਤੌਰ ‘ਤੇ ਮਾਨਤਾ ਦਿੱਤੀ ਹੋਈ ਹੈ, ਜਿਸ ਨੂੰ ਮੋਹਨ ਭਾਗਵਤ ਨੇ ਇਸ ਸਾਲ ਫਰਵਰੀ ਵਿਚ ਲੁਧਿਆਣਾ ਵਿਚ ਵੀ ਦੁਹਰਾਇਆ ਸੀ।ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਭਾਰਤ ਦੀ ਆਜ਼ਾਦੀ ਅਤੇ ਏਕਤਾ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਅਸੀਂ ਮਾਣਮੱਤੇ ਸਿੱਖ, ਮਾਣਮੱਤੇ ਪੰਜਾਬੀ ਅਤੇ ਮਾਣਮੱਤੇ ਭਾਰਤੀ ਹਾਂ।
Ad Position 22
No active advertisement
ਪਿਛਲੀ ਖ਼ਬਰ ਲੂਟਨ ’ਚ ਔਰਤ ਨੂੰ ਚਾਕੂ ਮਾਰਨ ਵਾਲੇ ਹਮਲਾਵਰ ਨੂੰ ਪੁਲਿਸ ਨੇ ਮਾਰੀ ਗੋਲੀ ਅਗਲੀ ਖ਼ਬਰ ਗੁਰੂ ਦਾ ਦਰ ਸਭ ਲਈ ਖੁੱਲ੍ਹਾ ਹੈ-ਪੀਟਰ ਵਿਰਦੀ
Ad Position 24