ਸਿਡਨੀ ਦੇ ਕਵੀ ਦਰਬਾਰ ’ ਚ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਬੰਨ੍ਹਿਆ ਰੰਗ
ਨਵੇਂ ਕੋਆਰਡੀਨੇਟਰ ਜੁਗਿੰਦਰ ਸਿੰਘ ਸੋਹੀ ਦਾ ਨਿੱਘਾ ਸਵਾਗਤ
ਸਿਡਨੀ, 3 ਸਤੰਬਰ (ਹਰਕੀਰਤ ਸਿੰਘ ਸੰਧਰ)-ਮੱਖਣ ਸਿੰਘ ਹੇਅਰ, ਡਾਇਰੈਕਟਰ ਸਪੋਰਟਸ ਐਂਡ ਕਲਚਰਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏ. ਐੱਸ.
ਸਿਡਨੀ, 3 ਸਤੰਬਰ (ਹਰਕੀਰਤ ਸਿੰਘ ਸੰਧਰ)-ਮੱਖਣ ਸਿੰਘ ਹੇਅਰ, ਡਾਇਰੈਕਟਰ ਸਪੋਰਟਸ ਐਂਡ ਕਲਚਰਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏ.ਐੱਸ.ਏ. ਪੰਜਾਬੀ ਸਾਹਿਤਕ ਐਂਡ ਕਲਚਰਲ ਫੋਰਮ ਵਲੋਂ ਇੱਕ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਬਾਬਾ ਬੁੱਢਾ ਸਿੰਘ ਜੀ ਹਾਲ, ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ ਕਰਵਾਇਆ ਗਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿਚ 38 ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ, ਜਦਕਿ 29 ਕਵੀਆਂ ਅਤੇ ਬੁਲਾਰਿਆਂ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਹਾਜ਼ਰੀ ਭਰੀ। ਦੋ ਘੰਟਿਆਂ ਲਈ ਨਿਰਧਾਰਤ ਕੀਤਾ ਗਿਆ ਇਹ ਸਾਹਿਤਕ ਸਮਾਗਮ ਸਰੋਤਿਆਂ ਅਤੇ ਬੁਲਾਰਿਆਂ ਦੀ ਭਰਵੀਂ ਮੰਗ ਨੂੰ ਦੇਖਦਿਆਂ ਪ੍ਰਬੰਧਕਾਂ ਵਲੋਂ ਤਿੰਨ ਘੰਟਿਆਂ ਤੱਕ ਚਲਾਇਆ ਗਿਆ, ਤਾਂ ਜੋ ਕਿਸੇ ਵੀ ਕਵੀ ਜਾਂ ਬੁਲਾਰੇ ਨੂੰ ਆਪਣੀ ਰਚਨਾ ਪੇਸ਼ ਕਰਨ ਤੋਂ ਵਾਂਝਾ ਨਾ ਰਹਿਣਾ ਪਵੇ। ਸਮਾਗਮ ਦੌਰਾਨ ਪੰਜਾਬੀ ਸਾਹਿਤ, ਕਵਿਤਾ ਅਤੇ ਸਭਿਆਚਾਰ ਨਾਲ ਸਬੰਧਤ ਵੱਖ-ਵੱਖ ਰਚਨਾਵਾਂ ਪੇਸ਼ ਕੀਤੀਆਂ ਗਈਆਂ।ਸਟੇਜ ਸਕੱਤਰ ਦੀ ਭੂਮਿਕਾ ਕੋਆਰਡੀਨੇਟਰ ਸਪੋਰਟਸ ਐਂਡ ਕਲਚਰਲ ਜੁਗਿੰਦਰ ਸਿੰਘ ਸੋਹੀ ਨੇ ਬਾਖੂਬੀ ਨਿਭਾਈ। ਇਸ ਮੌਕੇ ਮੈਨੇਜਰ ਕੁਲਦੀਪ ਸਿੰਘ ਜੌਹਲ, ਪ੍ਰਿੰਸੀਪਲ ਗੁਰਜੰਟ ਸਿੰਘ, ਗਿਆਨੀ ਸੰਤੋਖ ਸਿੰਘ, ਡਾ. ਅਵਤਾਰ ਸਿੰਘ ਸੰਘਾ, ਮੈਨੇਜਰ ਪ੍ਰਿਤਪਾਲ ਸਿੰਘ ਮਠਾੜੂ, ਮੈਨੇਜਰ ਗੁਰਦੇਵ ਸਿੰਘ, ਗੁਰਦਿਆਲ ਸਿੰਘ ਉੜੀਸਾ, ਸੇਵਾਮੁਕਤ ਵਾਈਸ ਚਾਂਸਲਰ ਨਛੱਤਰ ਸਿੰਘ ਮੱਲ੍ਹੀ, ਹਰਮੋਹਨ ਸਿੰਘ ਵਾਲੀਆ, ਦੇਵਿੰਦਰ ਧਾਰੀਆ, ਸਤਨਾਮ ਸਿੰਘ, ਇੰਜੀਨੀਅਰ ਦਰਸ਼ਨ ਸਿੰਘ ਪੰਧੇਰ, ਸਲਿੰਦਰ ਕੌਰ ਬੈਂਸ ਛਿੰਦੀ, ਮੈਡਮ ਲੀਜ਼ਾ, ਦੇਵਿੰਦਰ ਸਰਕਾਰੀਆ, ਬਿਮਲਾ ਵਰਮਾ, ਨਾਰੰਗ ਸਿੰਘ ਖਾਲਸਾ ਅਤੇ ਮਨਜੀਤ ਸਿੰਘ ਖਹਿਰਾ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ।ਸਮਾਗਮ ਦੌਰਾਨ ਨਵੇਂ ਕੋਆਰਡੀਨੇਟਰ ਜੁਗਿੰਦਰ ਸਿੰਘ ਸੋਹੀ ਦਾ ਬੁਕੇ ਭੇਟ ਕਰਕੇ ਹਾਜ਼ਰੀਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਸਾਹਿਤਕ ਤੇ ਸਭਿਆਚਾਰਕ ਮੰਚ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।ਗਿਆਨੀ ਸੰਤੋਖ ਸਿੰਘ ਨੇ ਸ੍ਰ. ਮੱਖਣ ਸਿੰਘ ਹੇਅਰ, ਡਾਇਰੈਕਟਰ ਸਪੋਰਟਸ ਐਂਡ ਕਲਚਰਲ, ਜੁਗਿੰਦਰ ਸਿੰਘ ਸੋਹੀ ਕੋਆਰਡੀਨੇਟਰ ਅਤੇ ਲੇਖਕ ਕੁਲਦੀਪ ਸਿੰਘ ਜੌਹਲ ਨੂੰ ਇਸ ਸਾਹਿਤਕ ਮੰਚ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸਲਿੰਦਰ ਕੌਰ ਬੈਂਸ ਵਲੋਂ ਸਿੱਖ ਸੀਨੀਅਰ ਸਿਟੀਜ਼ਨਜ਼ ਦੀ ਵਿਸ਼ੇਸ਼ ਸ਼ਾਮ ਦੌਰਾਨ ਪ੍ਰਦਾਨ ਕੀਤੇ ਗਏ ਸਨਮਾਨ ਪੱਤਰ ਕੁਲਦੀਪ ਸਿੰਘ ਜੌਹਲ ਅਤੇ ਭਗਵੰਤ ਕੌਰ ਜੌਹਲ ਨੂੰ ਬੁੱਧੀ, ਸੇਵਾ ਅਤੇ ਭਾਈਚਾਰੇ ਲਈ ਪਾਏ ਗਏ ਅਨਮੋਲ ਯੋਗਦਾਨ ਦੀ ਮਾਨਤਾ ਵਜੋਂ ਭੇਟ ਕੀਤੇ ਗਏ।